ICC World Cup 2023: ਟਰਾਫ਼ੀ ਦੇਣ ਤੋਂ ਬਾਅਦ ਆਸਟ੍ਰੇਲੀਆ ਕਪਤਾਨ ਨੂੰ ਇਕੱਲੇ ਛੱਡ ਕੇ ਚਲੇ ਗਏ PM ਮੋਦੀ, ਯੂਜ਼ਰਸ ਕੱਸ ਰਹੇ ਤੰਜ਼
Published : Nov 20, 2023, 11:08 am IST
Updated : Nov 20, 2023, 11:09 am IST
SHARE ARTICLE
File Photo
File Photo

ਦੋਵੇਂ ਜਣੇ ਸਿਰਫ਼ 2 ਕੁ ਮਿੰਟ ਹੀ ਫੋਟੋ ਕਰਵਾਉਣ ਲਈ ਕਪਤਾਨ ਪੈਟ ਕਮਿੰਸ ਦੇ ਨਾਲ ਖੜੇ ਤੇ ਬਾਅਦ ਵਿਚ ਦੋਹੇ ਜਣੇ ਕਪਤਾਨ ਨੂੰ ਇਕੱਲਿਆਂ ਛੱਡ ਕੇ ਚਲੇ ਗਏ

ICC World Cup 2023 - ਵਿਸ਼ਵ ਕੱਪ ਦੇ ਫਾਈਨਲ ਮੈਚ 'ਚ ਭਾਰਤ ਨੂੰ ਆਸਟ੍ਰੇਲੀਆ ਨੇ 6 ਵਿਕਟਾਂ ਨਾਲ ਹਰਾਇਆ ਤੇ ਆਸਟ੍ਰੇਲੀਆ 6ਵੀਂ ਵਾਰ ਚੈਂਪੀਅਨ ਬਣ ਗਿਆ ਹੈ। ਇਸ ਦੌਰਾਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਟੀਮ ਆਸਟ੍ਰੇਲੀਆ ਨੂੰ ਟਰਾਂਫ਼ੀ ਦੇਣ ਪਹੁੰਚੇ ਤਾਂ ਕੁੱਝ ਅਜੀਬ ਹੋਇਆ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਯੂਜ਼ਰਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ਼ ਕੱਸ ਰਹੇ ਹਨ। 

ਦਰਅਸਲ ਹੋਇਆ ਇਹ ਕਿ ਜਦੋਂ ਦੋਹਾਂ ਆਗੂਆਂ ਨੇ ਆਸਟ੍ਰੇਲੀਆ ਦੇ ਕਪਤਾਨ ਨੂੰ ਟਰਾਫ਼ੀ ਦੇ ਦਿੱਤੀ ਤਾਂ ਉਹ ਦੋਵੇਂ ਜਣੇ ਸਿਰਫ਼ 2 ਕੁ ਮਿੰਟ ਹੀ ਫੋਟੋ ਕਰਵਾਉਣ ਲਈ ਕਪਤਾਨ ਪੈਟ ਕਮਿੰਸ ਦੇ ਨਾਲ ਖੜੇ ਤੇ ਬਾਅਦ ਵਿਚ ਦੋਹੇ ਜਣੇ ਕਪਤਾਨ ਨੂੰ ਇਕੱਲਿਆਂ ਛੱਡ ਕੇ ਚਲੇ ਗਏ ਤੇ ਕਪਤਾਨ ਪੈਟ ਕਮਿੰਸ ਬਾਕੀ ਸਾਥੀਆਂ ਦੀ ਉਡੀਕ ਕਰਦੇ ਰਹੇ, ਸ਼ਾਇਦ ਦੋਹਾਂ ਆਗੂਆਂ ਦੀ ਉਹਨਾਂ ਨੂੰ ਇਕੱਲਿਆਂ ਛੱਡ ਕੇ ਜਾਣ ਦੀ ਗੱਲ ਚੰਗੀ ਨਹੀਂ ਲੱਗੀ। ਇਸ ਦੀ ਵੀਡੀਓ ਵਾਇਰਲ ਵਾਇਰਲ ਹੋ ਰਹੀ ਹੈ, ਜਿਸ ਵਿਚ ਕਪਤਾਨ ਪੈਟ ਕਮਿੰਸ ਦੇ ਮੂੰਹ ਦਾ ਰਿਐਕਸ਼ਨ ਦੇਖਣ ਵਾਲਾ ਹੈ। 

 

 

ਇਸ ਤੋਂ ਬਾਅਦ ਜਦੋਂ ਉਹ ਚਲੇ ਗਏ ਤਾਂ ਆਸਟ੍ਰੇਲੀਆ ਟੀਮ ਦੇ ਖਿਡਾਰੀ ਕਪਤਾਨ ਕੋਲ ਆ ਗਏ ਤੇ ਫਿਰ ਜਾ ਕੇ ਕਪਤਾਨ ਪੈਟ ਕਮਿੰਸ ਦਾ ਰਿਐਕਸ਼ਨ ਥੋੜ੍ਹਾ ਠੀਕ ਹੋਇਆ। ਇਸ ਵਾਇਰਲ ਵੀਡੀਓ ਨੂੰ ਯੂਜ਼ਰਸ ਆਪਣੇ-ਅਪਣੇ ਤਰੀਕੇ ਨਾਲ ਕੋਈ ਨਾਲ ਕੋਈ ਲਾਈਨ ਲਿਖ ਕੇ ਪੋਸਟ ਕਰ ਰਹੇ ਹਨ। 

 

(For more news apart from ICC World Cup 2023, stay tuned to Rozana Spokesman)

 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement