
ਭਾਰਤੀ ਕ੍ਰਿਕਟ ਟੀਮ ਇਸ ਸਮੇਂ ਵੈਸਟਇੰਡੀਜ਼ ਦੌਰੇ ‘ਤੇ ਹੈ ਅਤੇ ਆਉਣ ਵਾਲੀ 22 ਅਗਸਤ ਤੋਂ ਸ਼ੁਰੂ ਹੋਣ ਵਾਲੇ ਟੈਸਟ ਸੀਰੀਜ਼ ਤੋਂ ਪਹਿਲੇ ਤਿੰਨ ਦਿਨ ਦਾ ਅਭਿਆਸ ਮੈਚ ਖੇਡ ਰਹੀ ਹੈ।
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਇਸ ਸਮੇਂ ਵੈਸਟਇੰਡੀਜ਼ ਦੌਰੇ ‘ਤੇ ਹੈ ਅਤੇ ਆਉਣ ਵਾਲੀ 22 ਅਗਸਤ ਤੋਂ ਸ਼ੁਰੂ ਹੋਣ ਵਾਲੇ ਟੈਸਟ ਸੀਰੀਜ਼ ਤੋਂ ਪਹਿਲੇ ਤਿੰਨ ਦਿਨ ਦਾ ਅਭਿਆਸ ਮੈਚ ਖੇਡ ਰਹੀ ਹੈ। ਇਸ ਮੈਚ ਵਿਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਅਰਾਮ ਦਿੱਤਾ ਗਿਆ ਹੈ। ਵਿਰਾਟ ਇਸ ਸਮੇਂ ਬੇਹਤਰੀਸ ਫਾਰਮ ਵਿਚ ਚੱਲ ਰਹੇ ਹਨ, ਉਹਨਾਂ ਨੇ ਵਨਡੇ ਸੀਰੀਜ਼ ਵਿਚ ਖੇਡੇ ਗਏ ਦੋਵੇਂ ਮੈਚਾਂ ਵਿਚ ਸੈਂਚਰੀ ਲਗਾਈ ਅਤੇ ਹੁਣ ਉਹ ਟੈਸਟ ਲਈ ਵੀ ਤਿਆਰ ਹਨ।
Virat Kohli
ਅੱਜ ਦਾ ਦਿਨ ਵਿਰਾਟ ਕੋਹਲੀ ਲਈ ਬਹੁਤ ਖ਼ਾਸ ਹੈ ਕਿਉਂਕਿ 11 ਸਾਲ ਪਹਿਲਾਂ ਅੱਜ ਹੀ ਦੇ ਦਿਨ ਭਾਵ 18 ਅਗਸਤ 2008 ਤੋਂ ਅਪਣੇ ਵਨਡੇ ਕੈਰੀਅਰ ਦਾ ਪਹਿਲਾ ਮੈਚ ਖੇਡਿਆ ਸੀ। ਵਿਰਾਟ ਕੋਹਲੀ ਪਿਛਲੇ ਕੁਝ ਸਾਲਾਂ ਤੋਂ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਅਤੇ ਲਗਾਤਾਰ ਸੈਂਚਰੀ ਵੀ ਬਣਾ ਰਹੇ ਹਨ ਪਰ ਇਸ ਸਾਲ ਦਾ ਵਿਸ਼ਵ ਕੱਪ ਉਹਨਾਂ ਲਈ ਕੁਝ ਖ਼ਾਸ ਨਹੀਂ ਰਿਹਾ। ਵਿਰਾਟ ਨੇ ਅਪਣਾ ਪਹਿਲਾ ਵਨਡੇ ਮੈਚ ਸਾਲ 2008 ਵਿਚ ਸ੍ਰੀਲੰਕਾ ਵਿਰੁੱਧ ਖੇਡਿਆ ਸੀ।
Virat Kohli
ਸ੍ਰੀਲੰਕਾ ਦੇ ਦਾਮਬੁਲਾ ਵਿਚ ਖੇਡੇ ਗਏ ਇਸ ਮੈਚ ਵਿਚ ਵਿਰਾਟ ਸਿਰਫ਼ 12 ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਵਿਰਾਟ ਨੇ ਪਹਿਲੀ ਸੈਂਚਰੀ ਸਾਲ 2009 ਵਿਚ ਲਗਾਈ ਸੀ। ਹੁਣ ਵਿਰਾਟ ਵਨਡੇ ਵਿਚ ਸੈਂਚਰੀ ਲਗਾਉਣ ਦੇ ਮਾਮਲੇ ‘ਚ ਦੂਜੇ ਨੰਬਰ ‘ਤੇ ਪਹੁੰਚ ਚੁੱਕੇ ਹਨ। ਉਹਨਾਂ ਦੇ ਵਨਡੇ ਵਿਚ ਹੁਣ ਤੱਕ 43 ਸੈਂਚਰੀਆਂ ਹੋ ਚੁੱਕੀਆਂ ਹਨ। ਵਿਰਾਟ ਵਨਡੇ ਵਿਚ ਸਭ ਤੋਂ ਜ਼ਿਆਦਾ ਸੈਂਚਰੀ ਦੇ ਸਚਿਨ ਤੇਂਦੁਲਕਰ (49) ਦੇ ਰਿਕਾਰਡ ਤੋਂ ਸਿਰਫ਼ ਛੇ ਸੈਂਚਰੀਆਂ ਦੂਰ ਹਨ।
Virat Kohli
ਹਾਲ ਹੀ ਵਿਚ ਵਿਰਾਟ ਨੇ ਇਹ ਹੋਰ ਰਿਕਾਰਡ ਅਪਣੇ ਨਾਂਅ ਕੀਤਾ ਹੈ। ਵਿਰਾਟ ਇਕ ਦਹਾਕੇ ਵਿਚ 20 ਹਜ਼ਾਰ ਦੌੜਾਂ ਬਣਾਉਣ ਵਾਲੇ ਪਹਿਲੇ ਕ੍ਰਿਕਟਰ ਬਣ ਗਏ ਹਨ। ਉਹਨਾਂ ਨੇ ਪਿਛਲੇ ਇਕ ਦਹਾਕੇ ਵਿਚ ਫੌਰਮੈਟ ਵਿਚ 20018 ਦੌੜਾਂ ਬਣਾਈਆਂ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਦੇ ਨਾਂਅ ਸੀ, ਉਹਨਾਂ ਨੇ ਇਕ ਦਹਾਕੇ ਵਿਚ 18962 ਦੌੜਾਂ ਬਣਾਈਆਂ ਹਨ। ਪਿਛਲੇ ਕੁਝ ਸਾਲਾਂ ਤੋਂ ਵਿਰਾਟ ਸੋਸ਼ਲ ਮੀਡੀਆ ‘ਤੇ ਵੀ ਪੂਰੀ ਤਰ੍ਹਾਂ ਐਕਟਿਵ ਰਹਿੰਦੇ ਹਨ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ