Ricky Ponting : ਪੰਜਾਬ ਕਿੰਗਜ਼ ਨੇ ਰਿਕੀ ਪੋਂਟਿੰਗ ਨੂੰ IPL ਟੀਮ ਦਾ ਮੁੱਖ ਕੋਚ ਕੀਤਾ ਨਿਯੁਕਤ

By : BALJINDERK

Published : Sep 18, 2024, 3:55 pm IST
Updated : Sep 18, 2024, 3:55 pm IST
SHARE ARTICLE
Ricky Ponting
Ricky Ponting

Ricky Ponting :    ਦਿੱਲੀ ਕੈਪੀਟਲਜ਼ ਨਾਲ 7 ਸਾਲ ਤੱਕ ਜੁੜੇ ਰਹਿਣ ਤੋਂ ਬਾਅਦ ਅਲੱਗ ਹੋਣ ਦਾ ਲਿਆ ਫੈਸਲਾ, ਹੁਣ ਪੰਜਾਬ ਕਿੰਗਜ਼ ਲਈ ਰਣਨੀਤੀ ਕਰਨਗੇ ਤਿਆਰ

Ricky Ponting : ਪੰਜਾਬ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਨਵੇਂ ਸੀਜ਼ਨ ਤੋਂ ਪਹਿਲਾਂ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੂੰ ਮੁੱਖ ਕੋਚ ਨਿਯੁਕਤ ਕੀਤਾ ਹੈ। ਇੰਡੀਅਨ ਪ੍ਰੀਮੀਅਰ ਲੀਗ ਦੇ ਨਵੇਂ ਸੀਜ਼ਨ 'ਚ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਨਵੀਂ ਟੀਮ ਦੀ ਕਮਾਨ ਸੰਭਾਲਦੇ ਨਜ਼ਰ ਆਉਣਗੇ। ਰਿਕੀ ਪੋਂਟਿੰਗ ਨੂੰ ਪੰਜਾਬ ਕਿੰਗਜ਼ ਨੇ ਮੁੱਖ ਕੋਚ ਦਾ ਅਹੁਦਾ ਸੌਂਪਿਆ ਹੈ।  ਪਿਛਲੇ ਸੀਜ਼ਨ ਤੱਕ ਇਹ ਦਿੱਗਜ ਦਿੱਲੀ ਕੈਪੀਟਲਜ਼ ਲਈ ਇਹ ਜ਼ਿੰਮੇਵਾਰੀ ਨਿਭਾ ਰਿਹਾ ਸੀ। 7 ਸਾਲ ਇਸ ਟੀਮ ਨਾਲ ਰਹਿਣ ਤੋਂ ਬਾਅਦ, ਹੁਣ ਉਨ੍ਹਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ। ਈਐਸਪੀਐਨ ਮੁਤਾਬਕ ਹੁਣ 2025 ਵਿੱਚ ਸ਼ਿਖਰ ਧਵਨ ਦੀ ਕਪਤਾਨੀ ਵਾਲੀ ਟੀਮ ਨੂੰ ਚੈਂਪੀਅਨ ਬਣਾਉਣ ਦੀ ਜ਼ਿੰਮੇਵਾਰੀ ਰਿਕੀ ਪੋਂਟਿੰਗ ਦੀ ਹੋਵੇਗੀ।

ਇਹ ਵੀ ਪੜੋ : Delhi News : ਸਰਕਾਰ ਨੇ PF ਕਢਵਾਉਣ ਦੀ ਸੀਮਾ ਵਧਾ ਕੇ 1 ਲੱਖ ਰੁਪਏ ਕੀਤੀ 

2024 'ਚ ਪੰਜਾਬ ਕਿੰਗਜ਼ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਇਸ ਟੀਮ ਨੇ 14 ਮੈਚ ਖੇਡੇ ਅਤੇ ਸਿਰਫ 5 ਹੀ ਜਿੱਤੇ। ਅੰਕ ਸੂਚੀ 'ਚ ਸ਼ਿਖਰ ਧਵਨ ਦੀ ਕਪਤਾਨੀ ਵਾਲੀ ਪੰਜਾਬ ਟੀਮ 9ਵੇਂ ਨੰਬਰ 'ਤੇ ਹੈ। 2014 ਤੋਂ ਇਹ ਟੀਮ ਪਲੇਆਫ ਵਿੱਚ ਥਾਂ ਬਣਾਉਣ ਲਈ ਸੰਘਰਸ਼ ਕਰ ਰਹੀ ਹੈ। ਹੁਣ ਨਵੇਂ ਸੀਜ਼ਨ 'ਚ ਪੰਜਾਬ ਕਿੰਗਜ਼ ਇੰਡੀਅਨ ਪ੍ਰੀਮੀਅਰ ਲੀਗ 'ਚ ਨਵੇਂ ਮੁੱਖ ਕੋਚ ਰਿਕੀ ਪੋਂਟਿੰਗ ਨਾਲ ਖੇਡੇਗੀ। ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਜ਼ ਨਾਲ ਕੰਮ ਕਰ ਚੁੱਕੇ ਇਸ ਦਿੱਗਜ ਕੋਲ ਟੀਮ ਲਈ ਰਣਨੀਤੀ ਤਿਆਰ ਕਰਨ ਦੀ ਜ਼ਿੰਮੇਵਾਰੀ ਹੋਵੇਗੀ।

ਇਹ ਵੀ ਪੜੋ : Punjab News : ਪੰਜਾਬ ਸਟੇਟ ਮਿਡ-ਡੇਅ-ਮੀਲ ਸੁਸਾਇਟੀ ਵਲੋਂ ਸਕੂਲ ਮੁਖੀਆਂ ਨੂੰ ਸਖ਼ਤ ਹੁਕਮ ਜਾਰੀ

ਸਾਲ 2017 ਵਿੱਚ ਇਸ ਟੀਮ ਨੇ ਸਾਬਕਾ ਵਿਸਫੋਟਕ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਮੁੱਖ ਕੋਚ ਨਿਯੁਕਤ ਕੀਤਾ ਸੀ। ਸਾਲ 2018 'ਚ ਆਸਟ੍ਰੇਲੀਆ ਦੇ ਬ੍ਰੈਡ ਹੌਗ ਇਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਨਜ਼ਰ ਆਏ। 2019 ਵਿੱਚ, ਮਾਈਕ ਹੈਸਨ ਇਸ ਟੀਮ ਵਿੱਚ ਮੁੱਖ ਕੋਚ ਵਜੋਂ ਸ਼ਾਮਲ ਹੋਏ ਸਨ ਪਰ 2021 ਵਿੱਚ ਇਹ ਜ਼ਿੰਮੇਵਾਰੀ ਭਾਰਤੀ ਦਿੱਗਜ ਖਿਡਾਰੀ ਅਨਿਲ ਕੁੰਬਲੇ ਨੂੰ ਸੌਂਪ ਦਿੱਤੀ ਗਈ ਸੀ। ਟੀਮ ਨੂੰ ਉਮੀਦ ਮੁਤਾਬਕ ਸਫ਼ਲਤਾ ਨਾ ਮਿਲਣ 'ਤੇ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਟ੍ਰੇਵਰ ਵੇਲਿਸ ਨੇ 2023 ਅਤੇ 2024 ਵਿੱਚ ਮੁੱਖ ਕੋਚ ਦੀ ਜ਼ਿੰਮੇਵਾਰੀ ਸੰਭਾਲੀ ਸੀ।

(For more news apart from Punjab Kings appointed Ricky Ponting as head coach of IPL team News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:22 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:20 PM

ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਕੀਤੀ ਕਮਾਲ,,ਬਿਜਲੀ ਬਣਾਉਣ ਵਾਲਾ ਛੋਟਾ ਜਿਹਾ ਜੈਨਰੇਟਰ ਕੀਤਾ ਤਿਆਰ,

10 Oct 2024 1:17 PM

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ

09 Oct 2024 12:43 PM

'Gidderbaha ਦਾ ਗਿੱਦੜ ਹੈ Raja Warring' - Manpreet Badal ਦਾ ਤਿੱਖਾ ਸ਼ਬਦੀ ਵਾਰ Panchayat Election's LIVE

09 Oct 2024 12:19 PM
Advertisement