Katie Moon in India: ਭਾਰਤ ਪਹੁੰਚੀ ਅਮਰੀਕੀ ਐਥਲੀਟ ਕੇਟੀ ਮੂਨ ਨੇ ਕੀਤੀ ਨੀਰਜ ਚੋਪੜਾ ਦੀ ਤਾਰੀਫ਼
Published : Jan 19, 2024, 3:29 pm IST
Updated : Jan 19, 2024, 3:29 pm IST
SHARE ARTICLE
'Neeraj Chopra is the pride of the country', says Katie Moon
'Neeraj Chopra is the pride of the country', says Katie Moon

ਕਿਹਾ, ਨੀਰਜ ਚੋਪੜਾ ਨੇ ਲੋਕਾਂ ਨੂੰ ਟ੍ਰੈਕ ਅਤੇ ਫੀਲਡ 'ਚ ਅਪਣੀ ਖੇਡ ਦੇਖਣ ਲਈ ਮਜਬੂਰ ਕਰ ਦਿਤਾ

Katie Moon in India: ਅਮਰੀਕੀ ਮਹਿਲਾ ਐਥਲੀਟ ਕੇਟੀ ਮੂਨ ਨੇ ਭਾਰਤੀ ਐਥਲੀਟ ਓਲੰਪੀਅਨ ਤਮਗ਼ਾ ਜੇਤੂ ਨੀਰਜ ਚੋਪੜਾ ਦੀ ਸ਼ਲਾਘਾ ਕੀਤੀ ਹੈ। ਕੇਟੀ ਮੂਨ ਇਨ੍ਹੀਂ ਦਿਨੀਂ ਮੁੰਬਈ ਵਿਚ ਹੈ, ਜਿਥੇ ਉਸ ਨੇ ਵੱਖ-ਵੱਖ ਖੇਡਾਂ ਤੇ ਖਿਡਾਰੀਆਂ ਬਾਰੇ ਗੱਲ ਕੀਤੀ। ਅਥਲੈਟਿਕਸ 'ਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਪੁੱਛੇ ਜਾਣ 'ਤੇ ਕੈਟੀ ਨੇ ਨੀਰਜ ਚੋਪੜਾ ਦਾ ਨਾਂਅ ਲਿਆ।

ਕੇਟੀ ਮੂਨ ਨੇ ਕਿਹਾ ਕਿ ਮੈਨੂੰ ਦਸਿਆ ਗਿਆ ਹੈ ਕਿ ਇਥੇ ਕ੍ਰਿਕਟ ਇਕ ਵੱਡੀ ਖੇਡ ਹੈ। ਨੀਰਜ ਚੋਪੜਾ ਨੇ ਲੋਕਾਂ ਨੂੰ ਟਰੈਕ ਅਤੇ ਫੀਲਡ 'ਚ ਅਪਣੇ ਸ਼ੋਅ ਦੇਖਣ ਲਈ ਮਜਬੂਰ ਕੀਤਾ, ਜੋ ਮੈਨੂੰ ਲੱਗਦਾ ਹੈ ਕਿ ਇਕ ਪ੍ਰਾਪਤੀ ਹੈ। ਉਹ ਭਾਰਤ ਦਾ ਮਾਣ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਸੋਨ ਤਮਗ਼ਾ ਜੇਤੂ, ਡਾਇਮੰਡ ਲੀਗ ਵਿਚ ਮਹਿਲਾ ਪੋਲ ਵਾਲਟ ਵਿਚ ਨੰਬਰ ਇਕ ਖਿਡਾਰੀ ਕੈਟੀ ਮੂਨ ਐਤਵਾਰ ਨੂੰ ਹੋਣ ਵਾਲੀ ਮੁੰਬਈ ਮੈਰਾਥਨ 2024 ਦੇ 19ਵੇਂ ਐਡੀਸ਼ਨ ਲਈ ਮੁੰਬਈ ਵਿਚ ਹੈ। ਭਾਰਤ ਦੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਵੀ ਓਲੰਪਿਕ ਖੇਡਾਂ ਅਤੇ ਵਿਸ਼ਵ ਅਥਲੈਟਿਕਸ ਵਿਚ ਖਿਤਾਬ ਜਿੱਤ ਕੇ ਅਮਰੀਕੀ ਵਾਲਟਰ ਦੇ ਬਰਾਬਰ ਉੱਤਮਤਾ ਹਾਸਲ ਕੀਤੀ ਹੈ ਅਤੇ ਡਾਇਮੰਡ ਲੀਗ ਵਿਚ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਵਿਚ ਨੰਬਰ ਇਕ ਵਜੋਂ ਉਭਰਿਆ ਹੈ।

ਨੀਰਜ ਚੋਪੜਾ ਇਸ ਸਾਲ ਪੈਰਿਸ ਓਲੰਪਿਕ ਲਈ ਸਖਤ ਟ੍ਰੇਨਿੰਗ ਕਰ ਰਹੇ ਹਨ। ਹਾਲ ਹੀ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ, "ਮੈਂ ਪੈਰਿਸ ਓਲੰਪਿਕ ਲਈ ਵਧੀਆ ਅਭਿਆਸ ਕਰ ਰਿਹਾ ਹਾਂ। ਮੈਂ ਤਮਗ਼ਾ ਜਿੱਤਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਮੈਂ ਓਲੰਪਿਕ ਵਿਚ ਅਪਣਾ ਸਰਬੋਤਮ ਪ੍ਰਦਰਸ਼ਨ ਕਰਾਂਗਾ ਕਿਉਂਕਿ ਮੈਨੂੰ ਪਤਾ ਹੈ ਕਿ ਇਹ ਮੌਕਾ ਚਾਰ ਸਾਲਾਂ ਵਿਚ ਇਕ ਵਾਰ ਆਉਂਦਾ ਹੈ। ਮੈਂ ਨਤੀਜੇ ਨੂੰ ਲੈ ਕੇ ਚਿੰਤਤ ਨਹੀਂ ਹਾਂ, ਸਿਰਫ ਚੰਗੀ ਤਿਆਰੀ ਕਰਨਾ ਚਾਹੁੰਦਾ ਹਾਂ ਅਤੇ ਦੇਸ਼ ਦਾ ਝੰਡਾ ਫਿਰ ਤੋਂ ਉੱਚਾ ਕਰਨਾ ਚਾਹੁੰਦਾ ਹਾਂ। '

(For more Punjabi news apart from 'Neeraj Chopra is the pride of the country', says Katie Moon, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement