ਸਾਕਸ਼ੀ ਮਲਿਕ ਨੇ ਬਿਨਾਂ ਟਰਾਇਲ ਏਸ਼ੀਆਈ ਖੇਡਾਂ 'ਚ ਹਿੱਸਾ ਲੈਣ ਤੋਂ ਕੀਤਾ ਇਨਕਾਰ
Published : Jul 20, 2023, 9:58 pm IST
Updated : Jul 20, 2023, 9:58 pm IST
SHARE ARTICLE
'I did not want direct entry' - Sakshi Malik reveals government's offer
'I did not want direct entry' - Sakshi Malik reveals government's offer

ਕਿਹਾ, ਮੈਂ ਕਦੇ ਵੀ ਬਿਨਾਂ ਟਰਾਇਲ ਖੇਡਣ ਨਹੀਂ ਗਈ ਅਤੇ ਨਾ ਹੀ ਇਸ ਦਾ ਸਮਰਥਨ ਕਰਦੀ ਹਾਂ

 

ਨਵੀਂ ਦਿੱਲੀ: ਭਾਰਤੀ ਸਟਾਰ ਪਹਿਲਵਾਨ ਸਾਕਸ਼ੀ ਮਲਿਕ ਨੇ ਬਿਨਾਂ ਟਰਾਇਲ ਏਸ਼ੀਆਈ ਖੇਡਾਂ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਉਹ ਬਿਨਾਂ ਟਰਾਇਲ ਦੇ ਕਿਸੇ ਵੀ ਟੂਰਨਾਮੈਂਟ ਵਿਚ ਹਿੱਸਾ ਨਹੀਂ ਲਵੇਗੀ। ਸਮਾਚਾਰ ਏਜੰਸੀ ਨੂੰ ਦਿਤੇ ਬਿਆਨ ਵਿਚ ਸਾਕਸ਼ੀ ਮਲਿਕ ਨੇ ਸਰਕਾਰ ਤੋਂ ਆਈ ਕਾਲ ਦਾ ਜ਼ਿਕਰ ਕੀਤਾ ਹੈ।

ਇਹ ਵੀ ਪੜ੍ਹੋ: ਮਣੀਪੁਰ ਵੀਡੀਓ ਮਾਮਲੇ 'ਚ 2 ਦੋਸ਼ੀ ਗ੍ਰਿਫ਼ਤਾਰ, CM ਐੱਨ ਬੀਰੇਨ ਨੇ ਕਿਹਾ- ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ

ਸਾਕਸ਼ੀ ਮਲਿਕ ਨੇ ਕਿਹਾ, "ਮੈਨੂੰ 3-4 ਦਿਨ ਪਹਿਲਾਂ ਸਰਕਾਰ ਤੋਂ ਫ਼ੋਨ ਆਇਆ ਕਿ ਅਸੀਂ ਏਸ਼ੀਅਨ ਖੇਡਾਂ ਲਈ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੂੰ ਭੇਜ ਰਹੇ ਹਾਂ, ਤੁਸੀਂ ਵੀ ਈਮੇਲ ਭੇਜੋ। ਮੈਂ ਸਾਫ਼ ਇਨਕਾਰ ਕਰ ਦਿਤਾ। ਮੈਂ ਕਦੇ ਵੀ ਬਿਨਾਂ ਟਰਾਇਲ ਦੇ ਕਿਸੇ ਟੂਰਨਾਮੈਂਟ ਵਿਚ ਨਹੀਂ ਗਈ ਅਤੇ ਨਾ ਹੀ ਜਾਣਾ ਚਾਹੁੰਦੀ ਹਾਂ।"

ਇਸ ਤੋਂ ਪਹਿਲਾਂ ਸਾਕਸ਼ੀ ਮਲਿਕ ਨੇ ਟਵੀਟ ਕਰਦਿਆਂ ਲਿਖਿਆ, “ਸਰਕਾਰ ਨੇ ਏਸ਼ੀਅਨ ਖੇਡਾਂ ਲਈ ਪਹਿਲਵਾਨਾਂ ਦੇ ਨਾਂਅ ਸਿੱਧੇ ਭੇਜ ਕੇ ਏਕਤਾ ਨੂੰ ਤੋੜਨ ਦਾ ਕੰਮ ਕੀਤਾ ਹੈ। ਮੈਂ ਕਦੇ ਵੀ ਬਿਨਾਂ ਟਰਾਇਲ ਖੇਡਣ ਨਹੀਂ ਗਈ ਅਤੇ ਨਾ ਹੀ ਇਸ ਦਾ ਸਮਰਥਨ ਕਰਦੀ ਹਾਂ। ਮੈਂ ਸਰਕਾਰ ਦੀ ਇਸ ਨੀਅਤ ਤੋਂ ਹੈਰਾਨ ਹਾਂ। ਅਸੀਂ ਟਰਾਇਲ ਦੀ ਤਰੀਕ ਵਧਾਉਣ ਦੀ ਗੱਲ ਕੀਤੀ ਸੀ ਪਰ ਸਰਕਾਰ ਨੇ ਸਾਡੀ ਝੋਲੀ ਇਹ ਬਦਨਾਮੀ ਪਾ ਦਿਤੀ”।

ਇਹ ਵੀ ਪੜ੍ਹੋ: ਚੰਡੀਗੜ੍ਹ 'ਚ 2 ਨਸ਼ਾ ਤਸਕਰ ਗ੍ਰਿਫਤਾਰ, ਬਾਹਰੋਂ ਸਸਤੇ ਭਾਅ 'ਤੇ ਨਸ਼ੇ ਲਿਆ ਕੇ ਟ੍ਰਾਈਸਿਟੀ 'ਚ ਸਨ ਵੇਚਦੇ

ਉਧਰ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਵੀਰਵਾਰ ਨੂੰ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਭਾਰਤੀ ਕੁਸ਼ਤੀ ਸੰਘ ਦੇ ਮੁਖੀ ਅਤੇ ਭਾਜਪਾ ਸੰਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਨਿਯਮਤ ਜ਼ਮਾਨਤ ਦੇ ਦਿਤੀ। ਅਦਾਲਤ ਨੇ ਸਹਾਇਕ ਸਕੱਤਰ ਵਿਨੋਦ ਤੋਮਰ ਦੀ ਜ਼ਮਾਨਤ ਅਰਜ਼ੀ ਨੂੰ ਵੀ ਮਨਜ਼ੂਰੀ ਦਿਤੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement