‘950 ਵਨ-ਡੇ’ ਮੈਚ ਖੇਡਣ ਵਾਲਾ ਪਹਿਲਾ ਦੇਸ਼ ਬਣੇਗਾ ‘ਭਾਰਤ’
Published : Oct 19, 2018, 11:02 am IST
Updated : Oct 19, 2018, 11:02 am IST
SHARE ARTICLE
Team India
Team India

ਭਾਰਤ ਅਤੇ ਵੈਸਟਇੰਡਜ਼ ਦੇ ਵਿਚ ਐਤਵਾਰ ਤੋਂ ਪੰਜ ਮੈਂਚਾਂ ਦੀ ਵਨ-ਡੇ ਕ੍ਰਿਕਟ ਸੀਰੀਜ਼ ਸ਼ੁਰੂ ਹੋਣ ਜਾ ਰਹੀ ਹੈ। ਦੋਨਾਂ ਟੀਮਾਂ 19ਵੀਂ ਵਾਰ ...

ਨਵੀਂ ਦਿੱਲੀ (ਭਾਸ਼ਾ) : ਭਾਰਤ ਅਤੇ ਵੈਸਟਇੰਡਜ਼ ਦੇ ਵਿਚ ਐਤਵਾਰ ਤੋਂ ਪੰਜ ਮੈਂਚਾਂ ਦੀ ਵਨ-ਡੇ ਕ੍ਰਿਕਟ ਸੀਰੀਜ਼ ਸ਼ੁਰੂ ਹੋਣ ਜਾ ਰਹੀ ਹੈ। ਦੋਨਾਂ ਟੀਮਾਂ 19ਵੀਂ ਵਾਰ ਦੁਵੱਲੇ ਵਨ-ਡੇ ਸੀਰੀਜ਼ ਵਿਚ ਆਹਮੋ ਸਾਹਮਣੇ ਹੋਣਗੇ। ਹੁਣ ਤਕ ਹੋਈ 18 ਸੀਰੀਜ਼ ‘ਚ ਤੋਂ ਭਾਰਤ ਨੇ 10 ਹੋਰ ਵੈਸਟ ਇੰਡੀਜ਼ ਨੇ 8 ਜਿੱਤੀਆਂ ਹਨ। ਕੁੱਲ ਮੈਚਾਂ ਦੀ ਗੱਲ ਕਰੀਏ ਤਾਂ ਦੋਨਾਂ ਟੀਮਾਂ ਦੇ ਵਿੱਚ ਹੁਣ ਤਕ 121 ਵਨ-ਡੇ ਮੈਚ ਖੇਡੇ ਜਾ ਚੁੱਕੇ ਨੇ। ਇਹਨਾਂ ਵਿਚੋਂ ਭਾਰਤ ਨੇ 61 ਅਤੇ ਵੈਸਟ ਇੰਡੀਜ਼ ਨੇ 56 ਮੈਚ ਜਿਤੇ ਹਨ। ਦੋਨਾਂ ਟੀਮਾਂ ਦੇ ਵਿਚ ਇਕ ਮੁਕਬਾਲ ਟਾਈ ਉਤੇ ਖ਼ਤਮ ਹੋਇਆ ਹੈ, ਜਦੋਂ ਕਿ ਤਿੰਨ ਰੱਦ ਹੋ ਗਏ ਹਨ।

Team IndiaTeam India

ਭਾਰਤ ਨੇ ਹੁਣ ਤਕ ਦੁਨੀਆਂ ਵਿਚ ਸਭ ਤੋਂ ਵੱਧ 948 ਵਨ-ਡੇ ਮੈਚ ਖੇਡੇ ਹਨ। ਉਸ ਨੂੰ ਵੈਸਟ ਇੰਡੀਜ਼ ਦੇ ਖ਼ਿਲਾਫ਼ 21 ਅਕਤੂਬਰ ਨੂੰ ਪਹਿਲਾਂ ਅਤੇ 24 ਕਤੂਬਰ ਨੂੰ ਦੂਜਾ ਵਨ-ਡੇ ਮੈਚ ਖੇਡਣਾ ਹੈ। ਮਤਲਬ, ਭਾਰਤ 24 ਅਕਤੂਬਰ ਨੂੰ 950ਵਾਂ ਵਨਡੇ ਮੁਕਾਬਲਾ ਖੇਡੇਗਾ ਅਤੇ ਸਭ ਤੋਂ ਵੱਧ ਵਨ-ਡੇ ਮੈਡ ਖੇਡਣ ਵਾਲਾ ਭਾਰਤ ਪਹਿਲਾ ਦੇਸ਼ ਬਣੇਗਾ। ਸਭ ਤੋਂ ਵੱਧ ਵਨ-ਡੇ ਮੈਚ ਖੇਡਣ ਦੇ ਮਾਮਲੇ ਵਿਚ ਆਸਟ੍ਰੇਲੀਆ (916) ਦੂਜੇ ਨੰਬਰ ‘ਤੇ ਹੈ। ਇਹਨਾਂ ਦੋਨਾਂ ਦੇਸ਼ਾਂ ਤੋਂ ਇਲਾਵਾ ਹੁਣ ਤਕ, ਕਿਸੇ ਵੀ ਟੀਮ ਨੇ 900 ਵਨ-ਡੇ ਮੈਚ ਨਹੀਂ ਖੇਡੇ। ਵੈਸੇ, ਪਾਕਿਸਤਾਨ (899) ਇਸ ਦੇ ਬੇਹੱਦ ਕਰੀਬ ਹੈ ਅਤੇ ਇਸੇ ਮਹੀਨੇ ਅਪਣਾ 900ਵਾਂ ਵਨਡੇ ਮੈਚ ਖੇਡੇਗਾ।

Team AustraliaTeam Australia

ਭਾਰਤ ਨੇ ਬੇਸ਼ੱਕ ਸਭ ਤੋਂ ਵੱਧ ਵਨ-ਡੇ ਮੈਚ ਖੇਡੇ ਹਨ, ਪਰ ਜੀਤਣ ਦੇ ਮਾਮਲੇ ਵਿਚ ਅਸਟ੍ਰੇਲੀਆ ਸਭ ਤੋਂ ਅੱਗੇ ਹੈ। ਉਸ ਨੇ 916 ਵਿਚੋਂ 556 ਮੈਚ ਜਿੱਤੇ ਹਨ। ਉਸ ਦੀ ਜਿੱਤ ਦਾ 63.54 ਫ਼ੀਸਦੀ ਹੈ। ਭਾਰਤ ਮੈਚ ਜਿੱਤਣ ਦੇ ਮਾਮਲੇ ਵਿਚ ਅਸਟ੍ਰੇਲੀਆ ਤੋਂ ਬਾਅਦ ਦੂਜੇ ਨੰਬਰ ਤੇ ਹੈ। ਉਸ ਨੇ 948 ਵਿਚੋਂ 489 ਮੈਚ ਜਿੱਤੇ ਹਨ। ਅਤੇ ਉਸ ਦੀ ਸਫ਼ਲਤਾ ਦਰ 54.29 ਫ਼ੀਸਦੀ ਹੈ। ਪਾਕਿਸਤਾਨ ਨੇ 899 ਵਿਚੋਂ 476 ਮੈਚ ਜਿੱਤੇ ਹਨ। ਅਤੇ ਉਸ ਦੀ ਸਫ਼ਲਤਾ ਦੀ ਗੱਲ ਕਰੀਏ ਤਾਂ 54.48 ਫ਼ੀਸਦੀ ਹੈ। ਇਹਨਾਂ ਤਿੰਨ ਟੀਮਾਂ ਤੋਂ ਇਲਾਵਾ ਕਿਸੇ ਵੀ ਟੀਮ ਨੇ 400 ਤੋਂ ਵੱਧ ਵਨ-ਡੇ ਮੈਚ ਹੁਣ ਤਕ ਨਹੀਂ ਖੇਡੇ।

Team PakistanTeam Pakistan

ਭਾਰਤੀ ਟੀਮ ਹੁਣ ਤਕ 411 ਵਨ-ਡੇ ਮੈਚ ਹਾਰ ਚੁੱਕੀ ਹੈ। ਉਹ ਦੁਨੀਆਂ ਵਿਚ ਸਭ ਤੋਂ ਵੱਧ ਵਨ-ਡੇ ਮੈਚ ਹਾਰਨ ਵਾਲੀ ਟੀਮ ਹੈ। ਭਾਰਤ ਤੋਂ ਬਾਅਦ ਸਭ ਤੋਂ ਵੱਧ 406 ਮੈਚ ਸ੍ਰੀਲੰਕਾ (826 ਮੈਚ ਖੇਡੇ, 378 ਜਿਤੇ) ਨੇ ਹਾਰੇ ਹਨ। ਭਾਰਤ ਅਤੇ ਸ੍ਰੀਲੰਕਾ ਤੋਂ ਇਲਾਵਾ ਕਿਸੇ ਵੀ ਟੀਮ ਨੂੰ 400 ਤੋਂ ਵੱਧ ਮੈਚਾਂ ਵਿਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ। ਪਾਕਿਸਤਾਨ 397  ਹਾਰ ਦੇ ਨਾਲ ਤੀਜੇ ਨੰਬਰ ‘ਤੇ ਹੈ। ਵੈਸਟ ਇੰਡੀਜ਼ ਨੇ ਹੁਣ ਤਕ 780 ਮੈਚ ਖੇਡੇ ਹਨ। ਉਸ ਨੇ ਇਹਨਾਂ ਵਿਚੋਂ 378 ਮੈਚ ਜਿੱਤੇ ਹਨ। ਜਦੋਂ ਕਿ, 358 ਮੈਚਾਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨ ਪਿਆ ਹੈ।

ਦੁਨੀਆਂ ਦੇ ਟਾਪ-14 ਦੇਸ਼ਾਂ ਦੇ ਵਨ-ਡੇ ਕ੍ਰਿਕਟ 'ਚ ਪ੍ਰਦਰਸ਼ਨ

ਟੀਮ                                  ਮੈਚ               ਜਿੱਤੇ                 ਹਾਰੇ                  ਟਾਈ

ਭਾਰਤ                                948              489                  411                   8

ਆਸਟ੍ਰੇਲੀਆ                      916               556                 317                    9

ਪਾਕਿਸਤਾਨ                       899               476                  397                   8

ਸ਼੍ਰੀਲੰਕਾ                             826               378                  406                   5

ਵੈਸਟ ਇੰਡੀਜ਼                    780               386                   358                   9

ਨਿਊਜ਼ੀਲੈਂਡ                      744               334                   365                   6

ਇੰਗਲੈਂਡ                         719               359                   327                   8

ਦੱਖਣੀ ਅਫ਼ਰੀਕਾ               597               368                   207                  6

ਜ਼ਿਮਵਾਬੇ                         514               134                   362                  7

ਬੰਗਲਾਦੇਸ਼                      349               113                   229                  0

ਕੀਨੀਆ                          154                42                    107                  0

ਆਇਰਲੈਂਡ                      139                61                     68                  3

ਅਫ਼ਗਾਨਿਸਤਾਨ               106                55                    48                    1

ਸਕਾਟਲੈਂਡ                       106                38                    61                    1  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement