Sports News: ਮੋਗਾ ਦੇ ਸੰਦੀਪ ਸਿੰਘ ਕੈਲਾ ਨੇ ਬਣਾਇਆ 10ਵਾਂ ਵਿਸ਼ਵ ਰਿਕਾਰਡ
Published : Jul 19, 2024, 9:02 am IST
Updated : Jul 19, 2024, 9:02 am IST
SHARE ARTICLE
Sports News: Moga's Sandeep Singh Kaila made 10th world record
Sports News: Moga's Sandeep Singh Kaila made 10th world record

ਰਗਬੀ ਬਾਲ ਨੂੰ ਆਪਣੀ ਇਕ ਉਂਗਲ ’ਤੇ 40:56 ਸੈਕਿੰਡ ਘੁਮਾਇਆ

 

Sports News: ਸੰਦੀਪ ਸਿੰਘ ਕੈਲਾ ਨੇ ਬੀਤੇ ਦਿਨੀਂ ਰਗਬੀ ਬਾਲ ਨੂੰ ਆਪਣੀ ਇਕ ਉਂਗਲ ’ਤੇ ਘੁਮਾਉਣ ਦਾ 10ਵਾਂ ਵਿਸ਼ਵ ਰਿਕਾਰਡ ਕਾਇਮ ਕਰ ਵਿਖਾਇਆ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਬੱਡੂਵਾਲ ਦੇ ਜੰਮਪਲ਼ ਸੰਦੀਪ ਸਿੰਘ ਨੇ 10ਵਾਂ ਗਿੰਨੀਜ਼ ਵਰਲਡ ਰਿਕਾਰਡ ਇਸੇ ਵਰ੍ਹੇ 8 ਮਾਰਚ ਨੂੰ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ’ਚ ਕਾਇਮ ਕੀਤਾ ਸੀ ਅਤੇ ਹੁਣ ਬੀਤੀ 12 ਜੁਲਾਈ ਨੂੰ ਉਨ੍ਹਾਂ ਦਾ ਇਹ ਰਿਕਾਰਡ ਗਿੰਨੀਜ਼ ਬੁੱਕ ’ਚ ਦਰਜ ਕਰ ਦਿਤਾ ਗਿਆ ਹੈ।

ਪੜ੍ਹੋ ਇਹ :  Fazilka News: ਪਾਣੀ ਦੀ ਵਾਰੀ ਲਗਾ ਰਹੇ ਪਿਓ-ਪੁੱਤ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਸੰਦੀਪ ਸਿੰਘ ਕੈਲਾ ਨੇ ਇਹ ਰਿਕਾਰਡ ਰਗਬੀ (ਜਿਸ ਦੀ ਗੇਂਦ ਅੰਡਾਕਾਰ ਹੁੰਦੀ ਹੈ) ਦੀ ਗੇਂਦ ਨੂੰ ਅਪਣੇ ਹੱਥ ਦੀ ਪਹਿਲੀ ਉਂਗਲ ’ਤੇ 40:56 ਸੈਕਿੰਡ ਘੁਮਾ ਕੇ ਕਾਇਮ ਕੀਤਾ ਹੈ। ਹੁਣ ਉਹ ਦੋ ਅਮਰੀਕਨ ਫ਼ੁਟਬਾਲ ਤੇ ਦੋ ਰਗਬੀ ਬਾਲ ਨੂੰ ਘੁਮਾਉਣਾ ਲੋਚਦੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜ਼ਿਕਰਯੋਗ ਹੈ ਕਿ ਪੂਰੀ ਦੁਨੀਆਂ ’ਚ ਕੇਵਲ 0.02 ਪ੍ਰਤੀਸ਼ਤ ਲੋਕ ਹੀ ਇਸ ਬਾਲ ਨੂੰ ਘੁਮਾ ਸਕਦੇ ਹਨ ਅਤੇ ਅਮਰੀਕਨ ਫ਼ੁਟਬਾਲ ਨੂੰ ਪੂਰੀ ਦੁਨੀਆਂ ’ਚ ਕੇਵਲ 0.01 ਪ੍ਰਤੀਸ਼ਤ ਲੋਕ ਹੀ ਘੁਮਾ ਸਕਦੇ ਹਨ। ਦੋ ਅਮਰੀਕਨ ਫ਼ੁਟਬਾਲ ਤਾਂ ਹਾਲੇ ਤਕ ਕਿਸੇ ਨੇ ਨਹੀਂ ਘੁਮਾਏ। ਸੰਦੀਪ ਸਿੰਘ ਕੈਲਾ ਪਹਿਲੇ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੇ ਦੋ ਅਮਰੀਕਨ ਫ਼ੁਟਬਾਲ 21 ਸੈਕੰਡਾਂ ਤਕ ਘੁਮਾਏ ਹਨ।     

(For more Punjabi news apart from  Moga's Sandeep Singh Kaila made 10th world record, stay tuned to Rozana Spokesman)

SHARE ARTICLE

ਏਜੰਸੀ

Advertisement

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM

“Lohri Celebrated at Rozana Spokesman Office All Team Member's Dhol | Giddha | Bhangra | Nimrat Kaur

14 Jan 2026 3:14 PM

CM ਦੀ ਪੇਸ਼ੀ-ਤੈਅ ਸਮੇ 'ਤੇ ਰੇੜਕਾ,Jathedar ਦਾ ਆਦੇਸ਼-15 ਜਨਵਰੀ ਨੂੰ ਸ਼ਾਮ 4:30 ਵਜੇ ਦੇਣ| SGPC| Spokesman Debate

14 Jan 2026 3:13 PM

Singer Sukh Brar Slams Neha Kakkar over candy Shop Song Controversy |ਕੱਕੜ ਦੇ ਗਾਣੇ 'ਤੇ ਫੁੱਟਿਆ ਗ਼ੁੱਸਾ!

14 Jan 2026 3:12 PM

Ludhiana Encounter ਮੌਕੇ Constable Pardeep Singh ਦੀ ਪੱਗ 'ਚੋਂ ਨਿਕਲੀ ਗੋਲ਼ੀ | Haibowal Firing |

13 Jan 2026 3:17 PM
Advertisement