
ਜ਼ਿੰਬਾਵੇ ਅਤੇ ਪਾਕਿਸਤਾਨ 'ਚ ਖੇਡੀ ਜਾ ਰਹੀ 5 ਮੈਚਾਂ ਦੀ ਵਨਡੇ ਸੀਰੀਜ਼ ਦੇ ਚੌਥੇ ਮੈਚ ਵਿਚ ਪਾਕਿਸਤਾਨ ਦੀ ਓਪਨਿੰਗ ਜੋਡ਼ੀ ਨੇ ਸ਼ੁਕਰਵਾਰ ਨੂੰ ਓਪਨਿੰਗ ਵਿਕੇਟ ਦਾ ਵਰਲਡ...
ਜ਼ਿੰਬਾਵੇ : ਜ਼ਿੰਬਾਵੇ ਅਤੇ ਪਾਕਿਸਤਾਨ 'ਚ ਖੇਡੀ ਜਾ ਰਹੀ 5 ਮੈਚਾਂ ਦੀ ਵਨਡੇ ਸੀਰੀਜ਼ ਦੇ ਚੌਥੇ ਮੈਚ ਵਿਚ ਪਾਕਿਸਤਾਨ ਦੀ ਓਪਨਿੰਗ ਜੋਡ਼ੀ ਨੇ ਸ਼ੁਕਰਵਾਰ ਨੂੰ ਓਪਨਿੰਗ ਵਿਕੇਟ ਦਾ ਵਰਲਡ ਰਿਕਾਰਡ ਅਪਣੇ ਨਾਮ ਕਰ ਲਿਆ। ਪਾਕਿਸਤਾਨ ਟੀਮ ਦੇ ਓਪਨਰ ਇਮਾਮ ਉਲ ਹੱਕ (113) ਅਤੇ ਫਖਰ ਜਮਾਂ (210) ਦੀ ਜੋਡ਼ੀ ਨੇ ਪਹਿਲਾਂ ਵਿਕੇਟ ਲਈ 304 ਦੌੜਾਂ ਬਣਾਈਆਂ। ਇਸ ਸਾਂਝੇ ਦੀ ਬਦੌਲਤ ਇਨ੍ਹਾਂ ਦੋਹਾਂ ਬੱਲੇਬਾਜ਼ਾਂ ਨੇ ਵਨਡੇ ਕ੍ਰਿਕੇਟ ਦਾ 12 ਸਾਲ ਪੁਰਾਨਾ ਰਿਕਾਰਡ ਤੋਡ਼ ਦਿੱਤਾ।
Pakistan Cricket
ਇਸ ਤੋਂ ਪਹਿਲੇ ਵਨਡੇ ਕ੍ਰਿਕੇਟ ਵਿਚ ਸੱਭ ਤੋਂ ਵਧੀਆ ਪਾਰਟਨਰਸ਼ਿਪ ਦਾ ਇਹ ਰਿਕਾਰਡ ਸਨਥ ਜੈਸੂਰਿਆ ਅਤੇ ਉਪੁਲ ਥਰੰਗਾ ਦੀ ਜੋਡ਼ੀ (286) ਨੇ ਜੁਲਾਈ 2006 ਵਿਚ ਲੀਡਸ ਵਿਚ ਬਣਾਇਆ ਸੀ। ਓਪਨਿੰਗ ਪਾਰਟਨਰਸ਼ਿਪ ਦਾ ਵਰਲਡ ਰਿਕਾਰਡ ਬਣਾ ਚੁੱਕੀ ਇਸ ਜੋਡ਼ੀ ਵਿਚ ਦੋਹਾਂ ਬੱਲੇਬਾਜ਼ ਸੈਂਚੁਰੀ ਪਾਰੀ ਖੇਡ ਚੁਕੇ ਸਨ। ਇਮਾਮ ਦੇ ਆਉਟ ਹੋਣ ਤੋਂ ਬਾਅਦ ਫਖਰ ਜਮਾਂ (210) ਅੰਤ ਤੱਕ ਆਉਟ ਨਹੀਂ ਹੋਏ ਅਤੇ ਉਨ੍ਹਾਂ ਨੇ ਦੋਹਰਾ ਸ਼ਤਕ ਲਗਾ ਦਿਤਾ।
Pakistan Cricket
ਪਾਕਿਸਤਾਨ ਦੀ ਟੀਮ ਅੱਜ ਜ਼ਿੰਬਾਵੇ ਖਿਲਾਫ਼ 5 ਮੈਚ ਦੀ ਸੀਰੀਜ਼ ਦਾ ਚੌਥਾ ਵਨਡੇ ਮੈਚ ਖੇਡ ਰਹੀ ਹੈ। ਇਸ ਮੈਚ ਮੈਂ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਸੀ। ਜਮਾਂ ਅਤੇ ਇਮਾਮ ਦੇ ਵਿਚ ਖੇਡੀ ਗਈ 301 ਦੜਾਂ ਦੀ ਇਹ ਪਾਰਟਨਰਸ਼ਿਪ ਵਨਡੇ ਇੰਟਰਨੈਸ਼ਨਲ ਕ੍ਰਿਕੇਟ ਵਿਚ ਓਪਨਿੰਗ ਵਿਕੇਟ ਲਈ ਪਹਿਲੀ, ਤਾਂ ਕਿਸੇ ਵੀ ਵਿਕੇਟ ਲਈ ਚੌਥੀ ਸੱਭ ਤੋਂ ਵਧੀਆ ਪਾਰਟਨਰਸ਼ਿਪ ਹੈ। ਜਮਾਂ ਅਤੇ ਇਮਾਮ ਦੋਹਾਂ ਬੱਲੇਬਾਜ਼ਾਂ ਨੇ 41.6 (42ਵੇਂ ਓਵਰ ਦੀ ਅੰਤਮ ਬਾਲ) ਓਵਰ ਵਿਚ ਬੱਲੇਬਾਜ਼ੀ ਕੀਤੀ ਅਤੇ 300 ਦੌੜਾਂ ਦੀ ਪਾਰਟਨਰਸ਼ਿਪ ਕੀਤੀ।
Pakistan Cricket
ਵਰਲਡ ਰਿਕਾਰਡ ਸਥਾਪਤ ਕਰ ਚੁੱਕੀ ਇਸ ਪਾਰਟਨਰਸ਼ਿਪ ਨੂੰ ਜਿੰਬਾਵੇ ਦੇ ਵੇਲਿੰਗਟਨ ਮਾਸਾਕਾਡਜਾ ਨੇ ਤੋੜਿਆ। ਉਨ੍ਹਾਂ ਨੇ ਇਮਾਮ ਨੂੰ ਮੁਸਾਕਾਂਡਾ ਦੇ ਹੱਥਾਂ ਕੈਚ ਕਰਾ ਕੇ ਇਹ ਪਾਰਟਨਰਸ਼ਿਪ ਤੋੜੀ। ਵਨਡੇ ਕ੍ਰਿਕੇਟ ਵਿਚ ਕਿਸੇ ਵੀ ਵਿਕੇਟ ਲਈ ਸੱਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਪਾਰਟਨਰਸ਼ਿਪ ਦੀ ਗੱਲ ਕਰੋ, ਤਾਂ ਇਥੇ ਪਹਿਲਾਂ ਪਾਏਦਾਨ 'ਤੇ ਕਰਿਸ ਗੇਲ ਅਤੇ ਮਾਰਲਨ ਸੈਂਮਿਊਲਸ (372) ਦਾ ਨਾਮ ਹੈ। ਇਨ੍ਹਾਂ ਦੋਹਾਂ ਬੱਲੇਬਾਜ਼ਾਂ ਨੇ 2015 ਵਿਚ ਜਿੰਬਾਵੇ ਦੇ ਹੀ ਖਿਲਾਫ਼ ਇਹ ਰਿਕਾਰਡ ਬਣਾਇਆ।