
ਆਸਟ੍ਰੇਲੀਆ ਖਿਲਾਫ਼ 109 ਗੇਦਾਂ ਵਿਚ 117 ਦੌੜਾਂ ਦੀ ਪਾਰੀ ਦੇ ਦੌਰਾਨ ਪੈਟ ਕਮਿੰਜ਼ ਦੀ ਗੇਂਦ ਦੇ ਦੌਰਾਨ ਸ਼ਿਖਰ ਨੂੰ ਸੱਟ ਲੱਗ ਗਈ
ਨਵੀਂ ਦਿੱਲੀ- ਭਾਰਤ ਦੇ ਜ਼ਬਰਦਸਤ ਬੱਲੇਬਾਜ ਸ਼ਿਖਰ ਧਵਨ ਨੂੰ ਵਿਸ਼ਵ ਕੱਪ 2019 ਵਿਚੋਂ ਅੰਗੂਠੇ ਤੇ ਚੋਟ ਲੱਗਣ ਕਰ ਕੇ ਕੁੱਝ ਦਿਨਾਂ ਲਈ ਬਾਹਰ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਹੁਣ ਇਹ ਵਿਸ਼ਵ ਕੱਪ ਮੈਚ ਖੇਡਣ ਦੀ ਸਥਿਤੀ ਵਿਚ ਨਹੀਂ ਹਨ। ਆਈਏਐਨਐਸ ਨਾਲ ਗੱਲ ਕਰਦੇ ਹੋਏ ਸੂਰਤਾਂ ਨੇ ਦੱਸਿਆ ਕਿ ਸ਼ਿਖਰ ਧਵਨ ਦੇ ਅੰਗੂਠੇ ਤੇ ਸੱਟ ਲੱਗਣ ਕਾਰਨ ਉਹਨਾਂ ਨੂੰ ਇਸ ਮੈਚ ਵਿਚੋਂ ਬਾਹਰ ਕੀਤਾ ਗਿਆ ਹੈ।
Shikhar Dhawan Ruled Out of World Cup With Thumb Fracture
ਭਾਰਤ ਦੇ ਸਹਾਇਕ ਕੋਚ ਸੰਜੈ ਬਾਂਗਰ ਨੇ ਕਿਹਾ ਕਿ ਉਹ ਬੱਲੇਬਾਜ਼ ਸ਼ਿਖਰ ਧਵਨ ਨੂੰ ਆਊਟ ਨਹੀਂ ਕਰਨਾ ਚਾਹੁੰਦੇ ਸਨ ਸਗੋਂ ਉਹਨਾਂ ਦੀ ਤਰੱਕੀ ਦੇਖਣਾ ਚਾਹੁੰਦੇ ਸੀ। ਉਹਨਾਂ ਨੇ ਕਿਹਾ ਅਸੀਂ ਸ਼ਿਖਰ ਦੀ ਇਸ ਹਾਲਤ ਲਈ ਘੱਟ ਤੋਂ ਘੱਟ 10 ਤੋਂ 12 ਦਿਨ ਲਵਾਂਗੇ। ਅਸੀਂ ਸ਼ਿਖਰ ਵਰਗੇ ਅਨਮੋਲ ਖਿਡਾਰੀ ਨੂੰ ਗਵਾਉਣਾ ਨਹੀਂ ਚਾਹੁੰਦੇ। ਬਾਂਗਰ ਨੇ ਇਹ ਸਭ ਨਿਉਂਜ਼ੀਲੈਂਡ ਦੇ ਖਿਲਾਫ਼ ਭਾਰਤ ਦੇ ਤੀਸਰੇ ਵਿਸ਼ਵ ਕੱਪ ਮੈਚ ਤੋਂ ਇਕ ਸ਼ਾਮ ਪਹਿਲਾ ਮੀਡੀਆ ਨੂੰ ਦੱਸਿਆ ਸੀ।
Shikhar Dhawan Ruled Out of World Cup With Thumb Fracture
ਆਸਟ੍ਰੇਲੀਆ ਖਿਲਾਫ਼ 109 ਗੇਦਾਂ ਵਿਚ 117 ਦੌੜਾਂ ਦੀ ਪਾਰੀ ਦੇ ਦੌਰਾਨ ਪੈਟ ਕਮਿੰਜ਼ ਦੀ ਗੇਂਦ ਦੇ ਦੌਰਾਨ ਸ਼ਿਖਰ ਨੂੰ ਸੱਟ ਲੱਗ ਗਈ। ਸ਼ਿਖਰ ਧਵਨ ਦੇ ਅੰਗੂਠੇ ਦਾ ਐਕਸਰੇ ਕਰਾਉਣ ਤੇ ਕੋਈ ਫਰੈਕਚਰ ਦਿਖਾਈ ਨਹੀਂ ਦਿੱਤਾ ਹਾਲਾਂਤਿ ਸੀ.ਟੀ. ਸਕੈਨ ਕਰਾਉਣ ਤੇ ਪਤਾ ਚੱਲਿਆ ਕਿ ਸ਼ਿਖਰ ਧਵਨ ਨੂੰ ਕਿਸੇ ਸਪੈਸ਼ਲਿਸਟ ਕੋਲ ਜਾਣਾ ਚਾਹੀਦਾ ਹੈ।