250 ਪਹਿਲਵਾਨਾਂ ਨੇ ਕੋਚ ਨੂੰ ਰਿਟਾਇਰਮੈਂਟ ਦੇ 9 ਸਾਲ ਬਾਅਦ ਦਿਤੀ 16 ਲੱਖ ਰੁਪਏ ਦੀ ਕਾਰ

By : GAGANDEEP

Published : Sep 18, 2023, 3:13 pm IST
Updated : Sep 18, 2023, 3:13 pm IST
SHARE ARTICLE
photo
photo

ਰਾਮਮੇਹਰ ਕੁੰਡੂ ਨੇ ਆਪਣੇ ਕਾਰਜਕਾਲ ਦੌਰਾਨ 1200 ਦੇ ਕਰੀਬ ਪਹਿਲਵਾਨਾਂ ਨੂੰ ਸਿਖਲਾਈ ਦਿਤੀ

 

ਸੋਨੀਪਤ:  ਕੁਮਾਸ਼ਪੁਰ ਦੇ ਐਪੈਕਸ ਸਿਟੀ ਵਿਚ ਹਰਿਆਣਾ ਖੇਡ ਵਿਭਾਗ ਤੋਂ ਸੇਵਾਮੁਕਤ ਕੁਸ਼ਤੀ ਕੋਚ ਰਾਮਮੇਹਰ ਕੁੰਡੂ ਲਈ ਉਨ੍ਹਾਂ ਦੇ ਚੇਲਿਆਂ ਵਲੋਂ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਦੇ 250 ਚੇਲਿਆਂ ਨੇ ਸਨਮਾਨ ਚਿੰਨ੍ਹ ਵਜੋਂ 16 ਲੱਖ ਰੁਪਏ ਦੀ ਕਾਰ ਅਤੇ ਚਾਂਦੀ ਦੀ ਗਦਾ ਭੇਟ ਕੀਤੀ। ਕੁੰਡੂ ਨੂੰ ਸੇਵਾਮੁਕਤੀ ਦੇ 9 ਸਾਲ ਬਾਅਦ ਇਸ ਤਰ੍ਹਾਂ ਸਨਮਾਨਿਤ ਕੀਤੇ ਜਾਣ 'ਤੇ ਖੁਸ਼ੀ ਹੋਈ।

ਇਹ ਵੀ ਪੜ੍ਹੋ: ਜੱਜ ਨੂੰ ਨਹੀਂ ਦਿਤਾ HD ਚੈਨਲ, ਬਿਨਾਂ ਪੁੱਛੇ ਕੱਟਿਆ ਬਰਾਡਬੈਂਡ ਕੁਨੈਕਸ਼ਨ, ਖਪਤਕਾਰ ਕਮਿਸ਼ਨ ਨੇ ਲਗਾਇਆ ਜੁਰਮਾਨਾ

ਕੋਚ ਕੁੰਡੂ ਨੇ ਆਪਣੇ ਕਾਰਜਕਾਲ ਦੌਰਾਨ 1200 ਪਹਿਲਵਾਨ ਤਿਆਰ ਕੀਤੇ ਸਨ। ਜਿਸ ਵਿਚੋਂ ਕਈ ਪਹਿਲਵਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਤਗਮੇ ਜਿੱਤ ਚੁੱਕੇ ਹਨ। ਬਹੁਤ ਸਾਰੇ ਅਰਜੁਨ ਐਵਾਰਡੀ ਹਨ ਅਤੇ ਬਹੁਤ ਸਾਰੇ ਫੌਜ, ਦਿੱਲੀ ਪੁਲਿਸ, ਹਰਿਆਣਾ ਪੁਲਿਸ ਅਤੇ ਬੀਐਸਐਫ ਵਿੱਚ ਡੀਐਸਪੀ ਦੇ ਰੈਂਕ 'ਤੇ ਸੇਵਾ ਕਰ ਰਹੇ ਹਨ। ਪਿੰਡ ਸ਼ਾਹਪੁਰ ਦਾ ਰਹਿਣ ਵਾਲਾ ਰਾਮਹਰ ਕੁੰਡੂ 26 ਅਕਤੂਬਰ 1988 ਨੂੰ ਹਰਿਆਣਾ ਖੇਡ ਵਿਭਾਗ ਵਿੱਚ ਕੁਸ਼ਤੀ ਕੋਚ ਵਜੋਂ ਭਰਤੀ ਹੋਇਆ। ਉਹ ਮਾਰਚ 2014 ਵਿੱਚ ਸੇਵਾਮੁਕਤ ਹੋਏ ਸਨ। ਇਸ ਦੌਰਾਨ ਵਿਭਾਗ ਦੀ ਤਰਫੋਂ ਇੱਕ ਸਮਾਗਮ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਦੇ ਚੇਲੇ ਸਨਮਾਨ ਸਮਾਰੋਹ ਕਰਵਾਉਣ ਦੀ ਯੋਜਨਾ ਬਣਾ ਰਹੇ ਸਨ। ਇਸਦੇ ਲਈ ਇੱਕ ਵਟਸਐਪ ਗਰੁੱਪ ਬਣਾਇਆ ਗਿਆ ਹੈ। ਇਸ ਵਿੱਚ 250 ਪਹਿਲਵਾਨ ਚੇਲੇ ਸ਼ਾਮਲ ਹੋਏ।

ਇਹ ਵੀ ਪੜ੍ਹੋ: ਸੱਪ ਦੇ ਡੰਗਣ ਨਾਲ ਦੋ ਭਰਾਵਾਂ ਦੀ ਹੋਈ ਮੌਤ 

ਰਾਮਮੇਹਰ ਕੁੰਡੂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ 1200 ਦੇ ਕਰੀਬ ਪਹਿਲਵਾਨਾਂ ਨੂੰ ਸਿਖਲਾਈ ਦਿੱਤੀ। ਕਈ ਓਲੰਪੀਅਨ ਅਤੇ ਅਰਜੁਨ ਐਵਾਰਡੀ ਬਣੇ, ਕਈ ਉੱਚ ਅਹੁਦਿਆਂ 'ਤੇ ਸੇਵਾ ਨਿਭਾ ਰਹੇ ਹਨ। ਸਭ ਤੋਂ ਖ਼ੁਸ਼ੀ ਦੀ ਗੱਲ ਇਹ ਹੈ ਕਿ ਉਨ੍ਹਾਂ ਦਾ ਇੱਕ ਵੀ ਚੇਲਾ ਬੀੜੀ ਨਹੀਂ ਪੀਂਦਾ। ਗੁਰੂ ਲਈ ਇਸ ਤੋਂ ਵੱਡਾ ਕੋਈ ਸਨਮਾਨ ਨਹੀਂ ਹੋ ਸਕਦਾ। ਅੱਜ ਉਸ ਨੂੰ ਗੁਰੂ ਦਕਸ਼ਨਾ ਦੇ ਕੇ ਉਸ ਦਾ ਸੀਨਾ ਮਾਣ ਨਾਲ ਉੱਚਾ ਕਰ ਦਿਤਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

Sukhpal Khaira ਦੀ ਗ੍ਰਿਫ਼ਤਾਰੀ ਪਿੱਛੇ ਕੀ ਹੈ ਮਨਸ਼ਾ? ਵਕੀਲ v/s ਪੁਲਿਸ ਮਾਮਲੇ 'ਚ ਵਕੀਲਾਂ ਦੀ ਜਿੱਤ

29 Sep 2023 11:34 AM

"ਵਰਦੀ ਪਾ ਕੇ ਹਰ ਕੋਈ ਸ਼ੇਰ ਬਣ ਜਾਂਦਾ, ਜੇ ਹਿੰਮਤ ਹੈ ਤਾਂ ਤੂੰ ਵਰਦੀ ਪਾਸੇ ਰੱਖ, ਮੈਂ MLA ਦੀ ਕੁਰਸੀ ਪਾਸੇ ਰੱਖਦਾਂ"

29 Sep 2023 11:33 AM

ਵਕੀਲ ਨੇ ਸ਼ਰਮ ਲਾਹ ਕੇ ਦੱਸੀ ਸੀ Judge ਨੂੰ ਗੱਲ, ਜਿਸ ਤੋਂ ਬਾਅਦ Private Parts ਦੀ ਗੱਲ ਆਈ ਸਾਹਮਣੇ !

29 Sep 2023 11:32 AM

ਚੱਪਲਾਂ ਖਰੀਦਦੇ ਵਕਤ ਜੇ ਤੁਸੀ ਵੀ ਕਰਦੇ ਹੋ ਆਣਾ-ਕਾਣੀ ਤਾਂ ਆਹ ਦੇਖ ਲਓ Factory ਦੀ Video

29 Sep 2023 11:31 AM

Director Prem Singh Sidhu Interview

28 Sep 2023 11:19 AM