India vs Australia ਪਹਿਲਾ ਇਕ ਰੋਜ਼ਾ ਮੈਚ ਮੀਂਹ ਕਾਰਨ ਰੁਕਿਆ 
Published : Oct 19, 2025, 11:55 am IST
Updated : Oct 19, 2025, 11:55 am IST
SHARE ARTICLE
India vs Australia First ODI Match Delayed by Rain Latest News in Punjabi 
India vs Australia First ODI Match Delayed by Rain Latest News in Punjabi 

ਭਾਰਤ ਦੀਆਂ ਵਧੀਆਂ ਮੁਸ਼ਕਲਾਂ, 37 ਦੋੜਾਂ ’ਤੇ ਲੱਗੇ ਤਿੰਨ ਝਟਕੇ

India vs Australia First ODI Match Delayed by Rain Latest News in Punjabi ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਪਰਥ ਦੇ ਓਪਟਸ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆਈ ਕਪਤਾਨ ਮਿਸ਼ੇਲ ਮਾਰਸ਼ ਨੇ ਟਾਸ ਜਿਤਿਆ ਅਤੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।

ਇਸ ਸਮੇਂ, ਮੈਦਾਨ ਗਿੱਲਾ ਹੋਣ ਕਾਰਨ ਖੇਡ ਰੋਕ ਦਿਤੀ ਗਈ ਹੈ। ਪਰਥ ਵਿਚ ਮੀਂਹ ਰੁਕ ਗਿਆ ਹੈ, ਅਤੇ ਪਿੱਚ ਤੋਂ ਕਵਰ ਹਟਾਏ ਜਾ ਰਹੇ ਹਨ। ਭਾਰਤ ਨੇ 11.5 ਓਵਰਾਂ ਵਿਚ ਤਿੰਨ ਵਿਕਟਾਂ 'ਤੇ 37 ਦੌੜਾਂ ਬਣਾ ਲਈਆਂ ਹਨ। ਸ਼੍ਰੇਅਸ ਅਈਅਰ ਅਤੇ ਅਕਸ਼ਰ ਪਟੇਲ ਕ੍ਰੀਜ਼ 'ਤੇ ਮੌਜੂਦ ਹਨ।

ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਦੀ ਸ਼ੁਰਆਤ ਵਧੀਆ ਨਾ ਰਹੀ, ਉਸ ਦਾ ਪਹਿਲਾ ਵਿਕਟ 13 ਦੋੜਾਂ ਦੂਜਾ 21 ਤੇ ਤੀਜਾ ਵਿਕਟ 25 ਦੋੜਾਂ ’ਤੇ ਡਿੱਗਿਆ। ਦੱਸ ਦਈਏ ਕਿ ਲੰਬੇ ਸਮੇਂ ਬਾਅਦ ਵਾਪਸੀ ਕਰਨ ਆਏ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਾ ਕਰ ਸਕੇ। ਰੋਹਿਤ ਸ਼ਰਮਾ (8) ਨੂੰ ਜੋਸ਼ ਹੇਜ਼ਲਵੁੱਡ ਨੇ ਕੈਚ ਆਊਟ ਕੀਤਾ ਤੇ ਵਿਰਾਟ ਕੋਹਲੀ ਨੂੰ ਮਿਸ਼ੇਲ ਸਟਾਰਕ ਨੇ ਕੈਚ ਆਊਟ ਕੀਤਾ ਤੇ ਉਹ ਖਾਤਾ ਵੀ ਨਹੀਂ ਖੋਲ ਸਕੇ। ਕਪਤਾਨ ਸ਼ੁਭਮਨ ਗਿੱਲ ਵੀ 10 ਦੌੜਾਂ ਬਣਾ ਕੇ ਪਵੇਲੀਅਨ ਪਰਤੇ। ਉਨ੍ਹਾਂ ਨੂੰ ਅਪਣੇ ਪਹਿਲੇ ਓਵਰ ਦੀ ਪਹਿਲੀ ਗੇਂਦ 'ਤੇ ਨਾਥਨ ਐਲਿਸ ਦੀ ਗੇਂਦ 'ਤੇ ਵਿਕਟਕੀਪਰ ਜੋਸ਼ ਫਿਲਿਪ ਨੇ ਕੈਚ ਕੀਤਾ।

ਬਾਰਿਸ਼ ਤਕ ਖੇਡ ਰੋਕਣ ਸਮੇਂ ਭਾਰਤ ਨੇ 11.5 ਓਵਰਾਂ ਵਿਚ ਤਿੰਨ ਵਿਕਟਾਂ 'ਤੇ 37 ਦੌੜਾਂ ਬਣਾ ਲਈਆਂ ਹਨ। ਸ਼੍ਰੇਅਸ ਅਈਅਰ ਅਤੇ ਅਕਸ਼ਰ ਪਟੇਲ ਕ੍ਰੀਜ਼ 'ਤੇ ਮੌਜੂਦ ਹਨ।

ਦਿਲਚਸਪ ਤੱਥ
ਟੀਮ ਇੰਡੀਆ ਲਗਾਤਾਰ 16ਵੇਂ ਵਨਡੇ ਲਈ ਟਾਸ ਹਾਰ ਗਈ ਹੈ। ਟੀਮ ਨੇ ਆਖ਼ਰੀ ਵਾਰ 2023 ਵਿਸ਼ਵ ਕੱਪ ਦੇ ਸੈਮੀਫ਼ਾਈਨਲ ਵਿਚ ਨਿਊਜ਼ੀਲੈਂਡ ਵਿਰੁਧ ਟਾਸ ਜਿਤਿਆ ਸੀ।
ਇਹ ਪਹਿਲਾ ਮੌਕਾ ਹੈ ਜਦੋਂ ਵਿਰਾਟ ਕੋਹਲੀ ਆਸਟ੍ਰੇਲੀਆ ਵਿਚ ODI ਵਿਚ ਜ਼ੀਰੋ ’ਤੇ ਆਊਟ ਹੋਏ। ਇਹ ਉਸ ਦਾ 17ਵਾਂ ODI ਡਕ ਹੈ।
ਮਿਸ਼ੇਲ ਸਟਾਰਕ ਦੁਨੀਆਂ ਦਾ ਦੂਜਾ ਗੇਂਦਬਾਜ਼ ਹੈ, ਜਿਸ ਨੇ ਵਿਰਾਟ ਨੂੰ ਦੋ ਵਾਰ ਜ਼ੀਰੋ ’ਤੇ ਆਊਟ ਕੀਤਾ ਹੈ। ਇਸ ਤੋਂ ਪਹਿਲਾਂ ਇੰਗਲੈਂਡ ਦੇ ਜੇਮਸ ਐਂਡਰਸਨ ਅਜਿਹਾ ਕਰ ਚੁੱਕੇ ਹਨ।

ਭਾਰਤ ਇਲੈਵਨ: ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼ਰੇਸ਼ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਅਕਸ਼ਰ ਪਟੇਲ, ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ ਅਤੇ ਮੁਹੰਮਦ ਸਿਰਾਜ।

ਆਸਟ੍ਰੇਲੀਆ ਇਲੈਵਨ: ਮਿਸ਼ੇਲ ਮਾਰਸ਼ (ਕਪਤਾਨ), ਟ੍ਰੈਵਿਸ ਹੈੱਡ, ਮੈਥਿਊ ਸ਼ੌਰਟ, ਮੈਟ ਰੇਨਸ਼ਾ, ਜੋਸ਼ ਫਿਲਿਪ (ਵਿਕਟਕੀਪਰ), ਮਿਸ਼ੇਲ ਓਵੇਨ, ਕੂਪਰ ਕੋਨੋਲੀ, ਮਿਸ਼ੇਲ ਸਟਾਰਕ, ਨਾਥਨ ਐਲਿਸ, ਮੈਥਿਊ ਕੁਹਨੇਮੈਨ ਅਤੇ ਜੋਸ਼ ਹੇਜ਼ਲਵੁੱਡ।

(For more news apart from India vs Australia First ODI Match Delayed by Rain Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement