ਭਾਰਤ ਨੇ ਬੰਗਲਾਦੇਸ਼ ਨੂੰ ਦਿੱਤੀ ਕਰਾਰੀ ਮਾਤ, ਚਾਰ ਵਿਕਟਾਂ ਨਾਲ ਹਰਾ ਕੀਤਾ ਟਰਾਫ਼ੀ 'ਤੇ ਕਬਜ਼ਾ
Published : Mar 19, 2018, 10:24 am IST
Updated : Mar 19, 2018, 10:27 am IST
SHARE ARTICLE
india team beat bangladesh four wickets
india team beat bangladesh four wickets

ਭਾਰਤ ਨੇ ਬੰਗਲਾਦੇਸ਼ ਨੂੰ ਦਿੱਤੀ ਕਰਾਰੀ ਮਾਤ, ਚਾਰ ਵਿਕਟਾਂ ਨਾਲ ਹਰਾ ਕੀਤਾ ਟਰਾਫ਼ੀ 'ਤੇ ਕਬਜ਼ਾ

ਕੋਲੰਬੋ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਨਿਧਾਸ ਟਰਾਫ਼ੀ ਟੀ-20 ਤ੍ਰਿਕੋਣੀ ਕ੍ਰਿਕਟ ਲੜੀ ਦਾ ਖ਼ਿਤਾਬੀ ਮੁਕਾਬਲਾ  ਭਾਰਤੀ ਟੀਮ ਨੇ ਆਪਣੇ ਨਾਂਅ ਕਰ ਲਿਆ ਹੈ। ਇਹ ਫਾਈਨਲ ਮੈਚ ਕੋਲੰਬੋ ਵਿਚ ਖੇਡਿਆ ਗਿਆ, ਜਿਸ ਵਿਚ ਭਾਰਤੀ ਟੀਮ ਨੇ ਇਹ ਮੈਚ 4 ਵਿਕਟਾਂ ਨਾਲ ਜਿੱਤ ਕੇ ਟਰਾਫ਼ੀ ਆਪਣੇ ਨਾਂਅ ਕਰ ਲਈ। ਬੰਗਲਾਦੇਸ਼ ਨੇ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ 167 ਦੌੜਾਂ ਦਾ ਟੀਚਾ ਦਿਤਾ ਸੀ, ਜਿਸ ਨੂੰ ਭਾਰਤ ਨੇ ਆਸਾਨੀ ਨਾਲ ਹੀ ਹਾਸਲ ਕਰ ਲਿਆ ਅਤੇ ਬੰਗਲਾਦੇਸ਼ ਦੀ ਟੀਮ ਨੂੰ ਧੂੜ ਚਟਾ ਦਿਤੀ।

india team beat bangladesh four wicketsindia team beat bangladesh four wickets

ਭਾਰਤੀ ਟੀਮ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਬੰਗਲਾਦੇਸ਼ ਟੀਮ ਦੀ ਸ਼ੁਰੂਆਤ ਕਾਫ਼ੀ ਖ਼ਰਾਬ ਰਹੀ ਅਤੇ ਆਖ਼ਰ ਤਕ ਉਸ ਦਾ ਇਹੀ ਹਾਲ ਰਿਹਾ। ਬੰਗਲਾਦੇਸ਼ ਟੀਮ ਦਾ ਕੋਈ ਵੀ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਸਾਹਮਣੇ ਜ਼ਿਆਦਾ ਦੇਰ ਤਕ ਟਿਕ ਨਹੀਂ ਸਕਿਆ।

india team beat bangladesh four wicketsindia team beat bangladesh four wickets


ਟੀਮ ਵਲੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਤਾਮਿਮ ਇਕਬਾਲ ਨੇ 15 ਦੌੜਾਂ ਹੀ ਬਣਾਈਆਂ, ਇਸ ਤੋਂ ਇਲਾਵਾ ਟੀਮ ਵਲੋਂ ਸਾਬਿਰ ਰਹਿਮਾਨ ਨੇ ਬਿਹਤਰੀਨ 77 ਦੌੜਾਂ ਦੀ ਪਾਰੀ ਖੇਡੀ ਜਿਸ ਵਿਚ ਉਸ ਨੇ 7 ਚੌਕੇ ਅਤੇ 4 ਛਿੱਕੇ ਲਗਾਏ। ਇਸ ਤੋਂ ਇਲਾਵਾ ਮਹਿਮੁੰਦੁੱਲਾ ਨੇ 21 ਦੌੜਾਂ ਹੀ ਬਣਾਈਆਂ ਸਨ।

india team beat bangladesh four wicketsindia team beat bangladesh four wickets


ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਵਲੋਂ ਕਪਤਾਨ ਰੋਹਿਤ ਸ਼ਰਮਾ ਆਪਣੀ ਸ਼ਾਨਦਾਰ ਪਾਰੀ ਖੇਡਦੇ ਹੋਏ 56 ਦੌੜਾਂ ਬਣਾਈਆਂ, ਜਿਸ ਵਿਚ ਉਸ ਨੇ 4 ਚੌਕੇ ਅਤੇ 3 ਛਿੱਕੇ ਲਗਾਏ। ਇਸ ਤੋਂ ਇਲਾਵਾ ਉਸ ਦੇ ਸਾਥੀ ਸ਼ਿਖਰ ਧਵਨ ਨੇ ਸਿਰਫ਼ 10 ਦੌੜਾਂ ਦਾ ਯੋਗਦਾਨ ਹੀ ਦਿੱਤਾ। ਰੋਹਿਤ ਦਾ ਸਾਥ ਦੇ ਰਹੇ ਲੋਕੇਸ਼ ਰਾਹੁਲ 24 ਦੌੜਾਂ ਹੀ ਬਣਾ ਸਕੇ, ਜਦਕਿ ਮਨੀਸ਼ ਪਾਂਡੇ ਨੇ 28 ਦੌੜਾਂ ਬਣਾਈਆਂ। ਦਿਨੇਸ਼ ਕਾਰਤਿਕ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 29 ਦੌੜਾਂ ਦੀ ਅਜੇਤੂ ਪਾਰੀ ਖੇਡੀ।

india team beat bangladesh four wicketsindia team beat bangladesh four wickets


ਜਿਸ ਵਿਚ ਉਸ ਨੇ 3 ਚੌਕੇ ਅਤੇ ਤਿੰਨ ਛਿੱਕੇ ਲਗਾਏ। ਭਾਰਤੀ ਟੀਮ ਨੇ ਸ਼ੁਰੂਆਤ ਤੋਂ ਬੰਗਲਾਦੇਸ਼ੀ ਟੀਮ ਦੇ ਗੇਂਦਬਾਜ਼ਾਂ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਬੰਗਲਾਦੇਸ਼ੀ ਟੀਮ ਦਾ ਮਨੋਬਲ ਡਾਵਾਂਡੋਲ ਹੁੰਦਾ ਨਜ਼ਰ ਆਇਆ। ਭਾਰਤ ਵਲੋਂ ਗੇਂਦਬਾਜ਼ੀ ਕਰਦਿਆਂ ਯੁਜਵੇਂਦਰ ਚਹਿਲ ਨੇ 3 ਵਿਕਟਾਂ ਅਤੇ ਜੈਦੇਵ ਉਨਾਦਕਟ ਨੇ 2 ਵਿਕਟਾਂ ਹਾਸਲ ਕੀਤੀਆਂ ਇਸ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ ਨੇ ਇਕ ਵਿਕਟ ਹਾਸਲ ਕੀਤੀ। ਭਾਰਤ ਨੇ ਇਸ ਸੀਰੀਜ਼ ਵਿਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਆਖ਼ਰਕਾਰ ਇਹ ਸੀਰੀਜ਼ ਆਪਣੇ ਨਾਂਅ ਕਰ ਲਈ। 

Location: Sri Lanka, Western, Colombo

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement