ਖ਼ਬਰਾਂ   ਖੇਡਾਂ  20 Dec 2020  ਮਸ਼ਹੂਰ ਕਬੱਡੀ ਖਿਡਾਰੀ ਦੀ ਸੜਕ ਹਾਦਸੇ ਦੌਰਾਨ ਮੌਤ, ਖੇਡ ਜਗਤ ‘ਚ ਸੋਗ ਦੀ ਲਹਿਰ

ਮਸ਼ਹੂਰ ਕਬੱਡੀ ਖਿਡਾਰੀ ਦੀ ਸੜਕ ਹਾਦਸੇ ਦੌਰਾਨ ਮੌਤ, ਖੇਡ ਜਗਤ ‘ਚ ਸੋਗ ਦੀ ਲਹਿਰ

ਏਜੰਸੀ
Published Dec 20, 2020, 1:02 pm IST
Updated Dec 20, 2020, 1:02 pm IST
ਕੁਲਦੀਪ ਸਿੰਘ ਉਰਫ਼ ਮਾਣਕ ਜੋਧਾਂ ਆਪਣੇ ਪਿੱਛੇ ਪਿਤਾ ਤੋਂ ਇਲਾਵਾ ਪਤਨੀ ਅਤੇ ਦੋ ਬੱਚੇ, ਲੜਕਾ ਤੇ ਲੜਕੀ ਨੂੰ ਛੱਡ ਗਿਆ ਹੈ
 Famous Kabaddi player dies in road accident
  Famous Kabaddi player dies in road accident

ਜੋਧਾਂ : ਖੇਡ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ,  ਦਰਅਸਲ ਮਸ਼ਹੂਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਦੀਪ ਸਿੰਘ ਉਰਫ਼ ਮਾਣਕ ਜੋਧਾਂ ਦੀ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਦਰਅਸਲ ਮਾਣਕ ਜੋਧਾਂ ਬੀਤੀ ਰਾਤ ਜਦੋਂ ਆਪਣੇ ਘਰ ਨੂੰ ਸਕੂਟਰ ‘ਤੇ ਪਰਤ ਰਿਹਾ ਸੀ ਤਾਂ ਰਸਤੇ ‘ਚ ਸਕੂਟਰ ਦੇ ਤਿਲਕਣ ਦੇ ਨਾਲ ਉਨ੍ਹਾਂ ਦਾ ਸਿਰ ਸੜਕ ਦੇ ‘ਤੇ ਜਾ ਵੱਜਾ।

ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਕੁਲਦੀਪ ਸਿੰਘ ਉਰਫ਼ ਮਾਣਕ ਜੋਧਾਂ ਆਪਣੇ ਪਿੱਛੇ ਪਿਤਾ ਤੋਂ ਇਲਾਵਾ ਪਤਨੀ ਅਤੇ ਦੋ ਬੱਚੇ, ਲੜਕਾ ਤੇ ਲੜਕੀ ਨੂੰ ਛੱਡ ਗਿਆ ਹੈ।ਇਹ ਵੀ ਦੱਸਿਆ ਜਾਂਦਾ ਹੈ ਕਿ ਕੁਲਦੀਪ ਸਿੰਘ ਉਰਫ ਜੋਧਾ ਪੰਜਾਬ, ਅਮਰੀਕਾ, ਕੈਨੇਡਾ, ਇੰਗਲੈਂਡ ਦੇ ਕਬੱਡੀ ਦੇ ਮੈਦਾਨਾਂ ‘ਚ ਕਾਫੀ ਮਸ਼ਹੂਰ ਸੀ। ਇੰਨਾ ਹੀ ਨਹੀਂ ਮ੍ਰਿਤਕ ਕਬੱਡੀ ਖਿਡਾਰੀ ਪਿਛਲੇ 25 ਸਾਲਾਂ ਤੋਂ ਖੇਡ ਜਗਤ ਨਾਲ ਜੁੜਿਆ ਹੋਇਆ ਹੈ ਅਤੇ ਕਈ ਕਬੱਡੀ ਖਿਡਾਰੀਆਂ ਨੂੰ ਕੋਚਿੰਗ ਦੇ ਕੇ ਤਿਆਰ ਵੀ ਕਰ ਚੁੱਕਿਆ ਹੈ।

Advertisement