
ਪੱਲੇਕਲ: ਸ਼੍ਰੀਲੰਕਾ 'ਚ ਚੱਲ ਰਹੀ ਪੰਜ ਮੈਚਾਂ ਦੀ ਵਨਡੇ ਸੀਰੀਜ ਦੇ ਦੂਜੇ ਮੁਕਾਬਲੇ 'ਚ ਟੀਮ ਇੰਡੀਆ ਨੇ ਟਾਸ ਜਿੱਤਕੇ ਪਹਿਲਾਂ ਗੇਂਦਬਾਜੀ ਦਾ ਫੈਸਲਾ ਲਿਆ ਹੈ।
ਪੱਲੇਕਲ: ਸ਼੍ਰੀਲੰਕਾ 'ਚ ਚੱਲ ਰਹੀ ਪੰਜ ਮੈਚਾਂ ਦੀ ਵਨਡੇ ਸੀਰੀਜ ਦੇ ਦੂਜੇ ਮੁਕਾਬਲੇ 'ਚ ਟੀਮ ਇੰਡੀਆ ਨੇ ਟਾਸ ਜਿੱਤਕੇ ਪਹਿਲਾਂ ਗੇਂਦਬਾਜੀ ਦਾ ਫੈਸਲਾ ਲਿਆ ਹੈ। ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਖੇਡ ਰਹੀ ਟੀਮ ਇੰਡੀਆ ਨੇ ਟੀਮ ਵਿੱਚ ਕੋਈ ਬਦਲਾਵ ਨਹੀਂ ਕੀਤਾ।
ਦੱਸ ਦਈਏ ਕਿ ਕੋਹਲੀ ਨੇ ਪਹਿਲੇ ਵਨਡੇ ਦੇ ਬਾਅਦ ਇਸ ਗੱਲ ਦੇ ਸੰਕੇਤ ਦਿੱਤੇ ਸਨ ਕਿ ਇਸ ਸੀਰੀਜ ਦੇ ਆਉਣ ਵਾਲੇ ਮੈਚਾਂ 'ਚ ਟੀਮ ਇੰਡੀਆ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ, ਪਰ ਦੂਜੇ ਮੁਕਾਬਲੇ ਵਿੱਚ ਟੀਮ ਉਨ੍ਹਾਂ 11 ਖਿਲਾਡੀਆਂ ਦੇ ਨਾਲ ਮੈਦਾਨ ਉੱਤੇ ਉਤਰ ਰਹੀ ਹੈ , ਜਿਨ੍ਹਾਂ ਦੇ ਨਾਲ ਉਹ ਪਹਿਲਾ ਵਨਡੇ ਜਿੱਤੀ ਸੀ।