ਕ੍ਰਿਕੇਟਰ ਮੋਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਜੁੜੀ ਕਾਂਗਰਸ ਨਾਲ
Published : Oct 17, 2018, 5:11 pm IST
Updated : Oct 17, 2018, 5:11 pm IST
SHARE ARTICLE
Mohammed Shami's wife Haseen Jahan, with the Congress,
Mohammed Shami's wife Haseen Jahan, with the Congress,

ਕ੍ਰਿਕੇਟਰ ਮੋਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਕਾਂਗਰਸ ਦੀ ਪਾਰਟੀ ਨਾਲ ਜੁੜ ਗਈ ਹੈ। ਹਸੀਨ ਨੇ ਮੁੰਬਈ ਵਿਚ ਪ੍ਰਦੇਸ਼ ਕਾਂਗਰਸ ਕਮੇਟੀ...

ਨਵੀਂ ਦਿੱਲੀ (ਭਾਸ਼ਾ) : ਕ੍ਰਿਕੇਟਰ ਮੋਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਕਾਂਗਰਸ ਦੀ ਪਾਰਟੀ ਨਾਲ ਜੁੜ ਗਈ ਹੈ। ਹਸੀਨ ਨੇ ਮੁੰਬਈ ਵਿਚ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੰਜੈ ਨਿਰੁਪਮ ਦੀ ਹਾਜ਼ਰੀ ਵਿਚ ਕਾਂਗਰਸ ਦੀ ਮੈਂਬਰੀ ਲਈ ਹੈ। ਕਿਹਾ ਜਾਂਦਾ ਹੈ ਕਿ ਉਹ ਭਵਿੱਖ ਵਿਚ ਕਾਂਗਰਸ ਦੀ ਟਿਕਟ ਉਤੇ ਚੋਣ ਵੀ ਲੜ ਸਕਦੀ ਹੈ। ਪੇਸ਼ੇ ਤੋਂ ਮਾਡਲ ਹਸੀਨ ਜਹਾਂ ਛੇ ਮਹੀਨੇ ਪਹਿਲਾਂ ਪਤੀ ਮੋਹੰਮਦ ਸ਼ਮੀ ਨਾਲ ਹੋਏ ਵਿਵਾਦ ਦੇ ਕਾਰਨ ਸੁਰਖੀਆਂ ਵਿਚ ਰਹੇ ਸਨ। ਉਨ੍ਹਾਂ ਨੇ ਮੋਹੰਮਦ ਸ਼ਮੀ ਅਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਘਰੇਲੂ ਹਿੰਸਾ ਦਾ ਕੇਸ ਵੀ ਦਰਜ ਕਰਵਾਇਆ ਹੋਇਆ ਹੈ।

Haseen Jahan in CongressHaseen Jahan in Congressਹਸੀਨ ਜਹਾਂ ਅਤੇ ਉਨ੍ਹਾਂ ਦੇ ਪਤੀ ਮੋਹੰਮਦ ਸ਼ਮੀ ਦੇ ਵਿਚ ਪਿਛਲੇ ਮਾਰਚ ਤੋਂ ਵਿਵਾਦ ਸ਼ੁਰੂ ਹੋਇਆ ਸੀ, ਜਦੋਂ ਹਸੀਨ ਜਹਾਂ ਨੇ ਸ਼ਮੀਂ ਉਤੇ ਘਰੇਲੂ ਹਿੰਸਾ ਦਾ ਦੋਸ਼ ਲਗਾਉਂਦੇ ਹੋਏ ਕੇਸ ਦਰਜ ਕਰਾਇਆ। ਉਨ੍ਹਾਂ ਨੇ ਅਪ੍ਰੈਲ ਵਿਚ ਕਲਕੱਤਾ ਦੇ ਅਲੀਪੋਰ ਕੋਰਟ ਵਿਚ ਮਾਮਲਾ ਦਰਜ ਕਰਾਇਆ ਸੀ। ਜਹਾਂ ਨੇ ਇਸ ਤੋਂ ਪਹਿਲਾਂ ਲਾਲਬਾਜਾਰ ਪੁਲਿਸ ਸਟੇਸ਼ਨ ਵਿਚ ਸ਼ਮੀ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਹਸੀਨ ਜਹਾਂ ਦੇ ਇਸ ਕਦਮ ਦੇ ਬਾਅਦ ਸ਼ਮੀ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਮੁਸ਼ਕਿਲਾਂ ਵੱਧ ਗਈਆਂ ਸਨ।

Mohammad ShamiMohammad Shami ​ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਉਨ੍ਹਾਂ ਓਤੇ ਘਰੇਲੂ ਹਿੰਸਾ, ਅਪਰਾਧਿਕ ਧਮਕੀ ਅਤੇ ਜ਼ਹਿਰ ਦੇ ਨਾਲ ਨੁਕਸਾਨ ਪਹੁੰਚਾਉਣ, ਅਤੇ ਕਤਲ ਕਰਨ ਦੀ ਕੋਸ਼ਿਸ਼ ਦਾ ਕੇਸ ਦਰਜ ਕਰਵਾਇਆ ਸੀ। ਹਸੀਨ ਜਹਾਂ ਨੇ ਕਿਹਾ ਸੀ, ਜਦੋਂ ਪਿਛਲੇ ਸਾਲ ਮੈਂ ਅਪਣੀ ਸੱਸ-ਸਹੁਰੇ ਦੇ ਘਰ ਗਈ, ਤਾਂ ਸ਼ਮੀ ਦੇ ਵੱਡੇ ਭਰਾ ਨੇ ਮੇਰੇ ਨਾਲ ਬਲਾਤਕਾਰ ਕੀਤਾ। ਜਹਾਂ ਦੇ ਵਕੀਲ ਜਾਕੀਰ ਹੁਸੈਨ ਨੇ ਕਿਹਾ ਕਿ ਪੁਲਿਸ ਨੇ ਮੋਹੰਮਦ ਸ਼ਮੀ ਦੇ ਖ਼ਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ। ਐਫਆਰਆਈ ਹੋਣ ਤੋਂ ਬਾਅਦ ਫੇਸਬੁੱਕ ਨੇ ਹਸੀਨ ਜਹਾਂ ਉਤੇ ਵੱਡਾ ਕਦਮ ਚੁੱਕਿਆ ਸੀ।

Mohammad Shami & Haseen JahanMohammad Shami & Haseen Jahanਉਨ੍ਹਾਂ ਨੇ ਅਪਣੀ ਗੱਲ ਨੂੰ ਸਹੀ ਸਾਬਤ ਕਰਨ ਲਈ ਜਹਾਂ ਨੇ ਮੋਹੰਮਦ ਸ਼ਮੀ ਦੁਆਰਾ ਔਰਤਾਂ ਨੂੰ ਭੇਜੇ ਗਏ ਟੈਕਸਟ ਮੈਸੇਜਾਂ ਨੂੰ ਫੇਸਬੁਕ ਉਤੇ ਪੋਸਟ ਕਰ ਦਿਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਔਰਤਾਂ ਦੇ ਫੋਟੋਗਰਾਫ਼ ਅਤੇ ਉਨ੍ਹਾਂ ਦੇ ਨੰਬਰ ਵੀ ਫੇਸਬੁੱਕ ਉਤੇ ਪੋਸਟ ਕਰ ਦਿਤੇ ਸਨ। ਜਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਸ਼ਮੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਬਰਾਂ ਨੇ ਉਨ੍ਹਾਂ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਅਤੇ ਇਥੋਂ ਤੱਕ ਕਿ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਜਿਸ ਤੋਂ ਬਾਅਦ ਫੇਸਬੁੱਕ ਨੇ ਉਨ੍ਹਾਂ  ਦੀ ਪੋਸਟ ਨੂੰ ਡਿਲੀਟ ਕਰ ਦਿਤਾ ਸੀ ਅਤੇ ਅਕਾਉਂਟ ਨੂੰ ਬਲਾਕ ਕਰ ਦਿਤਾ ਸੀ।

ਜਿਸ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨੂੰ ਇਹ ਗੱਲ ਦੱਸਦੇ ਹੋਏ ਕਿਹਾ ਸੀ, ‘ਮੈਨੂੰ ਕਿਸੇ ਤੋਂ ਵੀ ਮਦਦ ਨਹੀਂ ਮਿਲੀ ਤਾਂ ਮੈਂ ਫੇਸਬੁਕ ਦਾ ਸਹਾਰਾ ਲਿਆ ਸੀ, ਪਰ ਮੈਨੂੰ ਸਮਝ ਨਹੀਂ ਆ ਰਿਹਾ ਕਿ ਫੇਸਬੁਕ ਨੇ ਪੋਸਟ ਨੂੰ ਡਿਲੀਟ ਅਤੇ ਅਕਾਉਂਟ ਕਿਉਂ ਬਲਾਕ ਕਰ ਦਿਤਾ।’

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement