
ਅਦਾਲਤ ਨੇ 25-25 ਹਜ਼ਾਰ ਦੇ ਨਿਜੀ ਮੁਚੱਲਕੇ ’ਤੇ ਦਿਤੀ ਰਾਹਤ
ਨਵੀਂ ਦਿੱਲੀ: ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਮਹਿਲਾ ਭਲਵਾਨਾਂ ਵਲੋਂ ਦਾਇਰ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਨਿਯਮਤ ਜ਼ਮਾਨਤ ਦੇ ਦਿਤੀ ਹੈ। ਇਸ ਦੇ ਨਾਲ ਹੀ ਫੈਡਰੇਸ਼ਨ ਦੇ ਸਹਾਇਕ ਸਕੱਤਰ ਵਿਨੋਦ ਤੋਮਰ ਸਿੰਘ ਨੂੰ ਵੀ ਰਾਹਤ ਮਿਲੀ ਹੈ। ਅਦਾਲਤ ਨੇ 25-25 ਹਜ਼ਾਰ ਦੇ ਨਿਜੀ ਮੁਚੱਲਕੇ ’ਤੇ ਦੋਵਾਂ ਨੂੰ ਰਾਹਤ ਦਿਤੀ ਹੈ।
ਇਹ ਵੀ ਪੜ੍ਹੋ: ਮੀਤ ਹੇਅਰ ਵੱਲੋਂ ਦਰਿਆਵਾਂ ਵਿੱਚ ਪਾੜ ਪੂਰਨ ਦੇ ਕੰਮ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼
ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਜ਼ਮਾਨਤ ਪਟੀਸ਼ਨ ਦਾ ਰਾਸ਼ਟਰੀ ਰਾਜਧਾਨੀ ਦੀ ਪੁਲਿਸ ਨੇ ਵਿਰੋਧ ਨਹੀਂ ਕੀਤਾ, ਜੋ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੀ ਹੈ। ਇਸ ਤੋਂ ਬਾਅਦ ਅਦਾਲਤ ਨੇ ਅੱਜ ਸ਼ਾਮ 4 ਵਜੇ ਤਕ ਅਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ ਬਾਅਦ ਵਿਚ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ।
ਇਹ ਵੀ ਪੜ੍ਹੋ: ਇਸਰੋ ਨੇ ਚੰਦਰਯਾਨ-3 ਨੂੰ ਚੰਦਰਮਾ ਦੇ ਪੰਧ ਵਿਚ ਉਤਾਰਨ ਲਈ ਚੌਥੀ ਚਾਲ ਨੂੰ ਕੀਤਾ ਸਫਲਤਾਪੂਰਵਕ ਪੂਰਾ
ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਨਿਯਮਤ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕਰਦਿਆਂ ਭਲਵਾਨਾਂ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਉਹ ਪ੍ਰਭਾਵਸ਼ਾਲੀ ਵਿਅਕਤੀ ਹੈ ਅਤੇ ਕੇਸ ਦੇ ਗਵਾਹਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਵਕੀਲ ਨੇ ਕਿਹਾ ਕਿ ਬ੍ਰਿਜ ਭੂਸ਼ਣ ਨੂੰ ਦਸਿਆ ਜਾਣਾ ਚਾਹੀਦਾ ਹੈ ਕਿ ਉਹ ਸ਼ਿਕਾਇਤਕਰਤਾਵਾਂ ਜਾਂ ਗਵਾਹਾਂ ਨਾਲ ਸੰਪਰਕ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਉਹ ਅਦਾਲਤ ਦੀ ਮਨਜ਼ੂਰੀ ਬਗ਼ੈਰ ਦੇਸ਼ ਨਹੀਂ ਛੱਡ ਸਕਣਗੇ।
ਇਹ ਵੀ ਪੜ੍ਹੋ: ਲੜਕੀ ਨੇ ਮਹਿਲਾ 'ਤੇ ਲਗਾਇਆ ਦੇਹ ਵਪਾਰ ਕਰਵਾਉਣ ਦਾ ਇਲਜ਼ਾਮ, 3 ਸਾਲ ਤੱਕ ਘਰ 'ਚ ਬਣਾਇਆ ਬੰਧਕ
ਇਸ 'ਤੇ ਭਾਰਤੀ ਕੁਸ਼ਤੀ ਸੰਘ ਦੇ ਵਕੀਲ ਰਾਜੀਵ ਮੋਹਨ ਨੇ ਜਵਾਬ ਦਿਤਾ ਕਿ ਉਸ ਤੋਂ ਕੋਈ ਖਤਰਾ ਨਹੀਂ ਹੋਵੇਗਾ। ਮਹਿਲਾ ਭਲਵਾਨਾਂ ਨੇ ਪਹਿਲਾਂ ਸਰਕਾਰ ਦੁਆਰਾ ਬਣਾਏ ਗਏ ਨਿਰੀਖਣ ਪੈਨਲ ਦੀ ਮਨਸ਼ਾ 'ਤੇ ਸਵਾਲ ਚੁੱਕੇ ਸਨ। ਇਹ ਪੈਨਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ। ਮਹਿਲਾ ਭਲਵਾਨਾਂ ਨੇ ਦੋਸ਼ ਲਾਇਆ ਸੀ ਕਿ ਪੈਨਲ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਪ੍ਰਤੀ ਪੱਖਪਾਤੀ ਹੈ।