Arshdeep Singh ਨੇ ਰਚਿਆ ਇਤਿਹਾਸ, T20I ਕ੍ਰਿਕਟ 'ਚ ਲਾਇਆ 'Special Century'
Published : Sep 20, 2025, 12:48 pm IST
Updated : Sep 20, 2025, 12:48 pm IST
SHARE ARTICLE
Arshdeep Singh Creates History, Scores a 'Special Century' in T20I Cricket Latest News in Punjabi 
Arshdeep Singh Creates History, Scores a 'Special Century' in T20I Cricket Latest News in Punjabi 

ਬਣਿਆ ਪਹਿਲਾ ਭਾਰਤੀ

Arshdeep Singh Creates History, Scores a 'Special Century' in T20I Cricket Latest News in Punjabi ਅਰਸ਼ਦੀਪ ਸਿੰਘ T20I ਕ੍ਰਿਕਟ ’ਚ ‘ਖਾਸ ਸੈਂਕੜਾ’ ਲਾ ਕੇ ਇਤਿਹਾਸ ਰੱਚ ਦਿਤਾ ਹੈ। ਦੱਸ ਦਈਏ ਕਿ ਇਹ ਸੈਂਕੜਾ ਉਸ ਨੇ ਬੱਲੇਬਾਜੀ ਵਿਚ ਨਹੀਂ ਗੇਂਦਬਾਜੀ ਵਿਚ ਲਾਇਆ ਹੈ। ਜਿਸ ਨਾਲ ਉਹ ਪਹਿਲਾ ਭਾਰਤੀ ਬਣ ਗਿਆ ਹੈ।

ਦੱਸ ਦਈਏ ਕਿ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਭਾਰਤ ਲਈ ਇਤਿਹਾਸ ਰਚ ਦਿਤਾ ਹੈ। ਉਸ ਨੇ ਇਕ ਅਜਿਹਾ ਕਾਰਨਾਮਾ ਕੀਤਾ ਹੈ ਜੋ ਪਹਿਲਾਂ ਕਿਸੇ ਵੀ ਭਾਰਤੀ ਗੇਂਦਬਾਜ਼ ਨੇ ਨਹੀਂ ਕੀਤਾ। ਅਰਸ਼ਦੀਪ ਸਿੰਘ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਚ 100 ਵਿਕਟਾਂ ਲੈਣ ਵਾਲਾ ਪਹਿਲਾ ਗੇਂਦਬਾਜ਼ ਬਣ ਗਿਆ ਹੈ। ਏਸ਼ੀਆ ਕੱਪ 2025 ਤੋਂ ਪਹਿਲਾਂ, ਉਹ 99 ਵਿਕਟਾਂ ’ਤੇ ਅਟਕਿਆ ਹੋਇਆ ਸੀ। ਉਸ ਨੂੰ ਪਹਿਲੇ ਦੋ ਲੀਗ ਮੈਚਾਂ ਵਿਚ ਮੌਕਾ ਨਹੀਂ ਮਿਲਿਆ, ਪਰ ਜਿਵੇਂ ਹੀ ਉਸ ਨੇ ਤੀਜੇ ਲੀਗ ਮੈਚ ਵਿਚ ਅਪਣੀ ਪਹਿਲੀ ਵਿਕਟ ਹਾਸਲ ਕੀਤਾ ਤਾਂ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਚ ਉਸ ਦੀ ਵਿਕਟਾਂ ਦੀ ਗਿਣਤੀ 100 ਹੋ ਗਈ।

ਉਸ ਨੇ ਆਖ਼ਰੀ ਓਵਰ ਦੀ ਪਹਿਲੀ ਗੇਂਦ ’ਤੇ ਓਮਾਨ ਦੇ ਬੱਲੇਬਾਜ਼ ਵਿਨਾਇਕ ਸ਼ੁਕਲਾ ਨੂੰ ਆਊਟ ਕੀਤਾ। ਉਹ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਚ ਸੱਭ ਤੋਂ ਘੱਟ ਮੈਚਾਂ ਵਿਚ 100 ਵਿਕਟਾਂ ਲੈਣ ਵਾਲਾ ਦੁਨੀਆਂ ਦਾ ਪਹਿਲਾ ਤੇਜ਼ ਗੇਂਦਬਾਜ਼ ਵੀ ਬਣ ਗਿਆ। ਉਸ ਨੇ ਇਹ ਕਾਰਨਾਮਾ 64 ਮੈਚਾਂ ਵਿਚ ਹਾਸਲ ਕੀਤਾ। ਹਾਲਾਂਕਿ, ਉਹ ਓਮਾਨ ਵਿਰੁਧ ਪਹਿਲੇ ਤਿੰਨ ਓਵਰਾਂ ਵਿਚ ਵਿਕਟ ਰਹਿਤ ਰਿਹਾ।

ਅਰਸ਼ਦੀਪ ਸਿੰਘ ਭਾਰਤ ਲਈ 100 ਵਿਕਟਾਂ ਲੈਣ ਵਾਲਾ ਪਹਿਲਾ ਗੇਂਦਬਾਜ਼ ਹੈ। ਉਸ ਤੋਂ ਪਹਿਲਾਂ ਟੀ20 ਇੰਟਰਨੈਸ਼ਨਲ ਕ੍ਰਿਕਟ ਵਿਚ 100 ਜਾਂ ਇਸ ਤੋਂ ਵੱਧ ਵਿਕਟ 24 ਹੋਰ ਗੇਂਦਬਾਜਾਂ ਨੇ ਕੱਢੇ ਹਨ। ਇਸ ਤਰ੍ਹਾਂ ਉਹ ਦੁਨੀਆਂ ਦਾ 25ਵਾਂ ਖਿਡਾਰੀ ਹੈ, ਜਿਸ ਨੇ 100 ਜਾਂ ਇਸ ਤੋਂ ਵੱਧ ਵਿਕਟ ਇਸ ਫਾਰਮੇਟ ਵਿਚ ਕੱਢੇ ਹਨ। ਯੁਜਵੇਂਦਰ ਚਾਹਲ ਟੀ-20 ਕ੍ਰਿਕਟ ਵਿਚ ਭਾਰਤ ਦਾ ਦੂਜਾ ਸੱਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ, ਜਿਸ ਦੀਆਂ 96 ਵਿਕਟਾਂ ਹਨ। ਸੂਚੀ ਵਿਚ ਤੀਜੇ ਸਥਾਨ ’ਤੇ ਹਾਰਦਿਕ ਪੰਡਯਾ ਹੈ, ਜਿਸ ਨੇ ਹੁਣ ਤਕ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਚ 95 ਵਿਕਟਾਂ ਲਈਆਂ ਹਨ। ਉਮੀਦ ਹੈ ਕਿ ਏਸ਼ੀਆ ਕੱਪ ਖ਼ਤਮ ਹੋਣ ਤੋਂ ਪਹਿਲਾਂ ਹਾਰਦਿਕ ਪੰਡਯਾ ਵੀ ਇਸ ਸੂਚੀ ਵਿਚ ਅਪਣਾ ਨਾਮ ਦਰਜ ਕਰਵਾਏਗਾ।

ਅਰਸ਼ਦੀਪ ਸਿੰਘ ਨੂੰ 64 ਟੀ-20 ਅੰਤਰਰਾਸ਼ਟਰੀ ਮੈਚਾਂ ਦਾ ਤਜਰਬਾ ਹੈ। ਉਹ 2022 ਤੋਂ ਭਾਰਤ ਲਈ ਟੀ-20 ਅੰਤਰਰਾਸ਼ਟਰੀ ਕ੍ਰਿਕਟ ਖੇਡ ਰਿਹਾ ਹੈ ਅਤੇ ਤਿੰਨ ਸਾਲਾਂ ਦੇ ਅੰਦਰ ਇਸ ਫਾਰਮੈਟ ਵਿਚ 100 ਵਿਕਟਾਂ ਤਕ ਪਹੁੰਚ ਗਿਆ ਹੈ, ਹਾਲਾਂਕਿ ਉਹ ਟੀ-20 ਕ੍ਰਿਕਟ ਵਿਚ ਭਾਰਤ ਦਾ ਸੱਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ, ਪਰ ਟੀਮ ਦੇ ਸੁਮੇਲ ਅਤੇ ਹਾਲਾਤਾਂ ਨੇ ਉਸ ਨੂੰ ਸ਼ੁਰੂਆਤੀ ਇਲੈਵਨ ਤੋਂ ਬਾਹਰ ਰੱਖਿਆ ਹੈ। ਉਸ ਨੂੰ ਯੂ.ਏ.ਈ. ਤੇ ਪਾਕਿਸਤਾਨ ਵਿਰੁਧ ਮੈਚਾਂ ਲਈ ਬੈਂਚ ’ਤੇ ਬੈਠਣਾ ਪਿਆ ਸੀ।

(For more news apart from Arshdeep Singh Creates History, Scores a 'Special Century' in T20I Cricket Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement