ਨੋਜੋਮੀ ਓਕੁਹਾਰਾ ਨੇ ਪੀ ਵੀ ਸਿੰਧੂ ਨੂੰ ਹਰਾ ਕੇ ਭਾਰਤ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ
Published : Aug 27, 2017, 5:38 pm IST
Updated : Mar 19, 2018, 2:56 pm IST
SHARE ARTICLE
P.V Sindhu
P.V Sindhu

ਜਾਪਾਨ ਦੀ ਨੋਜੋਮੀ ਓਕੁਹਾਰਾ ਨੇ ਬੇਹਦ ਸੰਘਰਸ਼ਪੂਰਨ ਮੁਕਾਬਲੇ ਵਿਚ ਐਤਵਾਰ ਨੂੰ ਭਾਰਤ ਦੀ ਪੀ ਬੀ ਸਿੰਧੂ ਨੂੰ ਹਰਾਉੁਂਦੇ ਹੋਏ ..........

ਗਲਾਸਗੋ, 27 ਅਗੱਸਤ: ਜਾਪਾਨ ਦੀ ਨੋਜੋਮੀ ਓਕੁਹਾਰਾ ਨੇ ਬੇਹਦ ਸੰਘਰਸ਼ਪੂਰਨ ਮੁਕਾਬਲੇ ਵਿਚ ਐਤਵਾਰ ਨੂੰ ਭਾਰਤ ਦੀ ਪੀ ਬੀ ਸਿੰਧੂ ਨੂੰ ਹਰਾਉੁਂਦੇ ਹੋਏ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲ ਵਰਗ ਦਾ ਖ਼ਿਤਾਬ ਅਪਣੇ ਨਾਮ ਕਰ ਲਿਆ। ਫ਼ਾਈਨਲ ਵਿਚ ਓਕੁਹਾਰਾ ਨੇ ਸਿੰਧੂ ਨੂੰ 21-19, 20-22, 22-20 ਨਾਲ ਮਾਤ ਦਿਤੀ। ਇਹ ਮੈਚ ਇਕ ਘੰਟੇ 50 ਮਿੰਟ ਤਕ ਚਲਿਆ। ਇਨ੍ਹਾਂ ਦੋਵਾਂ ਵਿਚਕਾਰ ਸੱਤਵਾਂ ਮੁਕਾਬਲਾ ਸੀ, ਜਿਸ ਵਿਚ ਓਕੁਹਾਰਾ ਨੇ ਚੌਥੀ ਵਾਰ ਜਿੱਤ ਦਰਜ ਕੀਤੀ। ਓਕੁਹਾਰਾ ਜਾਪਾਨ ਲਈ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਮਗ਼ਾ ਜਿੱਤਣ ਵਾਲੀ ਪਹਿਲੀ ਮਹਿਲਾ ਹੈ।
ਭਾਰਤ ਨੂੰ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਵਿਚ ਦੋ ਤਮਗ਼ੇ ਮਿਲੇ ਹਨ। ਸਿੰਧੂ ਨੇ ਪਹਿਲਾ ਸਾਇਨਾ ਨੇ ਸਨਿਚਰਵਾਰ ਨੂੰ ਕਾਂਸੀ 'ਤੇ ਕਬਜ਼ਾ ਕੀਤਾ ਸੀ। ਜੇਕਰ ਸਿੰਧੂ ਇਹ ਮੈਚ ਜਿੱਤ ਜਾਂਦੀ ਤਾਂ ਉਹ ਭਾਰਤ ਨੂੰ ਇਸ ਚੈਂਪੀਅਨਸ਼ਿਸਪ ਵਿਚ ਪਹਿਲਾ ਸੋਨ ਤਮਗ਼ਾ ਦਿਵਾਉਣ ਵਾਲੀ ਖਿਡਾਰੀ ਬਣ ਜਾਂਦੀ।
ਦਸਦਯੋਗ ਹੈ ਕਿ ਇਸ ਤੋਂ ਪਹਿਲਾਂ ਮੁਕਾਬਲੇ ਵਿਚ ਭਾਰਤ ਦੀਆਂ ਉਮੀਦਾਂ ਨੂੰ ਬਰਕਰਾਰ ਰਖਦੇ ਹੋਏ ਰੀਉ ਉਲੰਪਿਕ ਦੀ ਸਿਲਵਰ ਤਮਗ਼ਾ ਜੇਤੂ ਪੀ ਵੀ ਸਿੰਧੂ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਫ਼ਾਈਨਲ ਵਿਚ ਦਾ²ਖ਼ਲਾ ਲਿਆ ਸੀ। ਮਹਿਲਾ ਸਿੰਗਲ ਵਰਗ ਦੇ ਸੈਮੀਫ਼ਾਈਨਲ ਵਿਚ ਚੀਨ ਦੀ ਖਿਡਾਰੀ ਚੇਨ ਯੂਫ਼ੇਈ ਨੂੰ ਮਾਤ ਦੇ ਕੇ ਖ਼ਿਤਾਬੀ ਮੁਕਾਬਲੇ ਦਾ ਰਸਤਾ ਤੈਅ ਕੀਤਾ ਸੀ। ਸਨਿਚਰਵਾਰ (26 ਅਗੱਸਤ) ਦੇਰ ਰਾਤ ਖੇਡੇ ਗਏ ਇਸ ਮੁਕਾਬਲੇ ਵਿਚ ਸਿੰਧੂ ਨੇ ਯੂਫ਼ੇਈ ਨੂੰ 48 ਮਿੰਟਾਂ ਅੰਦਰ ਸਿੱਧੇ ਸੈੱਟਾਂ ਵਿਚ 21-13, 21-10 ਨਾਲ ਮਾਤ ਦਿਤੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement