India Vs. Australia : ਕ੍ਰਿਕੇਟ ਵਿਸ਼ਵ ਕੱਪ ਫ਼ਾਈਨਲ : ਇਨ੍ਹਾਂ ਖਿਡਾਰੀਆਂ ਦੀ ਆਪਸੀ ਟੱਕਰ ’ਤੇ ਹੋਵੇਗੀ ਸਭ ਦੀ ਨਜ਼ਰ
Published : Nov 18, 2023, 3:34 pm IST
Updated : Nov 18, 2023, 4:26 pm IST
SHARE ARTICLE
India Vs. Australia
India Vs. Australia

ਟੀਮ ਦੇ ਰੂਪ ’ਚ, ਭਾਰਤ ਨੇ ਆਸਟਰੇਲੀਆ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈi

India Vs. Australia : ਵਿਸ਼ਵ ਕੱਪ 2023 ਦੀਆਂ ਦੋ ਬਿਹਤਰੀਨ ਟੀਮਾਂ ਭਾਰਤ ਅਤੇ ਆਸਟ੍ਰੇਲੀਆ ਐਤਵਾਰ ਨੂੰ ਫਾਈਨਲ ’ਚ ਜਦੋਂ ਆਹਮੋ-ਸਾਹਮਣੇ ਹੋਣਗੀਆਂ ਤਾਂ ਦੋਹਾਂ ਟੀਮਾਂ ਦੇ ਖਿਡਾਰੀਆਂ ਵਿਚਾਲੇ ਕੁਝ ਸਖਤ ਨਿੱਜੀ ਟੱਕਰਾਂ ਵੀ ਵੇਖਣ ਨੂੰ ਮਿਲਣਗੀਆਂ। ਭਾਰਤ ਟੂਰਨਾਮੈਂਟ ਦੀ ਇਕਲੌਤੀ ਅਜੇਤੂ ਟੀਮ ਹੈ ਜਦਕਿ ਆਸਟਰੇਲੀਆ ਨੇ ਲਗਾਤਾਰ ਦੋ ਹਾਰਾਂ ਨਾਲ ਸ਼ੁਰੂਆਤ ਕਰਨ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਵੇਖਿਆ।

ਇਕ ਟੀਮ ਦੇ ਰੂਪ ’ਚ, ਭਾਰਤ ਨੇ ਆਸਟਰੇਲੀਆ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ ਅਤੇ 12 ਸਾਲਾਂ ਬਾਅਦ ਘਰ ’ਚ ਵੱਕਾਰੀ ਖਿਤਾਬ ਜਿੱਤਣ ਦਾ ਮਜ਼ਬੂਤ ​​ਦਾਅਵੇਦਾਰ ਹੈ। ਦੂਜੇ ਪਾਸੇ, ਜਦੋਂ ਕੌਮਾਂਤਰੀ ਟਰਾਫੀ ਦੀ ਗੱਲ ਆਉਂਦੀ ਹੈ, ਤਾਂ ਆਸਟਰੇਲੀਆ ਦਾ ਕੋਈ ਮੇਲ ਨਹੀਂ ਹੈ ਅਤੇ ਸੱਤ ਫਾਈਨਲ ’ਚੋਂ ਪੰਜ ਖਿਤਾਬ ਇਸ ਦਾ ਸਬੂਤ ਹਨ। ਫਾਈਨਲ ਰੋਮਾਂਚਕ ਹੋਣ ਦੀ ਉਮੀਦ ਹੈ ਅਤੇ ਇਸ ਮਹਾਂਮੁਕਾਬਲੇ ’ਚ ਆਓ ਸੰਭਾਵਤ ਵਿਅਕਤੀਗਤ ਟੱਕਰਾਂ ’ਤੇ ਨਜ਼ਰ ਮਾਰੀਏ:

ਰੋਹਿਤ ਸ਼ਰਮਾ ਬਨਾਮ ਮਿਸ਼ੇਲ ਸਟਾਰਕ ਅਤੇ ਜੋਸ਼ ਹੇਜ਼ਲਵੁੱਡ ਦੀ ਤੇਜ਼ ਗੇਂਦਬਾਜ਼ੀ ਜੋੜੀ: ਭਾਰਤੀ ਕਪਤਾਨ ਰੋਹਿਤ ਸ਼ੁਰੂਆਤੀ ਪਾਵਰਪਲੇ ’ਚ ਗੇਂਦਬਾਜ਼ਾਂ ਨੂੰ ਨਿਸ਼ਾਨਾ ਬਣਾ ਕੇ ਪੂਰੇ ਟੂਰਨਾਮੈਂਟ ’ਚ ਸੁਰਖੀਆਂ ’ਚ ਰਹੇ। ਉਨ੍ਹਾਂ ਦੀ ਜੋਖਮ ਭਰੀ ਬੱਲੇਬਾਜ਼ੀ ਨੇ ਦੂਜੇ ਬੱਲੇਬਾਜ਼ਾਂ ’ਤੇ ਦਬਾਅ ਘਟਾਇਆ ਅਤੇ ਵਿਰਾਟ ਕੋਹਲੀ ਤੇ ਸ਼ੁਭਮਨ ਗਿੱਲ ਵਰਗੇ ਖਿਡਾਰੀਆਂ ਨੂੰ ਸਮਾਂ ਲੈ ਕੇ ਅਤੇ ਅਪਣੀ ਪਾਰੀ ਵਧਾਉਣ ਦਾ ਮੌਕਾ ਦਿਤਾ।
ਰੋਹਿਤ ਨੇ ਸੈਮੀਫਾਈਨਲ ਦੇ ਤੀਜੇ ਓਵਰ ’ਚ ਟਰੈਂਟ ਬੋਲਟ ਨੂੰ ਛੱਕਾ ਮਾਰਿਆ ਜੋ ਲੰਮੇ ਥਕਾ ਦੇਣ ਵਾਲੇ ਟੂਰਨਾਮੈਂਟ ਦੌਰਾਨ ਭਾਰਤੀ ਕਪਤਾਨ ਦਾ ਨਿਡਰ ਦ੍ਰਿਸ਼ਟੀਕੋਣ ਹੈ। 
ਵੱਡਾ ਸਵਾਲ ਇਹ ਹੈ ਕਿ ਕੀ ਉਹ ਐਤਵਾਰ ਨੂੰ ਓਪਨਿੰਗ ਪਾਵਰਪਲੇ ’ਚ ਹੇਜ਼ਲਵੁੱਡ ਅਤੇ ਸਟਾਰਕ ਵਿਰੁਧ ਵੀ ਅਜਿਹਾ ਕਰ ਸਕਣਗੇ। ਭਾਰਤ ਰੋਹਿਤ ’ਤੇ ਬਹੁਤ ਜ਼ਿਆਦਾ ਨਿਰਭਰ ਰਹੇਗਾ, ਜਿਨ੍ਹਾਂ ਨੂੰ ਚੇਨਈ ’ਚ ਆਸਟ੍ਰੇਲੀਆ ਵਿਰੁਧ ਲੀਗ ਮੈਚ ਦੌਰਾਨ ਹੇਜ਼ਲਵੁੱਡ ਨੇ ਸ਼ੁਰੂਆਤ ’ਚ ਹੀ ਐਲ.ਬੀ.ਡਬਲਿਊ. ਆਊਟ ਕਰ ਦਿਤਾ ਸੀ। 
ਹੇਜ਼ਲਵੁੱਡ ਅਪਣੀ ਸੀਮ ਮੂਵਮੈਂਟ ਨਾਲ ਸਵਾਲ ਪੁੱਛਣਾ ਜਾਰੀ ਰਖਣਗੇ ਜਦਕਿ ਸਟਾਰਕ ਇਨਸਵਿੰਗਰ ਦੀ ਤਲਾਸ਼ ’ਚ ਹੋਣਗੇ ਜਿਸ ਨੇ ਰੋਹਿਤ ਨੂੰ ਪਹਿਲਾਂ ਵੀ ਪਰੇਸ਼ਾਨ ਕੀਤਾ ਹੈ। ਇਹ ਸ਼ਾਇਦ ਰੋਹਿਤ ਦੇ ਕਰੀਅਰ ਦਾ ਸਭ ਤੋਂ ਮਹੱਤਵਪੂਰਨ ਮੈਚ ਹੈ ਅਤੇ ਉਮੀਦ ਹੈ ਕਿ ਉਹ ਚੁਨੌਤੀ ਦਾ ਡੱਟ ਕੇ ਸਾਹਮਣਾ ਕਰਨਗੇ।

ਮੁਹੰਮਦ ਸ਼ਮੀ ਬਨਾਮ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼: ਸ਼ਮੀ ਲਈ ਛੇ ਮੈਚਾਂ ’ਚ 23 ਵਿਕਟਾਂ ਲੈ ਕੇ ਇਹ ਟੂਰਨਾਮੈਂਟ ਯਾਦਗਾਰ ਰਿਹਾ। ਕੋਈ ਵੀ ਬੱਲੇਬਾਜ਼ ਸੀਮ ਤੋਂ ਉਨ੍ਹਾਂ ਨੂੰ ਜੋ ਮੂਵਮੈਂਟ ਮਿਲ ਰਹੀ ਹੈ, ਉਸ ਨਾਲ ਨਜਿੱਠਣ ਲਈ ਕੋਈ ਰਸਤਾ ਨਹੀਂ ਲੱਭ ਸਕਿਆ ਹੈ।
ਹੁਨਰਮੰਦ ਭਾਰਤੀ ਤੇਜ਼ ਗੇਂਦਬਾਜ਼ ਨੇ ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ ਖਾਸ ਤੌਰ ’ਤੇ ਵਿਕਟ ਦੇ ਆਲੇ-ਦੁਆਲੇ ਗੇਂਦਬਾਜ਼ੀ ਕਰਦੇ ਹੋਏ ਪਰੇਸ਼ਾਨ ਕੀਤਾ ਹੈ ਅਤੇ ਬੇਨ ਸਟੋਕਸ ਵਰਗੇ ਚੈਂਪੀਅਨ ਕ੍ਰਿਕੇਟਰਾਂ ਕੋਲ ਵੀ ਉਸ ਦਾ ਕੋਈ ਜਵਾਬ ਨਹੀਂ ਸੀ।
ਪਹਿਲੇ ਸੈਮੀਫਾਈਨਲ ਦੇ ਪਹਿਲੇ ਪਾਵਰਪਲੇ ’ਚ ਸ਼ਮੀ ਨੇ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਡੇਵੋਨ ਕਾਨਵੇਅ ਅਤੇ ਰਚਿਨ ਰਵਿੰਦਰਾ ਨੂੰ ਉਨ੍ਹਾਂ ਦੇ ਲਗਾਤਾਰ ਓਵਰਾਂ ’ਚ ਕੈਚ ਆਊਟ ਕੀਤਾ।
ਖੱਬੇ ਹੱਥ ਦੇ ਬੱਲੇਬਾਜ਼ਾਂ ਵਿਰੁਧ ਸ਼ਮੀ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਡੇਵਿਡ ਵਾਰਨਰ ਅਤੇ ਟ੍ਰੈਵਿਸ ਹੈੱਡ ਦੀ ਓਪਨਿੰਗ ਜੋੜੀ ਵਿਰੁਧ ਜਸਪ੍ਰੀਤ ਬੁਮਰਾਹ ਦੇ ਨਾਲ ਗੇਂਦਬਾਜ਼ੀ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲ ਸਕਦਾ ਹੈ।
ਅਮਰੋਹਾ ’ਚ ਜਨਮੇ 33 ਸਾਲ ਦੇ ਇਸ ਤੇਜ਼ ਗੇਂਦਬਾਜ਼ ਨੂੰ ਰੋਹਿਤ ਨੇ ਪਹਿਲੇ ਬਦਲਾਅ ਦੇ ਰੂਪ ’ਚ ਇਸਤੇਮਾਲ ਕੀਤਾ ਹੈ ਪਰ ਵਾਰਨਰ ਅਤੇ ਹੇਡ ਦੇ ਖ਼ਤਰੇ ਨੂੰ ਵੇਖਦੇ ਹੋਏ ਰੋਹਿਤ ਸ਼ਮੀ ਨੂੰ ਨਵੀਂ ਗੇਂਦ ਦੇਣ ਲਈ ਉਤਸੁਕ ਹੋਣਗੇ।

ਵਿਰਾਟ ਕੋਹਲੀ ਬਨਾਮ ਐਡਮ ਜ਼ੰਪਾ: ਕੋਹਲੀ ਨੇ ਪਿਛਲੇ ਦਿਨਾਂ ’ਚ ਅਕਸਰ ਖੱਬੇ ਹੱਥ ਦੇ ਸਪਿਨਰਾਂ ਵਿਰੁਧ ਸੰਘਰਸ਼ ਕੀਤਾ ਹੈ ਪਰ ਲੈੱਗ ਸਪਿਨਰ ਜ਼ੰਪਾ ਨੇ ਵੀ ਉਸ ਨੂੰ ਪ੍ਰੇਸ਼ਾਨ ਕੀਤਾ ਹੈ ਅਤੇ ਅੱਠ ਵਾਰ ਭਾਰਤੀ ਸੂਪਰਸਟਾਰ ਦੀ ਵਿਕੇਟ ਹਾਸਲ ਕੀਤੀ ਹੈ। ਟੂਰਨਾਮੈਂਟ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਅਤੇ ਸਭ ਤੋਂ ਸਫਲ ਸਪਿਨਰ ਵਿਚਕਾਰ ਲੜਾਈ ਵੇਖਣ ਵਾਲੀ ਹੋਵੇਗੀ। ਕੋਹਲੀ ਨੇ 90.69 ਦੀ ਸਟ੍ਰਾਈਕ ਰੇਟ ਅਤੇ 101.57 ਦੀ ਔਸਤ ਨਾਲ 711 ਦੌੜਾਂ ਬਣਾਈਆਂ ਹਨ। ਜ਼ੰਪਾ ਸਟੰਪਾਂ ਨੂੰ ਨਿਸ਼ਾਨਾ ਬਣਾਉਣਾ ਪਸੰਦ ਕਰਦੇ ਹਨ ਅਤੇ ਇਹ ਵੇਖਣਾ ਬਾਕੀ ਹੈ ਕਿ ਕੀ ਕੋਹਲੀ ਉਸ ਵਿਰੁਧ ਹਮਲਾਵਰ ਰੁਖ ਅਪਣਾ ਕੇ ਉਸ ਨੂੰ ਹੈਰਾਨ ਕਰਨਗੇ ਜਾਂ ਨਹੀਂ।

ਕੁਲਦੀਪ ਯਾਦਵ ਬਨਾਮ ਗਲੇਨ ਮੈਕਸਵੈੱਲ: ਇਹ ਕੁਲਦੀਪ ਦੇ ਸ਼ਾਨਦਾਰ ਹੁਨਰ ਦਾ ਸਬੂਤ ਹੈ ਕਿ ਡੇਰਿਲ ਮਿਸ਼ੇਲ ਨੂੰ ਛੱਡ ਕੇ, ਕੋਈ ਵੀ ਬੱਲੇਬਾਜ਼ ਇਸ ਖੱਬੇ ਹੱਥ ਦੇ ਕਲਾਈ ਦੇ ਸਪਿਨਰ ਵਿਰੁਧ ਕੋਈ ਹੋਰ ਬੱਲੇਬਾਜ਼ ਹਮਲਾਵਰ ਹੋ ਕੇ ਨਹੀਂ ਖੇਡ ਸਕਿਆ।
ਮਿਸ਼ੇਲ ਨੇ ਧਰਮਸ਼ਾਲਾ ’ਚ ਕੁਲਦੀਪ ਵਿਰੁਧ ਸਿੱਧੀ ਬਾਊਂਡਰੀ ਨੂੰ ਨਿਸ਼ਾਨਾ ਲਗਾਇਆ ਪਰ ਮੈਕਸਵੈੱਲ ਕੋਲ ਕਾਫੀ ਸ਼ਾਟ ਹਨ ਅਤੇ ਸਿਰਫ ਉਹ ਹੀ ਉਨ੍ਹਾਂ ’ਚੋਂ ਕੁਝ ਨੂੰ ਖੇਡ ਸਕਦੇ ਹਨ।
ਜੇਕਰ ਮੈਕਸਵੈੱਲ ਐਤਵਾਰ ਨੂੰ ਟਿਕਣ ’ਚ ਕਾਮਯਾਬ ਰਹੇ ਤਾਂ ਕੁਲਦੀਪ ਲਈ ਇਹ ਸਭ ਤੋਂ ਔਖਾ ਇਮਤਿਹਾਨ ਹੋਵੇਗਾ। ਮੈਕਸਵੈੱਲ ਸਪਿੰਨ ਨਾਲ ਖੇਡਦੇ ਹੋਏ ਡੀਪ ਮਿਡਵਿਕਟ ਅਤੇ ਲੌਂਗ ਆਨ ਮਿਡਲ ਨੂੰ ਨਿਸ਼ਾਨਾ ਬਣਾ ਸਕਦੇ ਹਨ ਅਤੇ ਜਦੋਂ ਗੇਂਦ ਆਫ ਸਟੰਪ ਤੋਂ ਬਾਹਰ ਜਾਂਦੀ ਹੈ ਤਾਂ ਉਨ੍ਹਾਂ ਕੋਲ ਲੁਭਾਉਣੇ ਰਿਵਰਸ ਹਿੱਟਾਂ ਨਾਲ ਕੁਲਦੀਪ ਦੀ ਲੈਅ ਨੂੰ ਖਰਾਬ ਕਰਨ ਦੀ ਸਮਰੱਥਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਕੁਲਦੀਪ ਨੂੰ ਆਸਟਰੇਲੀਆਈ ਨੂੰ ਝਕਾਨੀ ਦੇਣ ਲਈ ਕੁਝ ਵਖਰਾ ਹੀ ਹਥਕੰਡਾ ਸੋਚਣਾ ਪਵੇਗਾ।

ਡੇਵਿਡ ਵਾਰਨਰ ਬਨਾਮ ਜਸਪ੍ਰੀਤ ਬੁਮਰਾਹ: ਮੌਜੂਦਾ ਵਿਸ਼ਵ ਕੱਪ ’ਚ 3.98 ਦੀ ਸ਼ਾਨਦਾਰ ਇਕਾਨਮੀ ਰੇਟ ਨਾਲ 10 ਮੈਚਾਂ ’ਚ 18 ਵਿਕਟਾਂ ਲੈਣ ਵਾਲੇ ਬੁਮਰਾਹ ਹੁਣ ਤਕ 14 ਵਨਡੇ ਮੈਚਾਂ ’ਚ ਵਾਰਨਰ ਨੂੰ ਆਊਟ ਨਹੀਂ ਕਰ ਸਕੇ ਹਨ। ਵਾਰਨਰ ਨੇ ਬੁਮਰਾਹ ਦੀ 130 ਗੇਂਦਾਂ ਦਾ ਸਾਹਮਣਾ ਕਰਦੇ ਹੋਏ 117 ਦੌੜਾਂ ਬਣਾਈਆਂ ਹਨ। ਸੱਟ ਤੋਂ ਵਾਪਸੀ ਤੋਂ ਬਾਅਦ, ਬੁਮਰਾਹ ਨੇ ਅਪਣੇ ਤਰਕਸ਼ ’ਚ ਇਕ ਘਾਤਕ ਆਊਟਸਵਿੰਗਰ ਜੋੜਿਆ ਹੈ ਅਤੇ ਇਹ ਉਸ ਨੂੰ ਫਾਰਮ ’ਚ ਚੱਲ ਰਹੇ ਵਾਰਨਰ ਨੂੰ ਪ੍ਰੇਸ਼ਾਨ ਕਰਨ ’ਚ ਮਦਦ ਕਰ ਸਕਦਾ ਹੈ, ਜੋ 528 ਦੌੜਾਂ ਦੇ ਨਾਲ ਟੂਰਨਾਮੈਂਟ ’ਚ ਆਸਟਰੇਲੀਆ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।

(For more news apart from India Vs. Australia, stay tuned to Rozana Spokesman)

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement