
ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ 7.30 ਵਜੇ ਖੇਡਿਆ ਜਾਵੇਗਾ ਮੈਚ
ਦੁਬਈ: ਇੰਡੀਅਨ ਪ੍ਰੀਮੀਅਰ ਲੀਗ 2020 ਵਿਚ 38ਵਾਂ ਮੁਕਾਬਲਾ ਕਿੰਗਜ਼ ਇਲੈਵਨ ਪੰਜਾਬ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਹੋਵੇਗਾ। ਇਹ ਮੈਚ ਅੱਜ ਸ਼ਾਮ ਨੂੰ 7.30 ਵਜੇ ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਵੇਗਾ।
UAE: Shreyas Iyer-led #DelhiCapitals (DC) to face K L Rahul-led #KingsXiPunjab (KXIP) in the 38th #IPL2020 match at Dubai International Cricket Stadium tonight at 7:30 pm (IST)
— ANI (@ANI) October 20, 2020
DC currently placed at number 1 in points table with 7 wins while KXIP placed at number 7 with 3 wins pic.twitter.com/NEeBYW9nxS
ਆਈਪੀਐਲ 2020 ਵਿਚ ਦਿੱਲੀ ਦਾ ਪ੍ਰਦਰਸ਼ਨ ਕਾਫ਼ੀ ਵਧੀਆ ਰਿਹਾ ਹੈ। ਦਿੱਲੀ ਕੈਪੀਟਲਜ਼ ਦੀ ਟੀਮ 7 ਮੈਚ ਜਿੱਤ ਕੇ ਅੰਕ ਸੂਚੀ ਵਿਚ ਪਹਿਲੇ ਨੰਬਰ 'ਤੇ ਹੈ। ਜਦਕਿ ਕਿੰਗਜ਼ ਇਲੈਵਨ ਪੰਜਾਬ ਤਿੰਨ ਮੈਚ ਜਿੱਤ ਕੇ ਅੰਕ ਸੂਚੀ ਵਿਚ 7ਵੇਂ ਨੰਬਰ 'ਤੇ ਹੈ। ਪੰਜਾਬ ਦੀ ਟੀਮ ਨੇ ਵੀ ਪਿਛਲੇ ਦੋ ਮੈਚਾਂ ਵਿਚ ਜਿੱਤ ਹਾਸਲ ਕੀਤੀ ਹੈ।
IPL
ਕਿੰਗਜ਼ ਇਲੈਵਨ ਪੰਜਾਬ ਅਤੇ ਦਿੱਲੀ ਕੈਪਿਟਲਜ਼ ਵਿਚਕਾਰ ਕੁਲ 25 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿਚੋਂ ਪੰਜਾਬ ਨੇ 14 ਮੈਚ ਜਿੱਤੇ ਹਨ ਅਤੇ ਦਿੱਲੀ ਨੇ 11 ਮੈਚ ਜਿੱਤੇ ਹਨ। ਪਿਛਲੇ ਪੰਜ ਮੈਚਾਂ ਦੀ ਵਿਚੋਂ ਤਿੰਨ ਮੈਚ ਪੰਜਾਬ ਨੇ ਅਤੇ ਦੋ ਮੈਚ ਦਿੱਲੀ ਨੇ ਜਿੱਤੇ ਹਨ। ਇਸ ਸੀਜ਼ਨ ਵਿਚ ਖੇਡੇ ਗਏ ਮੈਚ ਵਿਚ ਦਿੱਲੀ ਕੈਪੀਟਲਜ਼ ਨੇ ਸੁਪਰ ਓਵਰ ਵਿਚ ਕਿੰਗਜ਼ ਇਲੈਵਨ ਪੰਜਾਬ ਨੂੰ ਹਰਾਇਆ ਸੀ।