
ਆਈਸੀਸੀ ਬਦਲ ਸਕਦੈ ਚੈਂਪੀਅਨ ਟਰਾਫੀ ਦਾ ਫਾਰਮੈਟ
ਮੁੰਬਈ : ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ 2021 ਵਿਚ ਭਾਰਤ 'ਚ ਹੋਣ ਵਾਲੀ ਚੈਂਪੀਅਨਸ ਟਰਾਫੀ ਦੇ ਫਾਰਮੈਟ ਵਿਚ ਬਦਲਾਅ ਕਰਨਾ ਚਾਹੁੰਦੀ ਹੈ। ਦਰਅਸਲ ਫਾਈਨੈਂਸ਼ਲ ਸਾਈਕਲ ਵਿਚ ਰੈਵੇਨਿਊ ਵੰਡ ਦੇ ਬਾਅਦ ਆਈ.ਸੀ.ਸੀ. ਨੂੰ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਇਸ ਦੀ ਭਰਪਾਈ ਲਈ ਉਹ ਇਸ ਦਿਸ਼ਾ ਵਿਚ ਕੋਸ਼ਿਸ਼ ਕਰ ਰਹੀ ਹੈ। ਕੁੱਝ ਮੈਂਬਰ ਦੇਸ਼ ਵੀ ਆਈ.ਸੀ.ਸੀ. 'ਤੇ ਅਜਿਹਾ ਕਰਨ ਦਾ ਦਬਾਅ ਪਾ ਰਹੇ ਹਨ ਕਿ 50 ਓਵਰ ਦੇ ਇਸ ਟੂਰਨਮੈਂਟ ਨੂੰ ਟੀ-20 ਫਾਰਮੈਟ ਵਿਚ ਕਰਵਾਇਆ ਜਾਵੇ।
icc
ਇਸ ਦੇ ਬਾਅਦ ਆਈ.ਸੀ.ਸੀ. ਅਤੇ ਬੀ.ਸੀ.ਸੀ.ਆਈ. ਇਕ ਵਾਰ ਫਿਰ ਆਹਮੋ-ਸਾਹਮਣੇ ਆ ਸਕਦੇ ਹਨ। ਇਸ ਤੋਂ ਪਹਿਲਾਂ ਟੈਕਸ ਵਿਚ ਛੋਟ ਨਹੀਂ ਮਿਲਣ ਉਤੇ ਆਈ.ਸੀ.ਸੀ. ਨੇ ਇਸ ਟੂਰਨਮੈਂਟ ਦਾ ਆਯੋਜਨ ਭਾਰਤ ਤੋਂ ਬਾਹਰ ਕਿਤੇ ਹੋਰ ਕਰਵਾਉਣ ਦੀ ਗੱਲ ਵੀ ਕਹੀ ਸੀ। ਇਸ ਸਾਲ ਫਰਵਰੀ ਵਿਚ ਹੋਈ ਆਈ.ਸੀ.ਸੀ. ਕੀ ਬੋਰਡ ਮੀਟਿੰਗ ਵਿਚ ਵੀ ਭਾਰਤ ਸਰਕਾਰ ਦੁਆਰਾ ਟੈਕਸ ਵਿਚ ਛੋਟ ਨਹੀਂ ਦਿੱਤੇ ਜਾਣ ਉਤੇ ਚਿੰਤਾ ਪ੍ਰਗਟਾਈ ਗਈ ਸੀ। ਇਨ੍ਹਾਂ ਚਿੰਤਾਵਾਂ ਦੇ ਮੱਦੇਨਜ਼ਰ ਹੀ ਆਈ.ਸੀ.ਸੀ. ਨੇ ਆਪਣੇ ਪ੍ਰਬੰਧਨ ਨੂੰ 2021 ਚੈਂਪੀਅਨਸ ਟਰਾਫੀ ਲਈ ਲਗਭਗ ਇਸੇ ਟਾਈਮ ਜ਼ੋਨ ਵਿੱਚ ਬਦਲਵੇਂ ਪ੍ਰਬੰਧ ਸਥਾਨਾਂ ਦੀ ਖੋਜ ਕਰਨ ਨੂੰ ਕਿਹਾ ਸੀ।
bcci
ਆਈ.ਸੀ.ਸੀ. ਦਾ ਇਹ ਰਵੱਈਆ ਭਾਰਤੀ ਬੋਰਡ ਦੇ ਮੈਬਰਾਂ ਨੂੰ ਜ਼ਿਆਦਾ ਪਸੰਦ ਨਹੀਂ ਆਇਆ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਇਕ ਸੂਤਰ ਨੇ ਦਸਿਆ ਕਿ ਇਸ ਫਾਰਮੈਟ ਵਿਚ ਬਦਲਾਅ ਨਹੀਂ ਕੀਤਾ ਜਾ ਸਕਦਾ। ਚੈਂਪੀਅਨਸ ਟਰਾਫੀ ਸਾਡੇ ਸਾਬਕਾ ਪ੍ਰਧਾਨ ਜਗਮੋਹਨ ਡਾਲਮੀਆ ਦੇ ਵਿਜ਼ਨ ਦਾ ਹਿੱਸਾ ਹੈ। ਉਨ੍ਹਾਂ ਦੀ ਪੰਜਵੀਂ ਬਰਸੀ 'ਤੇ ਇਸ ਦਾ ਆਯੋਜਨ ਭਾਰਤ ਵਿਚ ਹੋਣ ਜਾ ਰਿਹਾ ਹੈ। ਇਸ ਸੰਭਾਵਕ ਬਦਲਾਅ ਦੇ ਬਾਰੇ ਵਿਚ ਬੀ.ਸੀ.ਸੀ.ਆਈ. ਨੂੰ ਦਸਿਆ ਗਿਆ ਹੈ ਅਤੇ ਜੇਕਰ ਆਈ.ਸੀ.ਸੀ.ਇਸ ਨੂੰ ਲਾਗੂ ਕਰਨ ਦੀ ਦਿਸ਼ਾ ਵਿਚ ਅੱਗੇ ਵੱਧਦੀ ਹੈ ਤਾਂ ਅਸੀਂ ਇਸ ਦਾ ਸਖ਼ਤ ਵਿਰੋਧ ਕਰਾਂਗੇ।
champion trophy
ਸੂਤਰਾਂ ਦਾ ਕਹਿਣਾ ਹੈ ਕਿ ਖੇਡ ਦੇ ਸੰਸਾਰਕ ਲੀਡਰ ਦੇ ਰੂਪ ਵਿਚ ਡਾਲਮੀਆ ਦੀ ਪਛਾਣ ਨੂੰ ਵੇਖਦੇ ਹੋਏ ਬੀ.ਸੀ.ਸੀ.ਆਈ. ਨੇ ਪਹਿਲਾਂ ਹੀ ਚੈਂਪੀਅਨਸ ਟਰਾਫੀ ਦਾ ਫ਼ਾਈਨਲ ਕੋਲਕਾਤਾ ਵਿਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ।