
ਕਿਸੇ ਸਮੇਂ ਪੰਜਾਬ ਦੇ ਗੱਭਰੂ ਆਪਣੇ ਭਰਵੇ ਜੁਸੇ ਤੇ ਅਣੇ ਜ਼ੋਰ ਸਦਕਾ ਦੁਨੀਆਂ ਭਰ ‘ਚ ਜਾਣੇ ਜਾਂਦੇ ਸੀ
ਕਿਸੇ ਸਮੇਂ ਪੰਜਾਬ ਦੇ ਗੱਭਰੂ ਆਪਣੇ ਭਰਵੇ ਜੁਸੇ ਤੇ ਅਣੇ ਜ਼ੋਰ ਸਦਕਾ ਦੁਨੀਆਂ ਭਰ ‘ਚ ਜਾਣੇ ਜਾਂਦੇ ਸੀ ਤੇ ਪੰਜਾਬ ਦੀ ਖੇਡ ਕਬੱਡੀ ਦੇ ਖਿਡਾਰੀ ਮੈਦਾਨਾਂ ‘ਚ ਆਪਣੇ ਲੋਹਾ ਮਨਵਾਉਂਦੇ ਸਨ।ਦੁੱਧ, ਮੱਖਣਾਂ ਨਾਲ ਪਲੇ ਗੱਭਰੂ ਵੱਡੇ ਤੋਂ ਵੱਡੇ ਖਿਡਾਰੀ ਨੂੰ ਮਾਤ ਪਾ ਦਿੰਦੇ ਸਨ। ਪਰ ਹੁਣ ਪੰਜਾਬ ਦੀ ਸ਼ਾਨ ਇਸ ਖੇਡ ਦੇ ਖਿਡਾਰੀਆਂ ਤੇ ਪਾਬੰਦੀਸ਼ੁਦਾ ਖੁਰਾਕਾਂ ਯਾਨੀ ਸਟੀਰੋਇਡ ਖਾ ਖੇਡਣ ਦੇ ਇਲਜ਼ਾਮ ਲੱਗਣ ਲੱਗੇ ਹਨ ।
ਇਨ੍ਹਾਂ ਹੀ ਨਹੀਂ ਕੱਬਡੀ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਕਹਿਣਾ ਏ ਕਿ ਇਹ ਪਾਬੰਦੀ ਸੁਦਾ ਖੁਰਾਕਾਂ ਖਾ ਕਈ ਖਿਡਾਰੀ ਆਪਣੀ ਜਾਨ ਵੀ ਗਵਾ ਬੈਠਦੇ ਨੇ ਪਰ ਇਸ ਖਿਲਾਫ਼ ਕੋਈ ਬੋਲਦਾ ਨਹੀਂ। ਅਜਿਹਾ ਹੀ ਦਾਅਵਾ ਇੱਕ ਵੀਡੀਓ ‘ਚ ਇਸ ਨੋਜਵਾਨ ਨੇ ਕੀਤਾ ਹੈ। ਕੱਬਡੀ ਦਾ ਸਾਬਕਾ ਖਿਡਾਰੀ ਹੋਣ ਦਾ ਦਾਅਵਾ ਕਰਨ ਵਾਲੇ ਇਸ ਨੋਜਵਾਨ ਨੇ ਖਿਡਾਰੀਆਂ ਨੂੰ ਇਸ ਰਸਤੇ ਤੇ ਨਾ ਜਾਣ ਤੇ ਇੱਥੋਂ ਮੁੜਣ ਦੀ ਅਪੀਲ ਵੀ ਕੀਤੀ ਹੈ।
ਤੇ ਨਾਲ ਹੀ ਇਸ ਗੌਰਖਧੰਦੇ ਤੇ ਨਕੇਲ ਨਾ ਕਸਣ ਕਰਕੇ ਪ੍ਰਸ਼ਾਸਨ ਤੇ ਸਵਾਲ ਚੁੱਕੇ ਨੇ। ਜ਼ਿਕਰ ਏ ਖਾਸ ਹੈ ਕਿ ਕੁੱਝ ਸਾਲਾਂ ਤੋਂ ਕੱਬਡੀ ‘ਚ ਅਸਲੀ ਖਰਾਕਾਂ ਦੀ ਥਾਂ ਸਟੀਰੋਏਡ ਨੇ ਲੈ ਲਈ ਹੈ ਜਿਸ ਨਾਲ ਕਈ ਕੱਬਡੀ ਦੇ ਖਿਡਾਰੀ ਜਿੰਦਗੀ ਨੂੰ ਦਾਅ ਤੇ ਲਾ ਬੈਠੇ ਹਨ । ਪਰ ਤਰਾਸਗੀ ਏ ਕਿ ਇਨ੍ਹਾਂ ਸਭ ਕੁੱਝ ਹੋਣ ਦੇ ਬਾਵਜੂਦ ਵੀ ਨਾਂ ਤਾਂ ਕੱਬਡੀ ਫ਼ੈਡਰੇਸ਼ਨਾਂ, ਨਾਂ ਪ੍ਰਸ਼ਾਸਨ ‘ਤੇ ਨਾਂ ਹੀ ਸਰਕਾਰਾਂ ਇਨ੍ਹਾਂ ਘਾਤਕ ਖੁਰਾਕਾਂ ਨੂੰ ਨੱਥ ਪਾ ਸਕੀਆਂ ਹਨ ।