ਖ਼ਬਰਾਂ |

ਤਾਜ਼ਾ |

ਜੱਜ ਨੂੰ ਨਹੀਂ ਦਿਤਾ HD ਚੈਨਲ, ਬਿਨਾਂ ਪੁੱਛੇ ਕੱਟਿਆ ਬਰਾਡਬੈਂਡ ਕੁਨੈਕਸ਼ਨ, ਖਪਤਕਾਰ ਕਮਿਸ਼ਨ ਨੇ ਲਗਾਇਆ ਜੁਰਮਾਨਾ

By : GAGANDEEP

Published : Sep 18, 2023, 2:08 pm IST
Updated : Sep 18, 2023, 2:08 pm IST
SHARE ARTICLE
photo
photo

ਕੰਪਨੀ ਨੇ ਕੁਨੈਕਸ਼ਨ ਕੱਟਣ ਤੋਂ ਪਹਿਲਾਂ ਕੋਈ ਨੋਟਿਸ ਵੀ ਨਹੀਂ ਦਿਤਾ

 

ਚੰਡੀਗੜ੍ਹ: ਚੰਡੀਗੜ੍ਹ ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਜੱਜ ਨੂੰ ਐਚਡੀ ਚੈਨਲ ਮੁਹੱਈਆ ਨਾ ਕਰਵਾਉਣ ਅਤੇ ਬਿਨਾਂ ਪੁੱਛੇ ਕੁਨੈਕਸ਼ਨ ਕੱਟਣ 'ਤੇ ਨੈੱਟ ਪਲੱਸ ਬਰਾਡਬੈਂਡ 'ਤੇ 15,000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜੈਬੀਰ ਸਿੰਘ ਨੇ ਆਪਣੇ ਘਰ ਵਿਚ ਇੰਟਰਨੈਟ ਕਨੈਕਸ਼ਨ ਲਗਾਇਆ ਹੋਇਆ ਸੀ ਪਰ ਜਦੋਂ ਉਸ ਨੂੰ ਬਿਹਤਰ ਸੇਵਾ ਨਹੀਂ ਮਿਲੀ ਤਾਂ ਉਸ ਨੇ ਖਪਤਕਾਰ ਕਮਿਸ਼ਨ ਵਿਚ ਕੇਸ ਦਾਇਰ ਕਰਵਾ ਦਿਤਾ।

ਇਨ੍ਹਾਂ ਵੀ ਪੜ੍ਹੋ: ਸੱਪ ਦੇ ਡੰਗਣ ਨਾਲ ਦੋ ਭਰਾਵਾਂ ਦੀ ਹੋਈ ਮੌਤ

ਜੈਬੀਰ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਕੰਪਨੀ ਤੋਂ 999 ਰੁਪਏ ਦਾ ਬਰਾਡਬੈਂਡ ਪਲਾਨ ਲਿਆ ਸੀ। ਜਿਸ 'ਚ ਕੰਪਨੀ ਨੇ ਉਨ੍ਹਾਂ ਨੂੰ 7-8 OTT ਐਪਸ ਅਤੇ 340 ਤੋਂ ਜ਼ਿਆਦਾ HD ਚੈਨਲ ਇੰਟਰਨੈੱਟ ਤੋਂ ਇਲਾਵਾ ਦੇਣੇ ਸਨ ਪਰ ਕੰਪਨੀ ਨੇ ਉਸ ਤੋਂ ਚੈਨਲ ਲਈ ਵੱਖਰੇ ਤੌਰ 'ਤੇ 1500 ਰੁਪਏ ਵਸੂਲੇ।

ਇਨ੍ਹਾਂ ਵੀ ਪੜ੍ਹੋ: ਫ਼ਿਰੋਜ਼ਪੁਰ: ਬੱਚਿਆਂ ਦੀ ਪੜ੍ਹਾਈ ਨਾ ਰੁਕੇ, ਅਧਿਆਪਕਾਂ ਨੇ ਖ਼ੁਦ ਜਮਾਂ ਕਰਵਾਈ 9ਵੀਂ-11ਵੀਂ ਕਲਾਸ ਦੇ ਬੱਚਿਆਂ ਦੀ ਫੀਸ

ਇਸ 'ਤੇ ਉਸ ਨੇ 1499 ਰੁਪਏ ਦਾ ਪਲਾਨ ਲਿਆ। ਇਸ ਪਲਾਨ 'ਚ ਵੀ ਕੰਪਨੀ ਨੇ ਉਨ੍ਹਾਂ ਨੂੰ HD ਪਲੱਸ ਚੈਨਲ ਨਹੀਂ ਦਿੱਤੇ ਸਨ। ਇੰਨਾ ਹੀ ਨਹੀਂ, ਕੰਪਨੀ ਨੇ ਆਪਣੀ ਮਰਜ਼ੀ ਨਾਲ ਉਨ੍ਹਾਂ ਦਾ ਬ੍ਰਾਡਬੈਂਡ ਕੁਨੈਕਸ਼ਨ ਕੱਟ ਦਿੱਤਾ। ਉਨ੍ਹਾਂ ਨੂੰ ਕੁਨੈਕਸ਼ਨ ਕੱਟਣ ਤੋਂ ਪਹਿਲਾਂ ਕੋਈ ਨੋਟਿਸ ਵੀ ਨਹੀਂ ਦਿੱਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement