Asian Games: ਭੁੱਲਰ ਨੇ ਪੰਜ ਸ਼ਾਟਾਂ ਨਾਲ ਜਿੱਤਿਆ ਇੰਡੋਨੇਸ਼ੀਆ ਮਾਸਟਰਜ਼ ਖ਼ਿਤਾਬ, ਕੋਚਰ ਦੂਜੇ ਸਥਾਨ ’ਤੇ ਰਿਹਾ
Published : Nov 19, 2023, 7:26 pm IST
Updated : Nov 19, 2023, 7:32 pm IST
SHARE ARTICLE
Indian golfer Gaganjeet Bhullar
Indian golfer Gaganjeet Bhullar

'ਉਸ ਦਾ ਕੁੱਲ ਸਕੋਰ 24 ਅੰਡਰ 260 ਸੀ, $270,000 ਜਿੱਤਿਆ'

Jakarta: ਭਾਰਤੀ ਗੋਲਫਰ ਗਗਨਜੀਤ ਭੁੱਲਰ ਨੇ ਐਤਵਾਰ ਨੂੰ ਇੱਥੇ ਇੰਡੋਨੇਸ਼ੀਆ ਮਾਸਟਰਸ ਵਿਚ 18ਵੇਂ ਹੋਲ 'ਤੇ ਸ਼ਾਨਦਾਰ ਬਾਜ਼ੀ ਮਾਰ ਕੇ ਆਪਣਾ 11ਵਾਂ ਏਸ਼ੀਅਨ ਟੂਰ ਖ਼ਿਤਾਬ ਜਿੱਤ ਲਿਆ। ਇੰਡੋਨੇਸ਼ੀਆ ਵਿਚ ਇਹ ਉਸ ਦੀ ਪੰਜਵੀਂ ਜਿੱਤ ਹੈ। ਭੁੱਲਰ ਨੇ ਆਖਰੀ ਦਿਨ 67 ਦਾ ਕਾਰਡ ਖੇਡਿਆ ਜਿਸ ਵਿਚ ਚਾਰ ਬਰਡੀ ਅਤੇ ਦੋ ਬੋਗੀ ਸ਼ਾਮਲ ਸਨ। ਪਰ 20 ਫੁੱਟ ਦੀ ਦੂਰੀ ਈਗਲ ਸ਼ਾਟ ਵਧੀਆ ਰਿਹਾ। 

ਉਸ ਦਾ ਕੁੱਲ ਸਕੋਰ 24 ਅੰਡਰ 260 ਸੀ ਜਿਸ ਨਾਲ ਉਨ੍ਹਾਂ ਨੇ 270,000 ਡਾਲਰ ਦੀ ਰਕਮ ਜਿੱਤੀ। ਭੁੱਲਰ ਦੀ ਪੰਜ ਸ਼ਾਟ ਦੀ ਇਹ ਜਿੱਤ ਉਸ ਦੇ ਅੰਤਰਰਾਸ਼ਟਰੀ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਹੈ। ਭਾਰਤ ਦੇ ਕਰਨਦੀਪ ਕੋਚਰ ਨੇ ਆਖਰੀ ਦਿਨ ਬੋਗੀ-ਫ੍ਰੀ 63 ਦਾ ਕਾਰਡ ਬਣਾਇਆ, ਜਿਸ ਨਾਲ ਉਹ ਭੁੱਲਰ ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ। ਇਹ ਕਿਸੇ ਭਾਰਤੀ ਦੀ ਅੰਤਰਰਾਸ਼ਟਰੀ ਸੀਰੀਜ਼ 'ਚ ਪਹਿਲੀ ਜਿੱਤ ਹੈ। ਏਸ਼ੀਅਨ ਟੂਰ 'ਤੇ ਭਾਰਤੀ ਦੀ ਆਖਰੀ ਜਿੱਤ 15 ਮਹੀਨੇ ਪਹਿਲਾਂ ਇੰਡੋਨੇਸ਼ੀਆ 'ਚ ਭੁੱਲਰ ਨੇ ਹਾਸਲ ਕੀਤੀ ਸੀ। ਭੁੱਲਰ ਨੇ ਖ਼ੁਲਾਸਾ ਕੀਤਾ ਕਿ ਉਸ ਦੀ ਮਾਂ ਦਾ ਜਨਮ ਇੰਡੋਨੇਸ਼ੀਆ ਵਿਚ ਹੋਇਆ ਸੀ।
ਇਸ ਜਿੱਤ ਨਾਲ ਭੁੱਲਰ ਏਸ਼ੀਅਨ ਟੂਰ ਆਰਡਰ ਆਫ ਮੈਰਿਟ ਵਿਚ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ ਜਦਕਿ ਕੋਚਰ 19ਵੇਂ ਨੰਬਰ ’ਤੇ ਅਗਲੇ ਸਰਬੋਤਮ ਭਾਰਤੀ ਹਨ।

ਭੁੱਲਰ ਨੇ ਕਿਹਾ, “ਇਹ ਆਸਾਨ ਨਹੀਂ ਸੀ, ਇਹ ਮੇਰਾ ਚੌਥਾ ਏਸ਼ਿਆਈ ਟੂਰ ਖ਼ਿਤਾਬ ਹੈ। ਇਹ ਜਿੱਤ ਤਿੰਨ ਗੇੜਾਂ ਤੋਂ ਬਾਅਦ ਸੱਤ ਸ਼ਾਟ ਨਾਲ ਅੱਗੇ ਵਧਣ ਤੋਂ ਬਾਅਦ ਮਿਲੀ ਅਤੇ ਮੈਂ ਆਪਣੇ ਆਪ ਨੂੰ ਦੱਸ ਰਿਹਾ ਸੀ ਕਿ ਮੈਂ ਪਹਿਲਾਂ ਵੀ ਅਜਿਹਾ ਕਰ ਚੁੱਕਾ ਹਾਂ ਅਤੇ ਮੈਂ ਇਸ ਹਫਤੇ ਅਜਿਹਾ ਕਰਨ ਲਈ ਤਿਆਰ ਹਾਂ। ,
ਉਸ ਨੇ 2012 ਅਤੇ 2017 ਵਿਚ ਮਕਾਊ ਓਪਨ ਅਤੇ 2013 ਵਿਚ ਇੰਡੋਨੇਸ਼ੀਆ ਓਪਨ ਜਿੱਤਿਆ। ਭਾਰਤ ਦਾ ਵੀਰ ਅਹਲਾਵਤ 14 ਅੰਡਰ ਦੇ ਨਾਲ ਸੰਯੁਕਤ ਸੱਤਵੇਂ ਸਥਾਨ 'ਤੇ ਰਿਹਾ। ਐਸ ਚਿਕਰੰਗੱਪਾ ਨੇ ਕੁੱਲ 12 ਅੰਡਰ ਬਣਾਏ। ਰਾਸ਼ਿਦ ਖਾਨ ਸੰਯੁਕਤ 36ਵੇਂ, ਅਨਿਰਬਾਨ ਲਹਿਰੀ ਸੰਯੁਕਤ 67ਵੇਂ ਅਤੇ ਹਨੀ ਬੇਸੋਯਾ ਸੰਯੁਕਤ 68ਵੇਂ ਸਥਾਨ 'ਤੇ ਰਹੇ। ਭਾਸ਼ਾ

(For more news apart from Indian golfer Gaganjeet Bhullar won at Asian games, stay tuned to Rozana Spokesman)

SHARE ARTICLE

ਏਜੰਸੀ

Advertisement

ਅਮਰੀਕਾ 'ਚੋਂ ਕੱਢੇ ਪੰਜਾਬੀਆਂ ਦੀ ਹਾਲਤ ਮਾੜੀ, ਕਰਜ਼ਾ ਚੁੱਕ ਕੇ ਗਏ ਵਿਦੇਸ਼, ਮਹੀਨੇ 'ਚ ਹੀ ਘਰਾਂ ਨੂੰ ਤੋਰਿਆ

07 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Feb 2025 12:09 PM

ਅਸੀਂ ਬਾਹਰ ਜਾਣ ਲਈ ਜ਼ਮੀਨ ਗਹਿਣੇ ਰੱਖੀ, ਸੋਨਾ ਵੇਚਿਆ ਪਰ...

06 Feb 2025 12:15 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Feb 2025 12:11 PM

America ਤੋਂ Deport ਹੋਏ ਗੈਰ ਕਾਨੂੰਨੀ ਪ੍ਰਵਾਸੀਆਂ 'ਚੋਂ 30 ਪੰਜਾਬੀ ਸ਼ਾਮਿਲ, ਸਾਹਮਣੇ ਆਈ ਪੂਰੀ

05 Feb 2025 12:36 PM
Advertisement