
ਕ੍ਰਿਕਟ ਦੀ ਦੁਨੀਆਂ ਵਿਚ ਸੱਭ ਤੋਂ ਤੇਜ਼ ਗਤੀ ਨਾਲ ਗੇਦ ਪਾਉਣ ਦਾ ਰਿਕਾਰਡ ਪਾਕਿਸਤਾਨ ਦੇ ਤੇਜ਼ ਗੇਂਦਬਾਜ ਸ਼ੋਇਬ ਅਖਤਰ ਦੇ ਨਾਮ ਹੈ
ਨਵੀਂ ਦਿੱਲੀ : ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਮਾਥੀਸਾ ਪਾਥਿਰਾਨਾ ਉਸ ਵੇਲੇ ਸੁਰਖੀਆ ਦੇ ਵਿਚ ਛਾ ਗਏ ਜਦੋਂ ਉਨ੍ਹਾਂ ਨੇ ਸਾਊਥ ਅਫਰੀਕਾ ਵਿਚ ਚੱਲ ਰਹੇ ਅੰਡਰ-19 ਵਿਸ਼ਵ ਕੱਪ ਵਿਚ ਭਾਰਤ ਦੇ ਵਿਰੁੱਧ 175 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਬੋਲ ਪਾਈ ਸੀ ਅਤੇ ਇਹ ਗੇਂਦ ਭਾਰਤੀ ਬੱਲੇਬਾਜ਼ ਯਸ਼ਸਵੀ ਜਾਯਸਵਾਲ ਨੂੰ ਫੈਂਕੀ ਸੀ ਜੋ ਕਿ ਵਾਈਡ ਨਿਕਲੀ।
‼️108mph‼️?
— howtobowlfast.com (@howtobowlfast) January 20, 2020
Serious pace from #SriLanka bowler Matheesha Pathirana in the Under 19 @cricketworldcup match v #India!
Who does his bowling action remind you of? ? pic.twitter.com/A5orWcoRBt
ਸਕਰੀਨ 'ਤੇ ਇਸ ਗੇਂਦ ਦੀ ਸਪੀਡ 175 ਕਿਲੋਮੀਟਰ ਪ੍ਰਤੀ ਘੰਟਾ ਦਿਖਾਈ ਗਈ ਪਰ ਬਾਅਦ ਵਿਚ ਇਹ ਪਤਾ ਲੱਗਿਆ ਕਿ ਸਪੀਡ ਦਰਜ ਕਰਨ ਵਾਲੀ ਮਸ਼ੀਨ ਵਿਚ ਖਰਾਬੀ ਸੀ ਜਿਸ ਕਰਕੇ ਗਲਤ ਸਪੀਡ ਦਰਜ ਹੋਈ ਅਤੇ ਇਸ ਗੇਂਦਬਾਜ਼ ਨੇ ਕੋਈ ਨਵਾਂ ਰਿਕਾਰਡ ਨਹੀਂ ਬਣਾਇਆ ਹੈ।
File Photo
ਦਰਅਸਲ ਕ੍ਰਿਕਟ ਦੀ ਦੁਨੀਆਂ ਵਿਚ ਸੱਭ ਤੋਂ ਤੇਜ਼ ਗਤੀ ਨਾਲ ਗੇਦ ਪਾਉਣ ਦਾ ਰਿਕਾਰਡ ਪਾਕਿਸਤਾਨ ਦੇ ਤੇਜ਼ ਗੇਂਦਬਾਜ ਸ਼ੋਏਬ ਅਖਤਰ ਦੇ ਨਾਮ ਹੈ। ਜਿਨ੍ਹਾਂ ਨੇ 2003 ਦੇ ਵਿਸ਼ਵ ਕੱਪ ਵਿਚ ਇੰਗਲੈਂਡ ਦੇ ਵਿਰੁੱਧ 161.3 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦ ਪਾਈ ਸੀ ਪਰ ਜਦੋਂ ਪਾਥੀਰਾਨਾ ਦੁਆਰਾ 175 KPH ਦੀ ਰਫਤਾਰ ਨਾਲ ਗੇਂਦ ਪਾਉਣ ਦੀ ਖਬਰ ਆਈ ਤਾਂ ਇਹ ਕਿਹਾ ਜਾਣ ਲੱਗਿਆ ਕਿ ਹੁਣ ਸ਼ੋਏਬ ਅਖਤਰ ਦਾ ਇਹ ਰਿਕਾਰਡ ਸ਼੍ਰੀਲੰਕਾ ਦੇ ਗੇਂਦਬਾਜ ਨੇ ਤੋੜ ਦਿੱਤਾ ਹੈ ਪਰ ਰਿਕਾਰਡ ਤੋੜਨ ਦੀ ਇਹ ਖਬਰ ਉਦੋਂ ਗਲਤ ਸਾਬਤ ਹੋਈ ਜਦੋਂ ਇਹ ਪਤਾ ਚੱਲਿਆ ਕਿ ਮਸ਼ੀਨ ਵਿਚ ਖਰਾਬੀ ਦੇ ਚੱਲਦੇ ਇਹ ਸਪੀਡ ਗਲਤ ਦਰਜ ਹੋਈ ਸੀ।
File Photo
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਤੇਜ਼ ਗੇਂਦਬਾਜ ਸ਼ੋਏਬ ਅਖਤਰ ਨੇ 2003 ਦੇ ਵਿਸ਼ਵ ਕੱਪ ਵਿਚ ਖੁਦ ਦਾ ਰਿਕਾਰਡ ਤੋੜਦੇ ਹੋਏ 161.3 ਕਿਮੀ ਦੀ ਰਫਤਾਰ ਨਾਲ ਬੋਲ ਪਾਈ ਸੀ। ਇਹ ਗੇਂਦ ਕ੍ਰਿਕਟ ਇਤਿਹਾਸ ਦੀ ਹੁਣ ਤੱਕ ਸੱਭ ਤੋਂ ਤੇਜ਼ ਗਤੀ ਨਾਲ ਪਾਈ ਹੋਈ ਗੇਂਦ ਹੈ ਜਿਸ ਦਾ ਅੱਜ ਤੱਕ ਕੋਈ ਵੀ ਗੇਂਦਬਾਜ ਰਿਕਾਰਡ ਨਹੀਂ ਤੋੜ ਸਕਿਆ ਹੈ।