ਤਾਜ ਮਹਿਲ ਤੋਂ ਸ਼ੁਰੂ ਹੋਈ ਸੀ ਡੇਵਿਲੀਅਰਸ ਤੇ ਡੇਨੀਅਲ ਦੀ ਪ੍ਰੇਮ ਕਹਾਣੀ
Published : May 19, 2018, 12:12 pm IST
Updated : May 19, 2018, 12:25 pm IST
SHARE ARTICLE
AB De Villiers and Danielle's Love Story
AB De Villiers and Danielle's Love Story

ਦੱਖਣੀ ਅਫ਼ਰੀਕਾ ਦੇ ਆਲਰਾਊਂਡਰ ਕ੍ਰਿਕੇਟਰ ਡੇਵਿਲੀਅਰਸ ਨੇ ਆਪਣੀ ਜ਼ਿੰਦਗੀ ਦਾ ਇਕ ਅਹਿਮ ਪਲ ਅਪਣੀ ਪਤਨੀ ਡੇਨੀਅਲ ਦੇ ਨਾਲ ਉਸਨੂੰ ਤਾਜ ਮਹਿਲ ਲਿਜਾ ਕੇ ਪਿਆਰ ਦਾ ਇਜ਼ਹਾਰ ਕੀਤਾ।

ਦੱਖਣੀ ਅਫ਼ਰੀਕਾ ਦੇ ਆਲਰਾਊਂਡਰ ਕ੍ਰਿਕੇਟਰ ਡੇਵਿਲੀਅਰਸ ਨੇ ਆਪਣੀ ਜ਼ਿੰਦਗੀ ਦਾ ਇਕ ਅਹਿਮ ਪਲ ਅਪਣੀ ਪਤਨੀ ਡੇਨੀਅਲ ਦੇ ਨਾਲ ਉਸਨੂੰ ਤਾਜ ਮਹਿਲ ਲਿਜਾ ਕੇ ਪਿਆਰ ਦਾ ਇਜ਼ਹਾਰ ਕੀਤਾ। ਡੇਵਿਲੀਅਰਸ ਨੇ ਦਸਿਆ ਕਿ ਉਸਨੂੰ ਆਪਣੀ ਪਤਨੀ ਨੂੰ ਝੂਠ ਬੋਲਿਆ ਕਿ ਉਹ ਸੁਰੱਖਿਆ ਗਾਰਡ ਦੀ ਥਾਂ ਫੋਟੋਗ੍ਰਾਫ਼ਰ ਤੇ ਵੀਡੀਓਗ੍ਰਾਫ਼ਰ ਨੂੰ ਅਪਣੇ ਨਾਲ ਤਾਜ ਮਹਿਲ ਲੈ ਗਿਆ। ਉਸਨੇ ਇਹ ਵੀ ਦਸਿਆ ਕਿ ਮੇਰੇ ਇਸ ਢੰਗ ਤੋਂ ਸ਼ਾਇਦ ਕਈ ਹੋਰ ਭਾਰਤੀ ਕ੍ਰਿਕੇਟਰ ਵੀ ਪ੍ਰਭਾਵਿਤ ਹੋਏ ਹੋਣਗੇ। ਮੈਨੂੰ ਲੱਗਦਾ ਹੈ ਕਿ ਵਿਰਾਟ ਕੋਹਲੀ ਨੇ ਵੀ ਅਨੁਸ਼ਕਾ ਅੱਗੇ ਇਸੇ ਤਰ੍ਹਾਂ ਅਪਣੇ ਪਿਆਰ ਦਾ ਇਜ਼ਹਾਰ ਕੀਤਾ ਹੋਵੇਗਾ।

AB De Villiers and Danielle AB De Villiers and Danielleਡੇਵਿਲੀਅਰਸ ਨੇ ਅਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਸਮਾਂ ਉਸਦੇ ਲਈ ਵਿਸ਼ੇਸ਼ ਪ੍ਰਕਾਰ ਦਾ ਸੀ ਕਿਉਂਕਿ ਉਸਦੀ ਪਤਨੀ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਮੈਂ ਉਸਨੂੰ ਤਾਜ ਮਹਿਲ ਵਿਚ ਲਿਜਾ ਕਿ ਪਿਆਰ ਅਤੇ ਵਿਆਹ ਦੀ ਪੇਸ਼ਕਸ਼ ਕਰਾਂਗਾ। ਉਸ ਤੋਂ ਪਹਿਲਾਂ ਡੇਵਿਲੀਅਰਸ ਨੇ ਮੰਗਣੀ ਬਾਰੇ ਕਾਫੀ ਕੁਝ ਸੋਚ ਰਖਿਆ ਸੀ ਪਰ ਉਸ ਵਲੋਂ ਅਚਾਨਕ ਕੀਤੀ ਪੇਸ਼ਕਸ਼ ਨਾਲ ਡੇਨੀਅਲ ਐਨੀ ਪ੍ਰਭਾਵਿਤ ਹੋਈ ਕਿ ਉਸ ਨੇ ਤੁਰੰਤ ਹਾਂ ਕਰ ਦਿਤੀ। ਇਸ ਤਰਾਂ ਦੋਹਾਂ ਦਾ 2013 ਵਿਚ ਵਿਆਹ ਹੋ ਗਿਆ ਅਤੇ ਹੁਣ ਉਹਨਾਂ ਦੇ 2 ਬੱਚੇ ਹਨ।

Taj MahalTaj Mahalਦੱਖਣੀ ਅਫ਼ਰੀਕਾ ਦੇ ਇੱਕ ਹੋਰ ਕ੍ਰਿਕੇਟਰ ਜੋਂਟੀ ਰੋਡਜ਼ ਵੀ ਉਸ ਪਲ ਦੇ ਗਵਾਹ ਸਨ, ਨੇ ਦਸਿਆ ਕਿ ਡੇਵਿਲੀਅਰਸ ਭਾਰਤੀ ਪਰੰਪਰਾਵਾਂ ਤੋਂ ਐਨੇ ਪ੍ਰਭਾਵਿਤ ਹਨ ਕਿ ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂਅ ਵੀ ਇੰਡੀਆ ਕੋ ਰਖਿਆ। ਦਸਣਯੋਗ ਹੈ ਕਿ ਜੋਂਟੀ ਰੋਡਜ਼ ਇਕ ਤਰ੍ਹਾਂ ਨਾਲ ਡੇਵਿਲੀਅਰਸ ਦੇ ਕ੍ਰਿਕੇਟਰ ਗੁਰੂ ਹਨ ਤੇ ਇਹ ਗੱਲ ਡੇਵਿਲੀਅਰਸ ਵੀ ਮੰਨਦਾ ਹੈ। ਉਸਦਾ ਕਹਿਣਾ ਹੈ ਕਿ ਉਹ ਜੋਂਟੀ ਰੋਡਜ਼ ਵਾਂਗ ਮਹਾਨ ਕ੍ਰਿਕੇਟਰ ਬਣਨਾ ਚਾਹੁੰਦਾ ਹੈ।

AB De Villiers and Danielle AB De Villiers and Danielleਉਹ ਇਹ ਵੀ ਦਸਦਾ ਹੈ ਕਿ ਜਦੋਂ ਜੋਂਟੀ ਰੋਡਜ਼ ਨੈਟ 'ਤੇ ਬੱਲੇਬਾਜ਼ੀ ਕਰ ਰਿਹਾ ਹੁੰਦਾ ਸੀ ਤਾਂ ਉਹ ਉਸਨੂੰ ਦੇਖਦਾ ਰਹਿੰਦਾ ਸੀ ਤੇ ਬੱਲੇਬਾਜ਼ੀ ਦੇ ਗੁਣ ਉਸਨੇ ਉਥੋਂ ਹੀ ਹਾਸਿਲ ਕੀਤੇ ਹਨ। ਅੱਜ ਡੇਵਿਲੀਅਰਸ ਲਈ ਉਹ ਪਲ ਇਸ ਲਈ ਵੀ ਜਿਆਦਾ ਸੁਖਮਈ ਹੈ ਕਿਉਂਕਿ ਉਸ ਪਲ ਦਾ ਗਵਾਹ ਉਸਦਾ ਕ੍ਰਿਕੇਟ ਗੁਰੂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement