
ਅਰਸ਼ਦੀਪ ਤੋਂ ਪਹਿਲਾਂ ਸੁਨੀਲ ਦੋਸ਼ੀ, ਯੁਜਵੇਂਦਰ ਚਾਹਲ ਅਤੇ ਰਵਿੰਦਰ ਜਡੇਜਾ ਵੀ ਦੱਖਣੀ ਅਫ਼ਰੀਕਾ ਖਿਲਾਫ਼ ਪੰਜ ਵਿਕਟਾਂ ਲੈ ਚੁੱਕੇ ਹਨ ਪਰ ਇਹ ਤਿੰਨੋਂ ਸਪਿਨਰ ਸਨ।
Arshdeep Singh: ਅਰਸ਼ਦੀਪ ਸਿੰਘ ਨੇ ਦੱਖਣੀ ਅਫ਼ਰੀਕਾ ਖਿਲਾਫ਼ ਪਹਿਲੇ ਵਨਡੇ ਮੈਚ ਵਿਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ ਉਸ ਦੇ ਸਾਹਮਣੇ ਟਿਕ ਨਹੀਂ ਸਕੇ। ਉਸ ਨੇ ਆਪਣੀ ਗੇਂਦਬਾਜ਼ੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਅਰਸ਼ਦੀਪ ਦੀ ਵਜ੍ਹਾ ਨਾਲ ਦੱਖਣੀ ਅਫ਼ਰੀਕਾ ਦੀ ਟੀਮ ਪਹਿਲੇ ਵਨਡੇ ਵਿਚ ਵੱਡਾ ਸਕੋਰ ਨਹੀਂ ਬਣਾ ਸਕੀ। ਦੱਖਣੀ ਅਫ਼ਰੀਕਾ ਦੀ ਪੂਰੀ ਟੀਮ 116 ਦੌੜਾਂ 'ਤੇ ਆਲ ਆਊਟ ਹੋ ਗਈ। ਅਰਸ਼ਦੀਪ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਵੱਡਾ ਰਿਕਾਰਡ ਬਣਾਇਆ ਹੈ।
ਦੱਖਣੀ ਅਫ਼ਰੀਕਾ ਖਿਲਾਫ਼ ਮੈਚ 'ਚ ਅਰਸ਼ਦੀਪ ਸਿੰਘ ਨੇ 10 ਓਵਰਾਂ 'ਚ 37 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਉਸ ਨੇ ਆਪਣੇ ਕਰੀਅਰ ਵਿਚ ਪਹਿਲੀ ਵਾਰ 5 ਵਿਕਟਾਂ ਲਈਆਂ ਹਨ। ਅਰਸ਼ਦੀਪ ਦੱਖਣੀ ਅਫ਼ਰੀਕਾ ਖਿਲਾਫ਼ 5 ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਤੇਜ਼ ਗੇਂਦਬਾਜ਼ ਬਣ ਗਏ ਹਨ। ਅਰਸ਼ਦੀਪ ਤੋਂ ਪਹਿਲਾਂ ਸੁਨੀਲ ਦੋਸ਼ੀ, ਯੁਜਵੇਂਦਰ ਚਾਹਲ ਅਤੇ ਰਵਿੰਦਰ ਜਡੇਜਾ ਵੀ ਦੱਖਣੀ ਅਫ਼ਰੀਕਾ ਖਿਲਾਫ਼ ਪੰਜ ਵਿਕਟਾਂ ਲੈ ਚੁੱਕੇ ਹਨ ਪਰ ਇਹ ਤਿੰਨੋਂ ਸਪਿਨਰ ਸਨ।
ਅਰਸ਼ਦੀਪ ਸਿੰਘ ਨੇ ਸਾਲ 2022 ਵਿਚ ਭਾਰਤ ਲਈ ਵਨਡੇ ਡੈਬਿਊ ਕੀਤਾ ਸੀ। ਇਹ ਉਸ ਦਾ ਚੌਥਾ ਮੈਚ ਹੈ ਅਤੇ ਉਸ ਨੇ ਇਸ ਵਿਚ ਪੰਜ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਖੇਡੇ ਗਏ ਤਿੰਨੋਂ ਵਨਡੇ ਮੈਚਾਂ 'ਚ ਉਹ ਵਿਕਟ ਨਹੀਂ ਲੈ ਸਕੇ ਸਨ। ਉਸ ਨੇ ਟੀਮ ਇੰਡੀਆ ਲਈ 42 ਟੀ-20 ਮੈਚਾਂ 'ਚ 59 ਵਿਕਟਾਂ ਵੀ ਲਈਆਂ ਹਨ। ਅਰਸ਼ਦੀਪ ਆਪਣੀ ਯਾਰਕਰ ਗੇਂਦਾਂ ਲਈ ਜਾਣਿਆ ਜਾਂਦਾ ਹੈ ਅਤੇ ਉਹ ਕਾਫ਼ੀ ਕਿਫ਼ਾਇਤੀ ਵੀ ਸਾਬਤ ਹੁੰਦਾ ਹੈ। ਉਹ ਪਾਰੀ ਦੀ ਸ਼ੁਰੂਆਤ 'ਚ ਵਿਕਟਾਂ ਲੈਣ ਲਈ ਜਾਣਿਆ ਜਾਂਦਾ ਹੈ।
(For more news apart from Arshdeep Singh, stay tuned to Rozana Spokesman)