
ਈਸ਼ਾ ਸਿੰਘ ਤੇ ਸ਼ਿਵਾ ਨਰਵਾਲ ਨੇ ਤੁਰਕੀ ਦੀ ਜੋੜੀ ਨੂੰ 16-10 ਨਾਲ ਹਰਾਇਆ
ਬਾਕੂ: ਨਿਸ਼ਾਨੇਬਾਜ਼ ਈਸ਼ਾ ਸਿੰਘ ਅਤੇ ਸ਼ਿਵਾ ਨਰਵਾਲ ਨੇ ਸ਼ੁਕਰਵਾਰ ਨੂੰ ਇਥੇ ਆਈ.ਐਸ.ਐਸ.ਐਫ. ਵਿਸ਼ਵ ਚੈਂਪੀਅਨਸ਼ਿਪ ਵਿਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿਚ ਸੋਨ ਤਮਗ਼ਾ ਜਿੱਤ ਕੇ ਭਾਰਤੀ ਖੇਮੇ ਨੂੰ ਖੁਸ਼ ਕਰ ਦਿਤਾ।
ਇਹ ਵੀ ਪੜ੍ਹੋ: ਸਰਕਾਰ ਨੇ ਪਾਸਪੋਰਟ ਬਣਾਉਣ ਦਾ ਦਾਅਵਾ ਕਰਨ ਵਾਲੀਆਂ ਫਰਜ਼ੀ ਵੈੱਬਸਾਈਟਾਂ ’ਤੇ ਲਗਾਈ ਪਾਬੰਦੀ
ਭਾਰਤੀ ਜੋੜੀ ਨੇ ਟੂਰਨਾਮੈਂਟ ਦੇ ਫਾਈਨਲ ਵਿਚ ਤੁਰਕੀ ਦੀ ਇਲਾਇਦਾ ਤਰਹਾਨ ਅਤੇ ਯੂਸਫ਼ ਡਿਕੇਚ ਦੀ ਜੋੜੀ ਨੂੰ 16-10 ਨਾਲ ਹਰਾ ਕੇ ਦੇਸ਼ ਦੇ ਤਮਗ਼ਿਆਂ ਦੀ ਗਿਣਤੀ ਦੋ ਕਰ ਲਈ। ਭਾਰਤ ਇਸ ਸਮੇਂ ਇਕ ਸੋਨੇ ਅਤੇ ਇਕ ਕਾਂਸੀ ਦੇ ਤਮਗ਼ਿਆਂ ਨਾਲ ਸੂਚੀ ਵਿਚ ਦੂਜੇ ਸਥਾਨ 'ਤੇ ਹੈ, ਜਦਕਿ ਚੀਨ ਪੰਜ ਸੋਨ ਅਤੇ ਦੋ ਕਾਂਸੀ ਦੇ ਤਗ਼ਮਿਆਂ ਨਾਲ ਸੂਚੀ ਵਿਚ ਸਿਖਰ 'ਤੇ ਬਰਕਰਾਰ ਹੈ।
ਇਹ ਵੀ ਪੜ੍ਹੋ: ਕਾਰਗਿਲ ਜ਼ਿਲ੍ਹੇ 'ਚ ਸ਼ੱਕੀ ਧਮਾਕਾ; ਤਿੰਨ ਲੋਕਾਂ ਦੀ ਮੌਤ ਅਤੇ 10 ਤੋਂ ਵੱਧ ਜ਼ਖ਼ਮੀ
ਭਾਰਤੀਆਂ ਨੇ ਕੁਆਲੀਫਿਕੇਸ਼ਨ ਰਾਊਂਡ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਵਿਚ ਈਸ਼ਾ ਨੇ 290 ਅਤੇ ਨਰਵਾਲ ਨੇ 293 ਦੇ ਅੰਕ ਜੋੜੇ। ਉਨ੍ਹਾਂ ਦੇ ਕੁੱਲ 583 ਸਕੋਰ ਨੇ ਉਨ੍ਹਾਂ ਨੂੰ ਕੁਆਲੀਫਿਕੇਸ਼ਨ ਰਾਊਂਡ ਵਿਚ ਸਿਖਰ 'ਤੇ ਪਹੁੰਚਣ ਵਿਚ ਮਦਦ ਕੀਤੀ ਅਤੇ ਤੁਰਕੀ ਦੀ ਜੋੜੀ ਕੁੱਲ 581 ਦੇ ਨਾਲ ਦੂਜੇ ਸਥਾਨ 'ਤੇ ਰਹੀ।ਚੀਨ ਅਤੇ ਈਰਾਨ ਨੇ ਬਰਾਬਰ 580 ਅੰਕ ਬਣਾਏ ਪਰ 'ਅੰਦਰੂਨੀ 10' ਦੀ ਬਦੌਲਤ ਚੀਨ ਤੀਜੇ ਸਥਾਨ 'ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਹੋ ਗਿਆ।