ਆਸਟਰੇਲੀਆ ਨੇ ਅਫਗਾਨਿਸਤਾਨ ਵਿਰੁਧ ਟੀ-20 ਸੀਰੀਜ਼ ਮੁਲਤਵੀ ਕੀਤੀ, ਜਾਣੋ ਕਾਰਨ
Published : Mar 19, 2024, 2:48 pm IST
Updated : Mar 19, 2024, 2:48 pm IST
SHARE ARTICLE
Australia vs Afghanistan
Australia vs Afghanistan

ਅਫਗਾਨਿਸਤਾਨ ’ਚ ਔਰਤਾਂ ਦੀ ਖਰਾਬ ਸਥਿਤੀ ਦਾ ਹਵਾਲਾ ਦਿੰਦਿਆਂ ਕੀਤਾ ਫ਼ੈਸਲਾ

ਸਿਡਨੀ: ਆਸਟ੍ਰੇਲੀਆ ਨੇ ਅਫਗਾਨਿਸਤਾਨ ’ਚ ਔਰਤਾਂ ਦੀ ਖਰਾਬ ਸਥਿਤੀ ਦਾ ਹਵਾਲਾ ਦਿੰਦੇ ਹੋਏ ਇਸ ਸਾਲ ਅਗੱਸਤ ’ਚ ਅਫਗਾਨਿਸਤਾਨ ਦੀ ਟੀਮ ਵਿਰੁਧ ਹੋਣ ਵਾਲੀ ਤਿੰਨ ਟੀ-20 ਮੈਚਾਂ ਦੀ ਘਰੇਲੂ ਸੀਰੀਜ਼ ਮੁਲਤਵੀ ਕਰ ਦਿਤੀ ਹੈ। ਤਾਲਿਬਾਨ ਨੇ ਅਫਗਾਨਿਸਤਾਨ ’ਚ ਸੱਤਾ ’ਚ ਵਾਪਸੀ ਤੋਂ ਬਾਅਦ ਕੁੜੀਆਂ ਦੇ ਸਕੂਲ ਅਤੇ ਕਾਲਜ ਜਾਣ ’ਤੇ ਪਾਬੰਦੀ ਲਗਾ ਦਿਤੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਮਹਿਲਾ ਸਪੋਰਟ ਵਰਕਰਾਂ ਨੂੰ ਕੰਮ ਕਰਨ ਤੋਂ ਵੀ ਰੋਕ ਦਿਤਾ। 

ਕ੍ਰਿਕਟ ਆਸਟਰੇਲੀਆ ਦੇ ਆਗਾਮੀ ਸੀਰੀਜ਼ ਮੁਲਤਵੀ ਕਰਨ ਦਾ ਮਤਲਬ ਹੈ ਕਿ ਉਸ ਨੇ ਅਫਗਾਨਿਸਤਾਨ ਪ੍ਰਤੀ ਅਪਣਾ ਸਖਤ ਰਵੱਈਆ ਜਾਰੀ ਰੱਖਿਆ ਹੈ। ਆਸਟਰੇਲੀਆ ਨੇ ਇਸ ਤੋਂ ਪਹਿਲਾਂ ਨਵੰਬਰ 2021 ’ਚ ਹੋਬਾਰਟ ’ਚ ਅਫਗਾਨਿਸਤਾਨ ਵਿਰੁਧ ਇਕਲੌਤਾ ਟੈਸਟ ਮੈਚ ਵੀ ਰੱਦ ਕਰ ਦਿਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ ’ਚ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵੀ ਮੁਲਤਵੀ ਕਰ ਦਿਤੀ। 

ਕ੍ਰਿਕੇਟ ਆਸਟਰੇਲੀਆ ਨੇ ਬਿਆਨ ’ਚ ਕਿਹਾ, ‘‘ਪਿਛਲੇ 12 ਮਹੀਨਿਆਂ ਤੋਂ ਕ੍ਰਿਕਟ ਆਸਟਰੇਲੀਆ ਨੇ ਅਫਗਾਨਿਸਤਾਨ ਦੀ ਸਥਿਤੀ ਬਾਰੇ ਆਸਟਰੇਲੀਆ ਸਰਕਾਰ ਨਾਲ ਸਲਾਹ-ਮਸ਼ਵਰਾ ਕਰਨਾ ਜਾਰੀ ਰੱਖਿਆ ਹੈ। ਸਰਕਾਰ ਨੇ ਸਲਾਹ ਦਿਤੀ ਹੈ ਕਿ ਅਫਗਾਨਿਸਤਾਨ ’ਚ ਔਰਤਾਂ ਦੀ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ।’’

ਬਿਆਨ ’ਚ ਕਿਹਾ ਗਿਆ ਹੈ, ‘‘ਇਸ ਕਾਰਨ ਅਸੀਂ ਅਪਣੀ ਪਿਛਲੀ ਸਥਿਤੀ ਨੂੰ ਬਰਕਰਾਰ ਰੱਖਿਆ ਹੈ ਅਤੇ ਅਫਗਾਨਿਸਤਾਨ ਵਿਰੁਧ ਦੁਵਲੀ ਸੀਰੀਜ਼ ਮੁਲਤਵੀ ਕਰਾਂਗੇ।’’ ਅਫਗਾਨਿਸਤਾਨ ਆਈ.ਸੀ.ਸੀ. ਦਾ ਇਕਲੌਤਾ ਪੂਰਨ ਮੈਂਬਰ ਦੇਸ਼ ਹੈ ਜਿਸ ਨੇ ਦਖਣੀ ਅਫਰੀਕਾ ਵਿਚ ਖੇਡੇ ਜਾਣ ਵਾਲੇ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਵਿਚ ਅਪਣੀ ਟੀਮ ਨਹੀਂ ਭੇਜੀ ਕਿਉਂਕਿ ਦੇਸ਼ ਨੇ ਔਰਤਾਂ ਦੇ ਕ੍ਰਿਕਟ ਖੇਡਣ ’ਤੇ ਪਾਬੰਦੀ ਲਗਾ ਦਿਤੀ ਹੈ।

SHARE ARTICLE

ਏਜੰਸੀ

Advertisement

Darbar-E-Siyasat 'ਚ Sunil Jakhar ਨੇ ਕਈ ਰਾਜ਼ ਕੀਤੇ ਬੇਪਰਦਾ Exclusive Interview LIVE

22 May 2024 4:35 PM

Sukhpal Khaira ਦੇ ਬਿਆਨ ਨੇ ਭਖਾਈ ਸਿਆਸਤ ਤੇ PM ਦਾ ਪਲਟਵਾਰ ਕੌਣ ਮਾਰ ਰਿਹਾ ਪੰਜਾਬੀਆਂ ਦੇ ਹੱਕ? Debate LIVE

22 May 2024 4:28 PM

ਹੁਸ਼ਿਆਰਪੁਰ ਤੋਂ ਲੋਕ ਸਭਾ 'ਚ ਕੌਣ ਜਾਵੇਗਾ ਇਸ ਵਾਰ? ਸੁਣੋ ਕੌਣ ਲੋਕਾਂ ਦਾ ਚਹੇਤਾ, ਕਿਸ ਕੋਲੋਂ ਨੇ ਨਾਰਾਜ਼?

22 May 2024 4:22 PM

ਪਿੰਡ ਦੇ ਵਿਚਾਲੇ ਇਕੱਠੇ ਹੋਏ ਲੋਕਾਂ ਨੇ ਸਰਕਾਰ ਦੀਆਂ ਗਰੰਟੀਆਂ ਬਾਰੇ ਕੀਤੇ ਖੁਲਾਸੇ,ਬਿਜਲੀ ਤੋਂ ਬਿਨ੍ਹਾ ਹੋਰ ਕੋਈ ਗਰੰਟੀ

22 May 2024 2:15 PM

Punjab Summer Vacation Holidays News: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੂਬੇ ਦੇ ਸਾਰੇ ਸਕੂਲਾਂ 'ਚ ਛੁੱਟੀਆਂ ਦਾ..

21 May 2024 12:02 PM
Advertisement