7.75 ਕਰੋੜ ਵਿਚ ਵਿੱਕਣ ਤੋਂ ਬਾਅਦ ਇਸ ਖਿਡਾਰੀ ਨੇ ਟੇਬਲ 'ਤੇ ਚੜ ਕੇ ਲਗਾਏ ਠੁਮਕੇ, Video viral
Published : Dec 20, 2019, 10:27 am IST
Updated : Dec 20, 2019, 10:27 am IST
SHARE ARTICLE
Photo
Photo

ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਮੰਨਿਆ ਜਾਂਦਾ ਹੈ ਇਹ ਖਿਡਾਰੀ

ਨਵੀਂ ਦਿੱਲੀ : ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਸ਼ਿਮਰਾਨ ਹੇਟਮੇਅਰ ਨੂੰ ਦਿੱਲੀ ਕੈਪਟੀਲਜ਼ ਨੇ ਖਰੀਦ ਲਿਆ ਹੈ। ਬੀਤੇ ਦਿਨ IPL ਸੀਜਨ 2020 ਦੇ ਲਈ ਹੋਈ ਖਿਡਾਰੀਆਂ ਦੀ ਨੀਲਾਮੀ ਦੌਰਾਨ ਹੇਟਮੇਅਰ ਨੂੰ ਆਪਣੀ ਟੀਮ ਵਿਚ ਸ਼ਾਮਲ ਕੀਤਾ ਹੈ। ਦਿੱਲੀ ਕੈਪਟੀਲਜ਼ ਨੇ ਹੇਟਮੇਅਰ ਨੂੰ ਖਰੀਦਣ ਦੇ ਲਈ 7.75 ਕਰੋੜ ਰੁਪਏ ਖਰਚ ਕੀਤੇ ਹਨ।

PhotoPhoto

  ਭਾਰਤ ਦੇ ਵਿਰੁੱਦ ਮੌਜੂਦਾ ਵਨ-ਡੇ ਸੀਰੀਜ ਵਿਚ ਵੈਸਟਇੰਡੀਜ਼ ਦੇ ਬੱਲੇਬਾਜ਼ ਸ਼ਿਮਰਾਨ ਹੇਟਮੇਅਰ ਨੇ ਭਾਰਤੀ ਗੇਂਦਬਾਜ਼ਾ ਦੀ ਨੱਕ ਵਿਚ ਦਮ ਕਰਕੇ ਰੱਖਿਆ ਹੋਇਆ ਹੈ। ਉਨ੍ਹਾਂ ਨੂੰ ਵੈਸਟਇੰਡੀਜ਼ ਕ੍ਰਿਕਟ ਦੇ ਭਵਿੱਖ ਵੀ ਮੰਨਿਆ ਜਾ ਰਿਹਾ ਹੈ। ਇਹੀ ਵਜ੍ਹਾ ਸੀ ਕਿ ਇੰਡੀਅਨ ਪ੍ਰੀਮਿਅਰ ਲੀਗ  ਦੇ 13ਵੇਂ ਸੀਜਨ ਦੀ ਨਿਲਾਮੀ ਵਿਚ ਸਾਰਿਆਂ ਦੀ ਨਿਗਾਹਾਂ ਇਸ ਗੱਲ 'ਤੇ ਟਿਕੀਆ ਸਨ ਕਿ ਹੇਟਮਅਰ ਨੂੰ ਕਿਹੜੀ ਟੀਮ ਆਪਣੇ ਨਾਲ ਜੋੜੇਗੀ ਅਤੇ ਇਸ ਦੇ ਲਈ ਕਿੰਨਾ ਪੈਸਾ ਖਰਚ ਕਰੇਗੀ। ਜਦੋਂ ਹੇਟਮੇਅਰ ਦਾ ਨਾਮ ਨਿਲਾਮੀ ਦੇ ਲਈ ਸਾਹਮਣੇ ਆਇਆ ਤਾਂ ਉਸਨੂੰ ਆਪਣੀ ਟੀਮ ਨਾਲ ਜੋੜਨ ਦੀ ਹੋੜ ਮੱਚ ਗਈ।

PhotoPhoto

ਪਰ ਇਸ ਖਿਡਾਰੀ ਨੂੰ ਆਪਣੇ ਨਾਲ ਜੋੜਨ ਲਈ ਦਿੱਲੀ ਕੈਪੀਟਲਜ਼ ਨੇ ਬਾਜ਼ੀ ਮਾਰ ਲਈ। ਦਿਲਚਸਪ ਗੱਲ ਇਹ ਹੈ ਕਿ ਇਸ ਖਿਡਾਰੀ ਦੇ ਬੇਸ ਕੀਮਤ ਸਿਰਫ਼ 50 ਲੱਖ ਰੁਪਏ ਹੀ ਸੀ। ਨੀਲਾਮੀ ਤੋਂ ਬਾਅਦ ਹੇਟਮੇਅਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਉਨ੍ਹਾਂ ਦੀ ਅਗਲੀ ਟੀਮ ਦਿੱਲੀ ਕੈਪੀਟਲਜ਼ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ 'ਤੇ ਹੇਟਮੇਅਰ ਹੋਟਲ ਦੇ ਕਮਰੇ ਵਿਚ ਟੇਬਲ ਤੇ ਚੜ ਕੇ ਠੁਮੱਕੇ ਲਗਾਉਂਦੇ ਨਜ਼ਰ ਆ ਰਿਹਾ ਹੈ।

ਦਿੱਲੀ ਕੈਪੀਟਲਜ਼ ਨੇ ਇੰਸਟਾਗ੍ਰਾਮ 'ਤੇ ਜਿਹੜਾ ਵੀਡੀਓ ਸ਼ੇਅਰ ਕੀਤਾ ਹੈ ਉਸ ਵਿਚ ਸ਼ਿਮਰਾਨ ਹੇਟਮੇਅਰ ਨਿਕਰ ਪਾ ਕੇ ਨੱਚ ਰਿਹਾ ਹੈ ਅਤੇ ਨਾਲ ਹੀ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਿਹਾ ਹੈ ਕਿ ਦਿੱਲੀਵਾਲਿਓ ਤੁਸੀ ਕਿਵੇਂ ਹੋ? ਹਾਲਾਕਿ ਵਿਸ਼ਾਖਾਪਟਨਮ ਵਿਚ ਖੇਡੇ ਗਏ ਦੂਜੇ ਵਨ-ਡੇ ਵਿਚ ਇਹ ਖਿਡਾਰੀ 4 ਦੋੜਾ ਬਣ ਕੇ ਰਨ ਆਊਟ ਹੋ ਗਿਆ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement