ਆਖ਼ਰ ਕਿਉਂ ਨਹੀਂ ਚਾਹੁੰਦੇ ਮਿਆਂਦਾਦ ਕਿ ਵਿਸ਼ਵ ਕੱਪ ਲਈ ਭਾਰਤ ਜਾਵੇ ਪਾਕਿਸਤਾਨ 

By : KOMALJEET

Published : Jun 19, 2023, 2:50 pm IST
Updated : Jun 19, 2023, 2:50 pm IST
SHARE ARTICLE
Javed Miandad
Javed Miandad

ਕਿਹਾ, ਹੁਣ ਪਾਕਿਸਤਾਨ ਦੌਰੇ ਦੀ ਵਾਰੀ ਭਾਰਤ ਦੀ ਹੈ, ਭਾਰਤ ਨੂੰ ਪਹਿਲਾਂ ਆਉਣਾ ਚਾਹੀਦੈ 

ਕਰਾਚੀ : ਦਿੱਗਜ਼ ਬੱਲੇਬਾਜ਼ ਜਾਵੇਦ ਮਿਆਂਦਾਦ ਨੇ ਇਕ ਵਾਰ ਫਿਰ ਭਾਰਤ ਵਿਰੁਧ ਜ਼ਹਿਰ ਉਗਲਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਨੂੰ ਇਸ ਸਾਲ ਹੋਣ ਵਾਲੇ ਆਈ.ਸੀ.ਸੀ. (ਅੰਤਰਰਾਸ਼ਟਰੀ ਕ੍ਰਿਕਟ ਕੌਂਸਲ) ਵਿਸ਼ਵ ਕੱਪ ਸਮੇਤ ਹੋਰ ਮੈਚਾਂ ਲਈ ਗੁਆਂਢੀ ਦੇਸ਼ ਨਹੀਂ ਜਾਣਾ ਚਾਹੀਦਾ ਹੈ। ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਪਹਿਲਾਂ ਅਪਣੀ ਟੀਮ ਨੂੰ ਉਨ੍ਹਾਂ ਦੇ ਦੇਸ਼ ਭੇਜਣ ਲਈ ਸਹਿਮਤ ਨਹੀਂ ਹੁੰਦਾ ਹੈ।

ਆਈ.ਸੀ.ਸੀ. ਦੁਆਰਾ ਤਿਆਰ ਵਨਡੇ ਵਿਸ਼ਵ ਕੱਪ ਦੇ ਡਰਾਫਟ ਸ਼ੈਡਿਊਲ ਅਨੁਸਾਰ, ਪਾਕਿਸਤਾਨ ਦਾ ਭਾਰਤ ਨਾਲ 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਫਸਵਾਂ ਮੁਕਾਬਲਾ ਹੋਣ ਵਾਲਾ ਹੈ। ਹਾਲਾਂਕਿ 66 ਸਾਲਾ ਪਾਕਿਸਤਾਨ ਦੇ ਸਾਬਕਾ ਕਪਤਾਨ ਮਿਆਂਦਾਦ ਦਾ ਮੰਨਣਾ ਹੈ ਕਿ ਹੁਣ ਭਾਰਤ ਦੀ ਪਾਕਿਸਤਾਨ ਦੌਰੇ ਦੀ ਵਾਰੀ ਹੈ।

ਇਹ ਵੀ ਪੜ੍ਹੋ:  ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਨੌਜੁਆਨ ਦੀ ਮੌਤ 

ਮਿਆਂਦਾਦ ਨੇ ਕਿਹਾ, "ਪਾਕਿਸਤਾਨ 2012 ਅਤੇ 2016 ਵਿਚ ਵੀ ਭਾਰਤ ਗਿਆ ਸੀ ਅਤੇ ਹੁਣ ਭਾਰਤੀਆਂ ਦੀ ਇਥੇ ਆਉਣ ਦੀ ਵਾਰੀ ਹੈ।" ਉਸ ਨੇ ਕਿਹਾ, ''ਜੇਕਰ ਮੈਂ ਫ਼ੈਸਲਾ ਕਰਨਾ ਹੁੰਦਾ ਤਾਂ ਮੈਂ ਕਦੇ ਵੀ ਕੋਈ ਮੈਚ ਖੇਡਣ ਲਈ ਭਾਰਤ ਨਹੀਂ ਜਾਂਦਾ, ਵਿਸ਼ਵ ਕੱਪ ਵੀ ਨਹੀਂ। ਅਸੀਂ ਉਨ੍ਹਾਂ (ਭਾਰਤ) ਨਾਲ ਖੇਡਣ ਲਈ ਹਮੇਸ਼ਾ ਤਿਆਰ ਹਾਂ ਪਰ ਉਹ ਕਦੇ ਵੀ ਇਸ ਤਰ੍ਹਾਂ ਦਾ ਜਵਾਬ ਨਹੀਂ ਦਿੰਦੇ। ਮਿਆਂਦਾਦ ਨੇ ਕਿਹਾ, ''ਪਾਕਿਸਤਾਨ ਕ੍ਰਿਕਟ ਬਹੁਤ ਵੱਡਾ ਹੈ, ਅਸੀਂ ਅਜੇ ਵੀ ਹੋਣਹਾਰ ਖਿਡਾਰੀ ਪੈਦਾ ਕਰ ਰਹੇ ਹਾਂ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਜੇਕਰ ਅਸੀਂ ਭਾਰਤ ਨਹੀਂ ਜਾਂਦੇ ਤਾਂ ਇਸ ਨਾਲ ਸਾਨੂੰ ਕੋਈ ਫਰਕ ਪੈਂਦਾ ਹੈ।''

ਇਹ ਵੀ ਪੜ੍ਹੋ: ਮਾਮੂਲੀ ਝਗੜੇ ਦੌਰਾਨ ਕੱਟਿਆ ਦਲਿਤ ਨੌਜੁਆਨ ਦਾ ਗੁਪਤ ਅੰਗ?

ਭਾਰਤ ਨੇ ਆਖਰੀ ਵਾਰ 50 ਓਵਰਾਂ ਦੇ ਏਸ਼ੀਆ ਕੱਪ ਲਈ 2008 ਵਿਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਉਦੋਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਭੂ-ਰਾਜਨੀਤਿਕ ਤਣਾਅ ਕਾਰਨ ਦੁਵੱਲੇ ਕ੍ਰਿਕਟ ਸਬੰਧਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਮਿਆਂਦਾਦ ਦਾ ਮੰਨਣਾ ਹੈ ਕਿ ਖੇਡਾਂ ਨੂੰ ਰਾਜਨੀਤੀ ਨਾਲ ਨਹੀਂ ਮਿਲਾਉਣਾ ਚਾਹੀਦਾ। ਉਨ੍ਹਾਂ ਕਿਹਾ, “ਮੈਂ ਹਮੇਸ਼ਾ ਕਿਹਾ ਹੈ ਕਿ ਕੋਈ ਅਪਣੇ ਗੁਆਂਢੀ ਦੀ ਚੋਣ ਨਹੀਂ ਕਰ ਸਕਦਾ, ਇਸ ਲਈ ਇਕ ਦੂਜੇ ਨਾਲ ਸਹਿਯੋਗ ਕਰਨਾ ਬਿਹਤਰ ਹੈ। ਮੈਂ ਹਮੇਸ਼ਾ ਕਿਹਾ ਹੈ ਕਿ ਕ੍ਰਿਕਟ ਇਕ ਅਜਿਹੀ ਖੇਡ ਹੈ ਜੋ ਲੋਕਾਂ ਨੂੰ ਨੇੜੇ ਲਿਆਉਂਦੀ ਹੈ ਅਤੇ ਦੇਸ਼ਾਂ ਵਿਚਾਲੇ ਗ਼ਲਤਫ਼ਹਿਮੀਆਂ ਅਤੇ ਸ਼ਿਕਾਇਤਾਂ ਨੂੰ ਦੂਰ ਕਰ ਸਕਦੀ ਹੈ।

ਮਿਆਂਦਾਦ ਦੀ ਇਹ ਪ੍ਰਤੀਕਿਰਿਆ ਅਜਿਹੇ ਸਮੇਂ 'ਚ ਆਈ ਹੈ ਜਦੋਂ ਪਾਕਿਸਤਾਨ ਨੂੰ 'ਹਾਈਬ੍ਰਿਡ ਮਾਡਲ' ਦੇ ਤਹਿਤ ਆਉਣ ਵਾਲੇ ਏਸ਼ੀਆ ਕੱਪ ਦੀ ਮੇਜ਼ਬਾਨੀ ਭਾਰਤ ਦੇ ਨਾਲ ਸ਼੍ਰੀਲੰਕਾ 'ਚ ਅਪਣੇ ਸਾਰੇ ਮੈਚ ਖੇਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਭਾਰਤ ਦੇ ਜ਼ੋਰਦਾਰ ਆਲੋਚਕ ਰਹੇ ਮਿਆਂਦਾਦ ਇਸ ਫ਼ੈਸਲੇ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਕਿਹਾ, ''ਇਹ ਮੰਨਿਆ ਜਾ ਰਿਹਾ ਸੀ ਕਿ ਉਹ ਏਸ਼ੀਆ ਕੱਪ ਲਈ ਅਪਣੀ ਟੀਮ ਨੂੰ ਇਕ ਵਾਰ ਵੀ ਪਾਕਿਸਤਾਨ ਨਹੀਂ ਭੇਜਣਗੇ, ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਵੀ ਸਖ਼ਤ ਰੁਖ ਅਖ਼ਤਿਆਰ ਕਰੀਏ।''

SHARE ARTICLE

ਏਜੰਸੀ

Advertisement

Punjab Weather Update: ਅਚਾਨਕ ਬਦਲਿਆ ਮੌਸਮ, ਪੈਣ ਲੱਗਾ ਮੀਂਹ, ਲੋਕਾਂ ਦੇ ਖਿੜੇ ਚਿਹਰੇ, ਵੇਖੋ ਦਿਲਾਂ ਨੂੰ ਠੰਢਕ .

20 Jun 2024 2:02 PM

Akali Dal 'ਤੇ Charanjit Brar ਦਾ ਮੁੜ ਵਾਰ, ਕੱਲੇ ਕੱਲੇ ਦਾ ਨਾਂਅ ਲੈ ਕੇ ਸਾਧਿਆ ਨਿਸ਼ਾਨਾ, ਵੇਖੋ LIVE

20 Jun 2024 1:36 PM

Amritsar Weather Update : Temperature 46 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ.. ਗਰਮੀ ਦਾ ਟੂਰਿਜ਼ਮ ’ਤੇ ਵੀ..

20 Jun 2024 1:02 PM

ਅੱਤ ਦੀ ਗਰਮੀ 'ਚ ਲੋਕਾਂ ਨੂੰ ਰੋਕ-ਰੋਕ ਪਾਣੀ ਪਿਆਉਂਦੇ Sub-Inspector ਦੀ ਸੇਵਾ ਦੇਖ ਤੁਸੀਂ ਵੀ ਕਰੋਗੇ ਦਿਲੋਂ ਸਲਾਮ

20 Jun 2024 11:46 AM

Bathinda News: ਇਹ ਪਿੰਡ ਬਣਿਆ ਮਿਸਾਲ 25 ਜੂਨ ਤੋਂ ਬਾਅਦ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਦੇ ਰਿਹਾ ਹੈ 500 ਰੁਪਏ

20 Jun 2024 10:16 AM
Advertisement