
ਆਸਟ੍ਰੇਲੀਆ ਦੀ ਟੀਮ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਆਈਟੀ ਪਾਰਕ ਸਥਿਤ ਹੋਟਲ ਦਿ ਲਲਿਤ ਪਹੁੰਚ ਚੁੱਕੀ ਹੈ
ਚੰਡੀਗੜ੍ਹ - ਮੁਹਾਲੀ ਦੇ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ਵਿਚ 20 ਸਤੰਬਰ ਦੀ ਸ਼ਾਮ ਨੂੰ ਭਾਰਤ-ਆਸਟ੍ਰੇਲੀਆ ਦੀਆਂ ਟੀਮਾਂ ਵਿਚਾਲੇ ਇੱਕ ਦਿਲਚਸਪ ਟੀ-20 ਮੈਚ ਹੋਵੇਗਾ। ਇਸ ਦੇ ਲਈ ਆਸਟ੍ਰੇਲੀਆ ਦੀ ਟੀਮ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਆਈਟੀ ਪਾਰਕ ਸਥਿਤ ਹੋਟਲ ਦਿ ਲਲਿਤ ਪਹੁੰਚ ਚੁੱਕੀ ਹੈ।
ਸ਼ਨੀਵਾਰ ਸ਼ਾਮ ਨੂੰ ਕਪਤਾਨ ਰੋਹਿਤ ਸ਼ਰਮਾ, ਸਾਬਕਾ ਕਪਤਾਨ ਵਿਰਾਟ ਕੋਹਲੀ ਸਮੇਤ ਕਈ ਖਿਡਾਰੀ ਹੋਟਲ ਪਹੁੰਚੇ। ਭਾਰਤੀ ਖਿਡਾਰੀਆਂ ਨੇ ਆਸਟ੍ਰੇਲੀਆਈ ਖਿਡਾਰੀਆਂ ਨਾਲ ਮਿਲਣ ਤੋਂ ਬਾਅਦ ਕੁਝ ਸਮਾਂ ਇਕੱਠੇ ਬਿਤਾਇਆ ਅਤੇ ਫਿਰ ਭਾਰਤੀ ਖਿਡਾਰੀ ਵੀ ਆਰਾਮ ਕਰਨ ਲਈ ਆਪਣੇ ਕਮਰਿਆਂ ਵਿਚ ਚਲੇ ਗਏ। ਹਾਲਾਂਕਿ ਸਾਰੇ ਖਿਡਾਰੀ ਸਮੇਂ-ਸਮੇਂ 'ਤੇ ਹੋਟਲ 'ਚ ਘੁੰਮਦੇ ਵੀ ਦੇਖੇ ਗਏ।