
ਭਾਰਤ ਅਤੇ ਦੱਖਣੀ ਅਫਰੀਕਾ ਵਿਚ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੁਕਾਬਲਾ ਅੱਜ ਰਾਂਚੀ ਦੇ ਜੀਐਸਸੀਏ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ।
ਰਾਂਚੀ: ਭਾਰਤ ਅਤੇ ਦੱਖਣੀ ਅਫਰੀਕਾ ਵਿਚ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੁਕਾਬਲਾ ਅੱਜ ਰਾਂਚੀ ਦੇ ਜੀਐਸਸੀਏ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਨੇ 5 ਵਿਕਟਾਂ ਗੁਆ ਕੇ 370 ਦੌੜਾਂ ਬਣਾਈਆਂ ਹਨ। ‘ਹਿਟਮੈਨ’ ਰੋਹਿਤ ਨੇ ਰਾਂਚੀ ਟੈਸਟ ਮੈਚ ਵਿਚ ਅਪਣੇ ਧਮਾਕੇਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਟੈਸਟ ਕ੍ਰਿਕਟ ਵਿਚ ਪਹਿਲੀ ਵਾਰ ਦੋਹਰਾ ਸੈਂਕੜਾ ਜੜ ਦਿੱਤਾ ਹੈ।
Take a bow, HITMAN ??
— BCCI (@BCCI) October 20, 2019
An absolutely sensational innings from @ImRo45 as he brings up his double ton here in Ranchi. pic.twitter.com/zqLCCfQzqX
ਪਹਿਲੇ ਦਿਨ 117 ਦੌੜਾਂ ਦੀ ਨਾਬਾਦ ਪਾਰੀ ਖੇਡਣ ਤੋਂ ਬਾਅਦ ਉਹ ਫਿਰ ਤੋਂ ਦੂਜੇ ਦਿਨ ਮੈਦਾਨ ਵਿਚ ਉਤਰੇ ਅਤੇ ਉਸੇ ਅੰਦਾਜ਼ ਵਿਚ ਨਜ਼ਰ ਆਏ। ਦੇਖਦੇ ਹੀ ਦੇਖਦੇ ਰੋਹਿਤ ਸ਼ਰਮਾ ਨੇ ਅਪਣੇ ਟੈਸਟ ਕੈਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਜੜ ਦਿੱਤਾ। ਰੋਹਿਤ ਨੇ 249 ਗੇਂਦਾਂ ਵਿਚ 28 ਚੌਕੇ ਅਤੇ 5 ਛੱਕਿਆਂ ਦੀ ਮਦਦ ਨਾਲ ਅਪਣੇ ਕੈਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਬਣਾਇਆ। ਰੋਹਿਤ ਨੇ 88ਵੇਂ ਓਵਰ ਦੀ ਤੀਜੀ ਗੇਂਦ ‘ਤੇ ਛੱਕਾ ਲਗਾ ਕੇ ਸੈਂਕੜਾ ਪੂਰਾ ਕੀਤਾ।
Rohit Sharma
ਰੋਹਿਤ ਸ਼ਰਮਾ ਟੈਸਟ ਅਤੇ ਵਨ ਡੇ ਇੰਟਰਨੈਸ਼ਨਲ ਵਿਚ 200 ਤੋਂ ਜ਼ਿਆਦਾ ਅੰਕ ਹਾਸਲ ਕਰਨ ਵਾਲੇ ਚੌਥੇ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ, ਵੀਰੇਂਦਰ ਸਹਿਵਾਗ ਅਤੇ ਕ੍ਰਿਸ ਗੇਲ ਇਹ ਕਾਰਨਾਮਾ ਕਰ ਚੁੱਕੇ ਹਨ। ਟੈਸਟ ਦੇ ਉਪ-ਕਪਤਾਨ ਅਜਿੰਕਿਆ ਰਹਾਣੇ ਨੇ ਅਪਣੇ ਕੈਰੀਅਰ ਦਾ 11ਵਾਂ ਸੈਂਕੜਾ ਲਗਾਇਆ ਹੈ। ਰੋਹਿਤ ਨੇ 169 ਗੇਂਦਾਂ ਵਿਚ 14 ਚੌਕਿਆਂ ਦੀ ਮਦਦ ਨਾਲ 11 ਵਾਂ ਸੈਂਕੜਾ ਲਗਾਇਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।