
ਵਿਸ਼ਵ ਕੱਪ ਸੈਮੀ ਫਾਈਨਲ ਹਾਰਨ ਤੋਂ ਬਾਅਦ ਹੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਵਿਚਕਾਰ ਦਰਾਰ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਨਵੀਂ ਦਿੱਲੀ: ਆਈਸੀਸੀ ਵਿਸ਼ਵ ਕੱਪ 2019 ਦੇ ਸੈਮੀ ਫਾਈਨਲ ਵਿਚ ਹਾਰਨ ਤੋਂ ਬਾਅਦ ਹੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਵਿਚਕਾਰ ਦਰਾਰ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਕਈ ਸੀਨੀਅਰ ਖਿਡਾਰੀਆਂ ਨੂੰ ਇਸ ਗੱਲ ਤੋਂ ਵੀ ਪਰੇਸ਼ਾਨੀ ਸੀ ਕਿ ਇਕ ਖਿਡਾਰੀ ‘ਫੈਮਿਲੀ ਕਲਾਜ’ ਨੂੰ ਕਿਉਂ ਤੋੜ ਰਿਹਾ ਹੈ।
Virat and Rohit
ਹਾਲਾਂਕਿ ਰੋਹਿਤ ਜਾਂ ਵਿਰਾਟ ਨੇ ਅਪਣੇ ਵਿਚਕਾਰ ਆਈ ਦਰਾਰ ਦੀਆਂ ਖਬਰਾਂ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਪ੍ਰਸ਼ਾਸਕ ਕਮੇਟੀ ਨੇ ਕਿਹਾ ਕਿ ਜਦੋਂ ਤੱਕ ਖੁਦ ਖਿਡਾਰੀ ਇਸ ਬਾਰੇ ਉਹਨਾਂ ਨਾਲ ਗੱਲ ਨਹੀਂ ਕਰਨਗੇ, ਉਹ ਇਸ ਮੁੱਦੇ ‘ਤੇ ਵਿਚਾਰ ਨਹੀਂ ਕਰਨਗੇ। ਰੋਹਿਤ ਸ਼ਰਮਾ ਨੇ ਇੰਸਟਾਗ੍ਰਾਮ ‘ਤੇ ਵਿਰਾਟ ਦੀ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਅਨਫੋਲੋ ਕਰ ਦਿੱਤਾ। ਰੋਹਿਤ ਸ਼ਰਮਾ ਇੰਸਟਾਗ੍ਰਾਮ ‘ਤੇ ਕੋਹਲੀ ਨੂੰ ਵੀ ਫੋਲੋ ਨਹੀਂ ਕਰਦੇ, ਜਿਸ ਨਾਲ ਦੋਵੇਂ ਖਿਡਾਰੀਆਂ ਵਿਚ ਆਈ ਦਰਾਰ ਦੀਆਂ ਖ਼ਬਰਾਂ ਨੂੰ ਹੁਣ ਹੋਰ ਹਵਾ ਮਿਲ ਰਹੀ ਹੈ।
Anushka Sharma
ਅਨੁਸ਼ਕਾ ਵੀ ਇੰਸਟਾਗ੍ਰਾਮ ‘ਤੇ ਭਾਰਤੀ ਉਪ-ਕਪਤਾਨ ਅਤੇ ਉਹਨਾਂ ਦੀ ਪਤਨੀ ਰਾਧਿਕਾ ਨੂੰ ਵੀ ਫੋਲੋ ਨਹੀਂ ਕਰਦੀ। ਰੋਹਿਤ ਵੱਲੋਂ ਅਨੁਸ਼ਕਾ ਨੂੰ ਅਨਫੋਲੋ ਕਰਨ ਤੋਂ ਬਾਅਦ ਅਨੁਸ਼ਕਾ ਨੇ ਕਿਸੇ ਦਾ ਨਾਂਅ ਲਏ ਬਗੈਰ ਅਪਣੇ ਸਟੇਟਸ ਵਿਚ ਲਿਖਿਆ ਕਿ ‘ਇਕ ਬੁੱਧੀਮਾਨ ਵਿਅਕਤੀ ਨੇ ਕੁਝ ਨਹੀਂ ਕਿਹਾ। ਸਿਰਫ਼ ਸੱਚ ਹੀ ਹੈ ਜੋ ਝੂਠ ਦੇ ਦਿਖਾਵੇ ਵਿਚ ਨਹੀਂ ਪੈਂਦਾ। ‘ਮੁੰਬਈ ਮਿਰਰ’ ਦੀ ਇਕ ਰਿਪੋਰਟ ਮੁਤਾਬਕ ਵਿਰਾਟ ਅਤੇ ਰੋਹਿਤ ਵਿਚਕਾਰ ਕਾਫ਼ੀ ਸਮੇਂ ਤੋਂ ਦਰਾਰ ਆ ਗਈ ਸੀ। ਇਸ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦੋਵਾਂ ਨੇ ਹੀ ਵਿਰਾਟ ਨਾਲ ਜੁੜ੍ਹੀ ਮੈਨੇਜਮੈਂਟ ਕੰਪਨੀ ਤੋਂ ਖੁਦ ਨੂੰ ਅਲੱਗ ਕਰ ਲਿਆ ਸੀ।
Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ