
ਟੀਮ ਇੰਡੀਆ ਅਤੇ ਭਾਰਤੀ ਕ੍ਰਿਕਟ ਬੋਰਡ ( ਬੀਸੀਸੀਆਈ ) ਦੀ ਨਾਰਾਜ਼ਗੀ ਆਖਿਰ ਰੰਗ ਲੈ ਆਈ ਹੈ। ਖਿਡਾਰੀਆਂ ਦੀ ਸ਼ਿਕਾਇਤ ਦੇ ਬਾਅਦ ਸਪੋਰਟਸ ਪ੍ਰੋਡਕਟ ਤਿਆਰ..
ਟੀਮ ਇੰਡੀਆ ਅਤੇ ਭਾਰਤੀ ਕ੍ਰਿਕਟ ਬੋਰਡ ( ਬੀਸੀਸੀਆਈ ) ਦੀ ਨਾਰਾਜ਼ਗੀ ਆਖਿਰ ਰੰਗ ਲੈ ਆਈ ਹੈ। ਖਿਡਾਰੀਆਂ ਦੀ ਸ਼ਿਕਾਇਤ ਦੇ ਬਾਅਦ ਸਪੋਰਟਸ ਪ੍ਰੋਡਕਟ ਤਿਆਰ ਕਰਨ ਵਾਲੀ ਕੰਪਨੀ ‘ਨਾਈਕ’ ਨੇ ਟੀਮ ਨੂੰ ਨਵੀਂ ਜਰਸੀ ਮੁਹੱਈਆ ਕਰਵਾ ਦਿੱਤੀ ਹੈ। ਨਾਈਕ 2006 ਵਿਚ ਭਾਰਤੀ ਕ੍ਰਿਕਟ ਟੀਮ ਨਾਲ ਉਸ ਸਮੇਂ ਜੁੜਿਆ ਜਦੋਂ ਇਹ ਬਰਾਂਡ ਅਧਿਕਾਰਤ ਰੂਪ ਨਾਲ ਭਾਰਤੀ ਟੀਮ ਦੀ ਸਪੋਰਟਸ ਕਿੱਟ ਦਾ ਸਪਾਂਸਰ ਬਣਿਆ। 2016 ਵਿਚ ਨਾਈਕ ਨੇ 2020 ਤੱਕ ਕਿੱਟ ਸਪਾਂਸਰ ਬਣੇ ਰਹਿਣ ਲਈ ਲੱਗਭਗ 370 ਕਰੋੜ ਰੁਪਏ ਕ੍ਰਿਕਟ ਬੋਰਡ ਨੂੰ ਦਿੱਤੇ, ਪਰ ਖਿਡਾਰੀ ਅਤੇ ਕ੍ਰਿਕਟ ਬੋਰਡ ਇਸ ਤੋਂ ਨਾਖੁਸ਼ ਸੀ। ਖਿਡਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਜਰਸੀ ਵਿਚ ਕਈ ਕਮੀਆਂ ਹਨ।
ਬੋਰਡ ਨੂੰ ਲੱਗ ਰਿਹਾ ਹੈ ਕਿ ਪਿਛਲੇ ਕੁਝ ਮਹੀਨਿਆ ਤੋਂ ਨਾਈਕ ਖਿਡਾਰੀਆਂ ਨੂੰ ਖ਼ਰਾਬ ਕੱਪੜੇ ਮੁਹੱਈਆ ਕਰਵਾ ਰਿਹਾ ਹੈ।ਜਿਕਰਯੋਗ ਹੈ ਕਿ ਭਾਰਤੀ ਖਿਡਾਰੀਆਂ ਨੇ ਕੱਪੜਿਆਂ ਦੀ ਗੁਣਵੱਤਾ ਨੂੰ ਲੈ ਕੇ ਬੋਰਡ ਨੂੰ ਸ਼ਿਕਾਇਤ ਕੀਤੀ ਸੀ। ਦੱਸ ਦਈਏ ਕਿ ਖਿਡਾਰੀਆਂ ਦੀ ਸ਼ਿਕਾਇਤ ਦੇ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨਾਲ ਕੰਪਨੀ ਦਾ ਕਰਾਰ ਮੁਸ਼ਕਿਲ ਵਿਚ ਪੈ ਸਕਦਾ ਸੀ। ਇਸ ਡੀਲ ਨੂੰ ਬਚਾਉਣ ਲਈ ਕੰਪਨੀ ਨੇ ਆਪਣੇ ਇਕ ਪ੍ਰਤੀਨਿਧੀ ਨੂੰ ਸ਼੍ਰੀਲੰਕਾ ਭੇਜਿਆ ਅਤੇ ਕੰਪਨੀ ਨੇ ਮੰਗਲਵਾਰ ਨੂੰ ਖਿਡਾਰੀਆਂ ਤੋਂ ਪ੍ਰਤੀਕਿਰਿਆ ਲੈਣ ਦੇ ਬਾਅਦ ਉਨ੍ਹਾਂ ਨੂੰ ਨਵੀਆਂ ਜਰਸੀਆਂ ਮੁਹੱਈਆ ਕਰਵਾ ਦਿੱਤੀਆਂ ਗਈਆਂ।
ਭਾਰਤੀ ਟੀਮ ਇੱਥੇ ਵੀਰਵਾਰ ਨੂੰ ਹੋਣ ਵਾਲੇ ਦੂਜੇ ਵਨਡੇ ਤੋਂ ਪਹਿਲੇ ਅਭਿਆਸ ਸੈਸ਼ਨ ਵਿਚ ਹਿੱਸਾ ਲੈ ਰਹੀ ਸੀ। ਵੈਸੇ ਤਾਂ ਭਾਰਤੀ ਟੀਮ ਦੀ ਇਹ ਨਵੀਂ ਜਰਸੀ ਦੇਖਣ ਵਿਚ ਪਹਿਲਾਂ ਵਰਗੀ ਹੀ ਹੈ, ਪਰ ਦੱਸਿਆ ਗਿਆ ਹੈ ਕਿ ਇਸ ਵਾਰ ਇਸ ਵਿਚ ਸੁਪੀਰੀਅਰ ਕੁਆਲਿਟੀ ਦੇ ਕੱਪੜੇ ਦਾ ਇਸਤੇਮਾਲ ਕੀਤਾ ਗਿਆ ਹੈ। ਕੰਪਨੀ ਦੇ ਪ੍ਰਤੀਨਿਧੀ ਨੇ ਨਵੀਂ ਜਰਸੀ ਉੱਤੇ ਖਿਡਾਰੀਆਂ ਦੀ ਰਾਏ ਲੈਣ ਤੋਂ ਪਹਿਲਾਂ ਉਨ੍ਹਾਂ ਦੀਆ ਤਸਵੀਰਾਂ ਕਲਿੱਕ ਕੀਤੀਆਂ।
ਰੋਹਿਤ ਸ਼ਰਮਾ ਅਤੇ ਮਹਿੰਦਰ ਸਿੰਘ ਧੋਨੀ ਨੇ ਜਰਸੀ ਦੀ ਕੁਆਲਿਟੀ ਉੱਤੇ ਗੱਲ ਕਰਨ ਲਈ ਇੱਥੇ ਨਾਈਕ ਦੇ ਪ੍ਰਤੀਨਿਧੀ ਨਾਲ ਸਮਾਂ ਗੁਜ਼ਾਰਿਆ। ਇਸ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਨੇ ਉਨ੍ਹਾਂ ਨੂੰ ਮਿਲਣ ਵਾਲੀ ਜਰਸੀ ਦੀ ਖ਼ਰਾਬ ਕੁਆਲਿਟੀ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ। ਬੀ.ਸੀ.ਸੀ.ਆਈ. ਦੇ ਸੀ.ਈ.ਓ. ਰਾਹੁਲ ਜੌਹਰੀ ਅਤੇ ਜੀ.ਐਮ. (ਖੇਡ ਵਿਕਾਸ) ਰਤਨਾਕਰ ਸ਼ੈਟੀ ਨੇ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਲੋਂ ਨਿਯੁਕਤ ਪ੍ਰਬੰਧਕੀ ਕਮੇਟੀ (ਸੀ.ਓ.ਏ.) ਸਾਹਮਣੇ ਵੀ ਰੱਖਿਆ। ਫਿਲਹਾਲ ਨਾਈਕੀ ਵਲੋਂ ਜਰਸੀ ਬਦਲਣ ਦੇ ਬਾਅਦ ਹੁਣ ਲੱਗ ਰਿਹਾ ਹੈ ਕਿ ਇਹ ਮਾਮਲਾ ਸੁਲਝ ਗਿਆ ਹੈ।