ਕਿਹਾ :‘ਗੋਡਿਆਂ ਦੀ ਪੁਰਾਣੀ ਬਿਮਾਰੀ ਕਾਰਨ ਹੁਣ ਉਸ ਦੇ ਲਈ ਖੇਡਣਾ ਸੰਭਵ ਨਹੀਂ ਹੈ’
ਨਵੀਂ ਦਿੱਲੀ : ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਪ੍ਰੋਫੈਸ਼ਨਲ ਬੈਡਮਿੰਟਨ ਤੋਂ ਸੰਨਿਆਸ ਲੈਣ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਗੋਡੇ ਦੀ ਪੁਰਾਣੀ ਬੀਮਾਰੀ ਕਾਰਨ ਹੁਣ ਉਨ੍ਹਾਂ ਲਈ ਖੇਡਣਾ ਸੰਭਵ ਨਹੀਂ ਰਹਿ ਗਿਆ ਹੈ। ਸਾਇਨਾ ਆਖਰੀ ਵਾਰ 2023 ਵਿੱਚ ਸਿੰਗਾਪੁਰ ਓਪਨ ਵਿੱਚ ਖੇਡੀ ਸੀ। ਹਾਲਾਂਕਿ ਉਸ ਸਮੇਂ ਉਨ੍ਹਾਂ ਨੇ ਸੰਨਿਆਸ ਦੀ ਕੋਈ ਐਲਾਨ ਨਹੀਂ ਕੀਤਾ ਸੀ।
ਇੱਕ ਪੌਡਕਾਸਟ ਵਿੱਚ ਸਾਇਨਾ ਨੇ ਕਿਹਾ ਕਿ ਮੈਂ ਦੋ ਸਾਲ ਪਹਿਲਾਂ ਹੀ ਖੇਡਣਾ ਬੰਦ ਕਰ ਦਿੱਤਾ ਸੀ। ਮੈਂ ਆਪਣੇ ਸਿਧਾਂਤਾਂ 'ਤੇ ਖੇਡ ਸ਼ੁਰੂ ਕੀਤੀ ਸੀ ਅਤੇ ਆਪਣੇ ਸਿਧਾਂਤਾਂ 'ਤੇ ਹੀ ਛੱਡੀ ਹੈ, ਇਸ ਲਈ ਮੈਨੂੰ ਇਸ ਸਬੰਧੀ ਐਲਾਨ ਕਰਨਾ ਜ਼ਰੂਰੀ ਨਹੀਂ ਲੱਗਿਆ।
ਜ਼ਿਕਰਯੋਗ ਹੈ ਕਿ ਸਾਇਨਾ ਨੇ ਲੰਡਨ ਓਲੰਪਿਕ-2012 ਵਿੱਚ ਭਾਰਤ ਨੂੰ ਕਾਂਸੀ ਮੈਡਲ ਦਿਵਾਇਆ ਸੀ। ਉਹ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਬੈਡਮਿੰਟਨ ਖਿਡਾਰੀ ਹਨ। ਉਨ੍ਹਾਂ ਨੇ 3 ਓਲੰਪਿਕ ਖੇਡਾਂ ਵਿੱਚ ਭਾਰਤ ਦਾ ਪ੍ਰਤੀਨਿਧਤਵ ਕੀਤਾ। ਸਾਇਨਾ ਨੇ 2010 ਅਤੇ 2018 ਦੇ ਕਾਮਨਵੈਲਥ ਗੇਮਜ਼ ਵਿੱਚ ਗੋਲਡ ਮੈਡਲ ਜਿੱਤੇ ਹਨ।
