
ਚੋਟੀ ਦਾ ਰੇਡਰ ਸੀ ਕੰਮੀ ਤਾਸ਼ਪੁਰਾ
ਮੁਹਾਲੀ: ਕਬੱਡੀ ਜਗਤ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਮਾਂ ਖੇਡ ਕਬੱਡੀ ਦਾ ਇੱਕ ਬਹੁਤ ਹੀ ਵਧੀਆ ਰੇਡਰ ਤੇ ਹੱਸਮੁੱਖ ਸੁਭਾਅ ਖਿਡਾਰੀ ਕੰਮੀ ਤਾਸ਼ਪੁਰਾ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਹੈ।
ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ 'ਚ ਵੱਡਾ ਹਾਦਸਾ, ਨਹਿਰ 'ਚ ਡਿੱਗੀ ਬੱਸ, ਮਚ ਗਈ ਹਫੜਾ-ਤਫੜੀ
ਕੰਮੀ ਤਾਸ਼ਪੁਰਾ ਦਾ ਜਨਮ 3 ਦਸੰਬਰ 1994 ਨੂੰ ਗੁਰਜੰਟ ਸਿੰਘ ਤੇ ਮਾਤਾ ਮਨਜੀਤ ਕੌਰ ਦੀ ਕੁੱਖੋਂ ਹੋਇਆ ਸੀ। ਹਰਪ੍ਰੀਤ ਸਿੰਘ ਨੇ ਕਬੱਡੀ ਦੇ ਖੇਤਰ ਵਿੱਚ ਕੰਮੀ ਤਾਸ਼ਪੁਰਾ ਵਜੋਂ ਆਪਣਾ ਨਾਂ ਮਸ਼ਹੂਰ ਕੀਤਾ।
ਇਹ ਵੀ ਪੜ੍ਹੋ: ਗਰੀਬ ਵਿਦਿਆਰਥੀਆਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਨ ਪ੍ਰੋਫੈਸਰ ਬੀ.ਸੀ. ਵਰਮਾ
ਕਿਸੇ ਨੇ ਨਹੀਂ ਸੋਚਿਆ ਸੀ ਕਿ ਤਾਸ਼ਪੁਰ ਪਿੰਡ ਦਾ ਮੁੰਡਾ ਏਨੀ ਜਲਦੀ ਪੰਜਾਬ ਦੇ ਕਬੱਡੀ ਕੱਪਾਂ 'ਤੇ ਛਾ ਜਾਵੇਗਾ ਪਰ ਬੜੀ ਦੁਖਦ ਗੱਲ ਹੈ ਕਿ ਹੁਣ ਸਾਡੇ ਵਿਚਕਾਰ ਨਹੀਂ ਰਿਹਾ।