
ਆਫ਼ ਸਪਿੰਨਰ ਦੇ ਮਾਹਰ ਹਰਭਜਨ ਸਿੰਘ ਨੇ ਸਨਿਚਰਵਾਰ ਨੂੰ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਨੇ ਇਸ ਸਾਲ ਦੇ ਰਾਜੀਵ ਗਾਂਧੀ ਖੇਡ
ਨਵੀਂ ਦਿੱਲੀ, 18 ਜੁਲਾਈ : ਆਫ਼ ਸਪਿੰਨਰ ਦੇ ਮਾਹਰ ਹਰਭਜਨ ਸਿੰਘ ਨੇ ਸਨਿਚਰਵਾਰ ਨੂੰ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਨੇ ਇਸ ਸਾਲ ਦੇ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਲਈ ਉਨ੍ਹਾਂ ਦਾ ਨਾਂ ਵਪਾਸ ਲੈਣ ਦਾ ਫ਼ੈਸਲਾ ਇਸ ਲਈ ਕੀਤਾ ਕਿਉਂਕਿ ਉਹ ਇਸ ਦੀ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਸਕੇ। ਹਰਭਜਨ ਨੇ ਟਵੀਟ ਕੀਤਾ, ‘‘ਮੈਨੂੰ ਬਹੁਤ ਸਾਰੇ ਫ਼ੋਨ ਆ ਰਹੇ ਹਨ ਕਿ ਪੰਜਾਬ ਸਰਕਾਰ ਨੇ ਮੇਰਾ ਨਾਂ ਖੇਡ ਰਤਨ ਤੋਂ ਵਾਪਸ ਕਿਉਂ ਲੈ ਲਿਆ।
File Photo
ਸੱਚ ਇਹ ਹੈ ਕਿ ਮੈਂ ਖੇਡ ਰਤਨ ਲਈ ਯੋਗ ਨਹੀਂ ਹਾਂ ਜਿਸ ਵਿਚ ਖ਼ਾਸਕਰ ਪਿਛਲੇ ਤਿੰਨ ਸਾਲ ਦੇ ਕੌਮਾਂਤਰੀ ਪ੍ਰਦਰਸ਼ਰਨ ਨੂੰ ਵੇਖਿਆ ਜਾਂਦਾ ਹੈ।’’ 40 ਸਾਲਾ ਇਸ ਕ੍ਰਿਕਟਰ ਨੇ ਕਿਹਾ ਕਿ, ‘‘ਪੰਜਾਬ ਸਰਕਾਰ ਦੀ ਇਸ ਵਿਚ ਕੋਈ ਗ਼ਲਤੀ ਨਹੀਂ ਕਿਉਂਕਿ ਉਨ੍ਹਾਂ ਨੇ ਸਹੀ ਕਾਰਨਾਂ ਕਾਰਨ ਮੇਰਾ ਨਾਂ ਹਟਾਇਆ ਹੈ। (ਪੀਟੀਆਈ)