
ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਨਵਜੰਮੇ ਪੁੱਤਰ ਦਾ ਦਿਹਾਂਤ ਅਤੇ ਬੇਟੀ ਸੁਰੱਖਿਅਤ
ਕਿਹਾ- ਇਸ ਸਮੇਂ ਸਾਡੀ ਨਵਜੰਮੀ ਬੱਚੀ ਦਾ ਜਨਮ ਹੀ ਸਾਨੂੰ ਉਮੀਦ ਅਤੇ ਖੁਸ਼ੀ ਨਾਲ ਜਿਊਣ ਦੀ ਤਾਕਤ ਦੇ ਰਿਹਾ ਹੈ
ਨਵੀਂ ਦਿੱਲੀ : ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਨਵਜੰਮੇ ਪੁੱਤਰ ਦਾ ਦਿਹਾਂਤ ਹੋ ਗਿਆ ਹੈ। ਇਸ ਬਾਰੇ ਰੋਨਾਲਡੋ ਅਤੇ ਉਸਦੀ ਪਤਨੀ ਜਾਰਜੀਆ ਵਲੋਂ ਖ਼ੁਦ ਬੀਤੀ ਦੇਰ ਰਾਤ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ।
tweet
ਕ੍ਰਿਸਟੀਆਨੋ ਰੋਨਾਲਡੋ ਨੇ ਆਪਣੇ ਟਵੀਟ ਵਿਚ ਲਿਖਿਆ ਹੈ, ''ਬਹੁਤ ਹੀ ਦੁਖ ਦੇ ਨਾਲ ਸਾਨੂੰ ਇਹ ਦੱਸਣਾ ਪੈ ਰਿਹਾ ਹੈ ਕਿ ਸਾਡੇ ਨਵਜੰਮੇ ਬੇਟੇ ਦਾ ਦਿਹਾਂਤ ਹੋ ਗਿਆ ਹੈ। ਇਹ ਸਭ ਤੋਂ ਵੱਡਾ ਦੁੱਖ ਹੈ ਜੋ ਕਿ ਮਾਤਾ-ਪਿਤਾ ਸਹਿ ਨਹੀਂ ਸਕਦੇ ਹਨ।ਇਸ ਸਮੇਂ ਸਾਡੀ ਨਵਜੰਮੀ ਬੱਚੀ ਦਾ ਜਨਮ ਹੀ ਸਾਨੂੰ ਉਮੀਦ ਅਤੇ ਖੁਸ਼ੀ ਨਾਲ ਜਿਊਣ ਦੀ ਤਾਕਤ ਦੇ ਰਿਹਾ ਹੈ। ਅਸੀਂ ਸਾਰੇ ਡਾਕਟਰਾਂ ਅਤੇ ਨਰਸਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ।''
Cristiano Ronaldo
ਫੁੱਟਬਾਲਰ ਰੋਨਾਲਡੋ ਨੇ ਅੱਗੇ ਲਿਖਿਆ ਕਿ ਇਸ ਘਟਨਾ ਨਾਲ ਅਸੀਂ ਪੂਰੀ ਤਰ੍ਹਾਂ ਨਿਰਾਸ਼ ਹਾਂ ਅਤੇ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਨਿੱਜਤਾ ਦਾ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਾਡਾ ਬੇਟਾ ਸਾਡਾ ਫਰਿਸ਼ਤਾ ਸੀ, ਅਸੀਂ ਉਸ ਨੂੰ ਹਮੇਸ਼ਾ ਪਿਆਰ ਕਰਾਂਗੇ।
Cristiano Ronaldo and his wife
ਜ਼ਿਕਰਯੋਗ ਹੈ ਕਿ ਕ੍ਰਿਸਟੀਆਨੋ ਰੋਨਾਲਡੋ ਤੇ ਜਾਰਜੀਆ ਨੇ ਅਕਤੂਬਰ ਮਹੀਨੇ ਵਿਚ ਹੀ ਐਲਾਨ ਕੀਤਾ ਸੀ ਕਿ ਉਹ ਜੁੜਵਾ ਬੱਚਿਆਂ ਦੇ ਮਾਤਾ-ਪਿਤਾ ਬਣਨ ਵਾਲੇ ਹਨ। ਇਸ ਬਾਰੇ ਉਨ੍ਹਾਂ ਦੋਹਾਂ ਨੇ ਹਸਪਤਾਲ 'ਚ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ।