
35ਵੀਂ ਮਲੇਸ਼ੀਆ ਇੰਟਰਨੈਸ਼ਨਲ ਓਪਨ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 'ਚ ਬਾਪੂ ਕਰਵਾਈ ਬੱਲੇ-ਬੱਲੇ
ਮੁਹਾਲੀ : ਪੰਜਾਬ ਦੇ 92 ਸਾਲਾ ਬਾਪੂ ਨੇ ਵਿਦੇਸ਼ ਵਿਚ ਜਿੱਤ ਦੇ ਝੰਡੇ ਗੱਡੇ ਹਨ। ਬਾਪੂ ਕਿਰਪਾਲ ਸਿੰਘ ਨੇ 35ਵੀਂ ਮਲੇਸ਼ੀਆ ਇੰਟਰਨੈਸ਼ਨਲ ਓਪਨ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 100 ਮੀਟਰ ਦੌੜ ਵਿੱਚ ਦੂਜੇ ਸਥਾਨ ’ਤੇ ਰਹਿ ਕੇ ਚਾਂਦੀ ਦਾ ਤਗ਼ਮਾ ਜਿੱਤਿਆ।
ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ ਦੇ ਸਰੋਵਰ 'ਚੋਂ ਔਰਤ ਦੀ ਮਿਲੀ ਲਾਸ਼, ਸੇਵਾਦਾਰਾਂ ਨੇ ਕੱਢੀ ਬਾਹਰ
ਮਿਲੀ ਜਾਣਕਾਰੀ ਅਨੁਸਾਰ ਸਟੇਡੀਅਮ ਯੂਨੀਵਰਸਿਟੀ ਮਲਾਇਆ ਵਿਖੇ ਹੋਈ ਇਸ ਚੈਂਪੀਅਨਸ਼ਿਪ ਵਿੱਚ ਕ੍ਰਿਪਾਲ ਸਿੰਘ ਤੋਂ ਇਲਾਵਾ ਜੀਤ ਸਿੰਘ, ਰਣਜੀਤ ਸਿੰਘ, ਰਤਨ ਸਿੰਘ ਨੇ ਵੀ ਇੰਡੀਆ ਮਾਸਟਰ ਚੰਡੀਗੜ੍ਹ ਵੱਲੋਂ ਭੇਜੀ ਟੀਮ ਵਿੱਚ ਤਗਮੇ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ। ਜੀਤ ਸਿੰਘ ਨੇ ਡਿਸਕਸ ਵਿਚ ਚਾਂਦੀ ਦਾ ਤਗ਼ਮਾ ਅਤੇ ਸ਼ਾਟ ਪੁਟ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਦੋਹਰੀ ਸਫ਼ਲਤਾ ਹਾਸਲ ਕੀਤੀ।
ਇਹ ਵੀ ਪੜ੍ਹੋ: ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਐਡਵਾਇਜ਼ਰੀ ਕੀਤੀ ਜਾਰੀ, ਭਾਰਤ ਵਿਚ ਸਫ਼ਰ ਕਰਨ ਦੌਰਾਨ ਕੀਤਾ ਸੁਚੇਤ