Indian hockey player Sukhjit Singh : ਭਾਰਤੀ ਹਾਕੀ ਖਿਡਾਰੀ ਸੁਖਜੀਤ ਤੋਂ ਓਲੰਪਿਕ 'ਚ ਸ਼ਾਨਦਾਰ ਪ੍ਰਦਰਸ਼ਨ ਦੀ ਹੈ ਉਮੀਦ 

By : BALJINDERK

Published : Jul 19, 2024, 4:38 pm IST
Updated : Jul 19, 2024, 4:38 pm IST
SHARE ARTICLE
 Indian hockey player Sukhjit  Singh
Indian hockey player Sukhjit Singh

Indian hockey player Sukhjit Singh : ਇਸ 28 ਸਾਲਾ ਖਿਡਾਰੀ ਦਾ ਹੈ ਪਹਿਲਾ ਓਲੰਪਿਕ 

Indian hockey player Sukhjit Singh : ਭਾਰਤੀ ਹਾਕੀ ਖਿਡਾਰੀ ਸੁਖਜੀਤ ਸਿੰਘ ਦੀ ਸੱਜੀ ਲੱਤ ਪਿੱਠ ਦੀ ਸੱਟ ਕਾਰਨ ਅਸਥਾਈ ਤੌਰ 'ਤੇ ਅਧਰੰਗ ਹੋ ਗਿਆ ਸੀ ਪਰ ਪੰਜਾਬ ਦੇ ਇਸ ਖਿਡਾਰੀ ਨੇ 6 ਸਾਲ ਪਹਿਲਾਂ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ 26 ਜੁਲਾਈ ਤੋਂ ਸ਼ੁਰੂ ਹੋ ਰਹੇ ਓਲੰਪਿਕ ’ਚ ਟੀਮ ਦੀ ਅਗਵਾਈ ਕਰਨ ਲਈ ਪ੍ਰਦਰਸ਼ਨ ਦੇਣ ਲਈ ਵਚਨਬੱਧ ਹਨ।
ਪਹਿਲੀ ਕਤਾਰ ਦੇ ਖਿਡਾਰੀ, ਜੋ 2022 ਵਿਚ ਭਾਰਤ ਲਈ ਆਪਣਾ ਡੈਬਿਊ ਕੀਤਾ, ਨੇ ਹਾਕੀ ਇੰਡੀਆ ਦੁਆਰਾ ਜਾਰੀ ਇੱਕ ਰਿਲੀਜ਼ ਵਿਚ ਕਿਹਾ, ਕਿ “ਓਲੰਪਿਕ ਵਿਚ ਖੇਡਣਾ ਮੇਰੇ ਅਤੇ ਮੇਰੇ ਪਰਿਵਾਰ ਲਈ ਹਮੇਸ਼ਾ ਇੱਕ ਸੁਪਨਾ ਰਿਹਾ ਹੈ। ਇਹ ਕਿਸੇ ਵੀ ਖਿਡਾਰੀ ਦੇ ਕਰੀਅਰ ਦਾ ਸਿਖਰ ਹੁੰਦਾ ਹੈ ਅਤੇ ਮੈਨੂੰ ਇਹ ਮੌਕਾ ਮਿਲਣ 'ਤੇ ਮਾਣ ਮਹਿਸੂਸ ਹੁੰਦਾ ਹੈ। ਇਸ 28 ਸਾਲਾ ਖਿਡਾਰੀ ਦਾ ਇਹ ਪਹਿਲਾ ਓਲੰਪਿਕ ਹੈ।

ਇਹ ਵੀ ਪੜੋ : Shri Fatehgarh Sahib : ਫਤਿਹਗੜ੍ਹ ਸਾਹਿਬ ਤੋਂ ਗੁੰਮ ਹੋਇਆ ਬੱਚਾ ਅੰਮ੍ਰਿਤਸਰ ਮਿਲਿਆ

ਉਨ੍ਹਾਂ ਨੇ ਕਿਹਾ, ''ਮੈਨੂੰ ਭਰੋਸਾ ਹੈ ਕਿ ਮੇਰੀ ਮਿਹਨਤ ਅਤੇ ਲਗਨ ਸਫ਼ਲ ਹੋਵੇਗੀ। ਮੈਂ ਪੈਰਿਸ ’ਚ ਆਪਣਾ ਸਭ ਕੁਝ ਦੇ ਕੇ ਅਤੇ ਵਚਨਬੱਧਤਾ ਨਾਲ ਆਪਣੀ ਭੂਮਿਕਾ ਨੂੰ ਨਿਭਾਉਣ ਲਈ ਕੋਚ ਅਤੇ ਟੀਮ ਦੇ ਭਰੋਸੇ 'ਤੇ ਖਰਾ ਉਤਰਨ ਲਈ ਦ੍ਰਿੜ ਹਾਂ।''
ਜਲੰਧਰ ਵਿਚ ਜਨਮੇ ਸੁਖਜੀਤ ਨੇ ਆਪਣੇ ਪਿਤਾ ਅਜੀਤ ਸਿੰਘ (ਪੰਜਾਬ ਪੁਲਿਸ ਦੇ ਸਾਬਕਾ ਹਾਕੀ ਖਿਡਾਰੀ) ਤੋਂ ਪ੍ਰੇਰਿਤ ਹੋ ਕੇ ਛੇ ਸਾਲ ਦੀ ਉਮਰ ਵਿਚ ਹਾਕੀ ਖੇਡਣਾ ਸ਼ੁਰੂ ਕਰ ਦਿੱਤਾ ਸੀ। ਚੰਗੀ ਸ਼ੁਰੂਆਤ ਦੇ ਬਾਵਜੂਦ ਸੀਨੀਅਰ ਭਾਰਤੀ ਟੀਮ ਲਈ ਉਸ ਦਾ ਰਾਹ ਆਸਾਨ ਨਹੀਂ ਸੀ।
ਸੁਖਜੀਤ ਨੂੰ 2018 ’ਚ ਸੀਨੀਅਰ ਟੀਮ ਦੇ ਮੁੱਖ ਸੰਭਾਵਿਤ ਕੈਂਪ ਵਿਚ ਸ਼ਾਮਲ ਕੀਤਾ ਗਿਆ ਸੀ ਪਰ ਪਿੱਠ ਦੀ ਗੰਭੀਰ ਸੱਟ ਕਾਰਨ ਉਸ ਦੀ ਸੱਜੀ ਲੱਤ ਨੂੰ ਅਸਥਾਈ ਤੌਰ ’ਤੇ ਅਧਰੰਗ ਹੋ ਗਿਆ।
ਸੁਖਜੀਤ ਨੇ ਕਿਹਾ, “ਉਹ ਸਮਾਂ ਮੇਰੀ ਜ਼ਿੰਦਗੀ ਦੇ ਸਭ ਤੋਂ ਔਖੇ ਦੌਰ ਵਿੱਚੋਂ ਇੱਕ ਸੀ। ਤਕਰੀਬਨ ਪੰਜ ਮਹੀਨਿਆਂ ਤੋਂ ਮੰਜੇ 'ਤੇ ਪਏ ਰਹਿਣ ਕਾਰਨ ਸਰੀਰਕ ਅਤੇ ਮਾਨਸਿਕ ਤੌਰ 'ਤੇ ਥਕਾਵਟ ਹੋ ਰਹੀ ਸੀ। ਹਾਕੀ ਖੇਡਣਾ ਤਾਂ ਦੂਰ ਦੀ ਗੱਲ, ਮੈਂ ਤੁਰ ਵੀ ਨਹੀਂ ਸਕਦਾ ਸੀ।"ਉਨ੍ਹਾਂ ਨੇ ਕਿਹਾ, “ਹਰ ਰੋਜ਼ ਮੈਨੂੰ ਮਹਿਸੂਸ ਹੁੰਦਾ ਸੀ ਕਿ ਮੇਰਾ ਹਾਕੀ ਖੇਡਣ ਦਾ ਸੁਪਨਾ ਟੁੱਟ ਰਿਹਾ ਹੈ ਅਤੇ ਇਹ ਬਹੁਤ ਨਿਰਾਸ਼ਾਜਨਕ ਸੀ।

ਇਹ ਵੀ ਪੜੋ : Delhi News : ਯੂਪੀਐਸਸੀ ਨੇ IAS ਪੂਜਾ ਖੇਡਕਰ ’ਤੇ ਦਰਜ ਕਰਵਾਈ ਐਫਆਈਆਰ  

ਸੁਖਜੀਤ ਨੇ ਕਿਹਾ ਕਿ ਉਹ ਆਪਣੇ ਪਰਿਵਾਰ, ਖਾਸ ਕਰਕੇ ਆਪਣੇ ਪਿਤਾ ਦੇ ਅਟੁੱਟ ਸਹਿਯੋਗ ਨਾਲ ਵਾਪਸੀ ਕਰਨ ਵਿਚ ਸਫ਼ਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਦੁਬਾਰਾ ਹਿੰਮਤ ਦੇਣ ਅਤੇ ਆਪਣੇ ਪੈਰਾਂ 'ਤੇ ਵਾਪਸ ਆਉਣ ਵਿਚ ਮੇਰੀ ਮਦਦ ਕਰਨ ’ਚ ਪਿਤਾ ਦੀ ਅਹਿਮ ਭੂਮਿਕਾ ਸੀ। ਉਹ ਮੈਨੂੰ ਹਰ ਹਾਲ ਮੈਦਾਨ ’ਚ ਖੇਡਦਾ ਦੇਖਣਾ ਚਾਹੁੰਦਾ ਸੀ, ਭਾਵੇਂ ਕੋਈ ਵੀ ਹੋਵੇ ਅਤੇ ਮੈਨੂੰ ਦਰਦ ਅਤੇ ਚੁਣੌਤੀਆਂ ਨੂੰ ਪਾਰ ਕਰਨ ਦੀ ਤਾਕਤ ਦਿੱਤੀ।''
ਸੱਟ ਤੋਂ ਉਭਰਨ ਤੋਂ ਬਾਅਦ, ਸੁਖਜੀਤ ਨੇ 2021-22 FIH ਪ੍ਰੋ ਲੀਗ ਸੀਜ਼ਨ ਦੌਰਾਨ ਸਪੇਨ ਦੇ ਖਿਲਾਫ਼ ਆਪਣੇ ਪਹਿਲੇ ਮੈਚ ਵਿਚ ਗੋਲ ਕੀਤਾ। ਸੁਖਜੀਤ ਨੇ ਦੇਸ਼ ਲਈ ਖੇਡੇ ਗਏ 70 ਮੈਚਾਂ ’ਚ 20 ਗੋਲ ਕਰਕੇ ਆਪਣੀ ਪ੍ਰਤਿਭਾ ਅਤੇ ਨਿਰੰਤਰਤਾ ਦਿਖਾਈ ਹੈ।

ਇਹ ਵੀ ਪੜੋ : Pakistan News : ਅਲਕਾਇਦਾ ਦਾ ਇਕ ਪ੍ਰਮੁੱਖ ਮੈਂਬਰ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਕੀਤਾ ਗ੍ਰਿਫ਼ਤਾਰ 

ਉਨ੍ਹਾਂ ਨੇ ਭੁਵਨੇਸ਼ਵਰ ’ਚ 2023 FIH ਹਾਕੀ ਵਿਸ਼ਵ ਕੱਪ ਵਿਚ ਛੇ ਮੈਚਾਂ ’ਚ ਤਿੰਨ ਗੋਲ ਕਰਕੇ ਮੁੱਖ ਭੂਮਿਕਾ ਨਿਭਾਈ। ਪਿਛਲੇ ਸਾਲ ਚੇਨਈ ’ਚ ਏਸ਼ਿਆਈ ਚੈਂਪੀਅਨਜ਼ ਟਰਾਫੀ ਅਤੇ ਹਾਂਗਜ਼ੂ ਏਸ਼ਿਆਈ ਖੇਡਾਂ ’ਚ ਸੋਨ ਤਗ਼ਮਾ ਜੇਤੂ ਟੀਮਾਂ ਦਾ ਵੀ ਹਿੱਸਾ ਸੀ।
ਉਨ੍ਹਾਂ ਨੇ ਕਿਹਾ, ''ਪਿਛਲੇ ਦੋ ਸਾਲ ਮੇਰੇ ਲਈ ਸ਼ਾਨਦਾਰ ਰਹੇ ਹਨ। ਹੁਣ ਮੇਰਾ ਪੂਰਾ ਧਿਆਨ ਪੈਰਿਸ ਓਲੰਪਿਕ 'ਤੇ ਹੈ। ਮੈਂ ਆਪਣੀ ਟੀਮ ਨੂੰ ਸਰਵਉੱਚ ਸਨਮਾਨ ਜਿੱਤਣ ’ਚ ਮਦਦ ਕਰਨ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਦੇਣ ਲਈ ਵਚਨਬੱਧ ਹਾਂ।''

(For more news apart from  Indian hockey player Sukhjit is expected to perform brilliantly in the Olympics News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਮਰੀਕਾ ਤੋਂ ਪਰਤੇ ਨੌਜਵਾਨਾਂ ਦੇ ਪਰਿਵਾਰ ਵਾਲੇ ਹੋਏ ਪਏ ਬੇਹੱਦ ਪਰੇਸ਼ਾਨ

16 Feb 2025 12:09 PM

ਅਮਰੀਕਾ ਤੋਂ ਪਰਤੇ ਨੌਜਵਾਨ ਢਕ ਰਹੇ ਆਪਣੇ ਮੂੰਹ, ਪੁਲਿਸ ਦੀਆਂ ਗੱਡੀਆਂ 'ਚ ਬੈਠੇ ਦਿਖਾਈ ਦਿੱਤੇ ਨੌਜਵਾਨ

16 Feb 2025 12:04 PM

ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਹੱਕ 'ਚ ਆਉਣ 'ਤੇ, ਬਲਜੀਤ ਸਿੰਘ ਦਾਦੂਵਾਲ ਦਾ ਵੱਡਾ ਬਿਆਨ

14 Feb 2025 12:19 PM

ਗ਼ੈਰ-ਕਾਨੂੰਨੀ ਪ੍ਰਵਾਸ ’ਤੇ PM ਮੋਦੀ ਤੇ ਰਾਸ਼ਟਪਤੀ ਟਰੰਪ ਵਿਚਾਲੇ ਕੀ ਗੱਲ ਹੋਈ ?

14 Feb 2025 12:15 PM

ਦਹਿਸ਼ਤ 'ਚ ਜਿਓਂ ਰਹੇ ਬਠਿੰਡਾ ਦੇ ਇਸ ਪਿੰਡ ਦੇ ਲੋਕ, ਸ਼ੱਕੀ ਜਾਨਵਰ ਹੋਰ ਦਾ ਖ਼ਦਸਾ

13 Feb 2025 12:14 PM
Advertisement