
'ਇਹ ਘਟਨਾ ਪਹਿਲੀ ਡ੍ਰਿੰਕ ਬਰੇਕ ਤੋਂ ਪਹਿਲਾਂ ਵਾਪਰੀ'
- ਇਹ ਘਟਨਾ ਪਹਿਲੀ ਡ੍ਰਿੰਕ ਬਰੇਕ ਤੋਂ ਪਹਿਲਾਂ ਵਾਪਰੀ
Ahmedabad: ਆਸਟ੍ਰੇਲੀਆ ਵਿਰੁਧ ਵਿਸ਼ਵ ਕੱਪ ਫਾਈਨਲ ਮੈਚ ਦੌਰਾਨ ਫਿਲਸਤੀਨ ਦੇ ਸਮਰਥਕ ਅਤੇ ਭਾਰਤੀ ਕ੍ਰਿਕੇਟ ਸਟਾਰ ਵਿਰਾਟ ਕੋਹਲੀ ਦੇ ਇਕ ਪ੍ਰਸ਼ੰਸਕ ਨੇ ਸੁਰੱਖਿਆ ਘੇਰਾ ਤੋੜ ਕੇ ਮੈਦਾਨ ’ਚ ਦਾਖਲ ਹੋ ਕੇ ਵਿਰਾਟ ਕੋਹਲੀ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ।
ਸੁਰੱਖਿਆ ਮੁਲਾਜ਼ਮਾਂ ਨੇ ਇਸ ਵਿਅਕਤੀ ਨੂੰ ਫੜ ਲਿਆ। ਉਸ ਦਾ ਨਾਂ ਵੇਨ ਜਾਨਸਨ ਹੈ ਅਤੇ ਉਹ ਚੀਨੀ ਫਿਲੀਪੀਨੋ ਮੂਲ ਦਾ ਇਕ ਆਸਟਰੇਲੀਆਈ ਹੈ। ਉਸ ਨੂੰ ਗ੍ਰਿਫਤਾਰ ਕਰ ਕੇ ਚੰਦ ਖੇੜਾ ਥਾਣੇ ਲਿਜਾਇਆ ਗਿਆ। ਕ੍ਰਿਕਟ ਮੈਚ ’ਚ ਸਿਆਸੀ ਨਾਅਰੇਬਾਜ਼ੀ ਕਰਨਾ ਅਪਰਾਧ ਹੈ ਪਰ ਜਾਨਸਨ ਵਿਦੇਸ਼ੀ ਨਾਗਰਿਕ ਹੋਣ ਕਾਰਨ ਉਸ ਵਿਰੁਧ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ, ਇਹ ਨਹੀਂ ਪਤਾ ਹੈ।
ਜੌਹਨਸਨ ਨੇ ਫਲਸਤੀਨੀ ਝੰਡੇ ਦੇ ਡਿਜ਼ਾਈਨ ਵਾਲਾ ਮਾਸਕ ਪਾਇਆ ਹੋਇਆ ਸੀ ਅਤੇ ਟੀ-ਸ਼ਰਟ ਦੇ ਦੋਵੇਂ ਪਾਸੇ ਫਲਸਤੀਨ ਹਮਾਇਤੀ ਨਾਹਰੇ ਲਿਖੇ ਹੋਏ ਸਨ। ਟੀ-ਸ਼ਰਟ ਦੇ ਅਗਲੇ ਪਾਸੇ ‘ਫਲਸਤੀਨ ’ਚ ਬੰਬਾਰੀ ਬੰਕ ਕਰੋ’ ਅਤੇ ਪਿਛਲੇ ਪਾਸੇ ‘ਫਲਸਤੀਨ ਨੂੰ ਬਚਾਓ’ ਲਿਖਿਆ ਹੋਇਆ ਸੀ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਆਪਣੇ ਇਵੈਂਟ ਦੌਰਾਨ ਕਿਸੇ ਵੀ ਸਿਆਸੀ ਨਾਅਰੇਬਾਜ਼ੀ ਦੀ ਇਜਾਜ਼ਤ ਨਹੀਂ ਦਿੰਦੀ ਅਤੇ ਨਾ ਹੀ ਭਾਰਤ ਵਿਚ ਇਸ ਦੀ ਇਜਾਜ਼ਤ ਹੈ।
ਜ਼ਿਕਰਯੋਗ ਹੈ ਕਿ ਇਜ਼ਰਾਈਲ ਅਤੇ ਫਲਸਤੀਨੀ ਅਤਿਵਾਦੀ ਸਮੂਹ ਹਮਾਸ ਵਿਚਕਾਰ 7 ਅਕਤੂਬਰ ਤੋਂ ਲੜਾਈ ਚੱਲ ਰਹੀ ਹੈ ਜਿਸ ’ਚ ਵੱਡੀ ਗਿਣਤੀ ’ਚ ਆਮ ਲੋਕਾਂ ਦੇ ਮਾਰੇ ਜਾਣ ਕਾਰਨ ਦੁਨੀਆਂ ਭਰ ’ਚ ਆਮ ਲੋਕ ਪ੍ਰਦਰਸ਼ਨ ਕਰ ਰਹੇ ਹਨ ਅਤੇ ਜੰਗ ਨੂੰ ਤੁਰਤ ਰੋਕਣ ਦੀ ਮੰਗ ਕਰ ਰਹੇ ਹਨ।
(For more news apart from When a Philistine's supporter entered the cricket field, stay tuned to Rozana Spokesman)