
ਦੋਹਾਂ ਦੇਸ਼ਾਂ ਦੇ ਖੇਡ ਪ੍ਰਸ਼ੰਸਕਾਂ ਵਿਚ ਇਸ ‘ਹਾਈ ਪ੍ਰੋਫਾਈਲ’ ਜੋੜੀ ਨੂੰ ਲੈ ਕੇ ਕਾਫੀ ਦਿਲਚਸਪੀ ਸੀ ਪਰ ਉਨ੍ਹਾਂ ਦੇ ਤਲਾਕ ਨੇ ਇਸ ਨੂੰ ਖਤਮ ਕਰ ਦਿਤਾ।
Sania Mirza divorce: ਸਾਨੀਆ ਮਿਰਜ਼ਾ ਦੇ ਪਰਵਾਰ ਨੇ ਐਤਵਾਰ ਨੂੰ ਭਾਰਤੀ ਟੈਨਿਸ ਸਟਾਰ ਅਤੇ ਸ਼ੋਏਬ ਮਲਿਕ ਦੇ ਵੱਖ ਹੋਣ ਦੀ ਪੁਸ਼ਟੀ ਕੀਤੀ। ਮਲਿਕ ਨੇ ਇਕ ਦਿਨ ਪਹਿਲਾਂ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨਾਲ ਅਪਣੇ ਦੂਜੇ ਵਿਆਹ ਦਾ ਐਲਾਨ ਕੀਤਾ ਸੀ। ਦੋਹਾਂ ਦੇਸ਼ਾਂ ਦੇ ਖੇਡ ਪ੍ਰਸ਼ੰਸਕਾਂ ਵਿਚ ਇਸ ‘ਹਾਈ ਪ੍ਰੋਫਾਈਲ’ ਜੋੜੀ ਨੂੰ ਲੈ ਕੇ ਕਾਫੀ ਦਿਲਚਸਪੀ ਸੀ ਪਰ ਉਨ੍ਹਾਂ ਦੇ ਤਲਾਕ ਨੇ ਇਸ ਨੂੰ ਖਤਮ ਕਰ ਦਿਤਾ।
ਮਲਿਕ (41) ਨੇ ਸਨਿਚਰਵਾਰ ਨੂੰ ਸਨਾ ਨਾਲ ਅਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਸਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸਾਨੀਆ ਦੇ ਪਰਵਾਰ ਵਲੋਂ ਜਾਰੀ ਬਿਆਨ ਅਨੁਸਾਰ, ‘‘ਸਾਨੀਆ ਨੇ ਹਮੇਸ਼ਾ ਅਪਣੀ ਨਿੱਜੀ ਜ਼ਿੰਦਗੀ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰੱਖਿਆ ਹੈ। ਪਰ ਅੱਜ ਉਸ ਲਈ ਇਹ ਦਸਣਾ ਜ਼ਰੂਰੀ ਹੋ ਗਿਆ ਹੈ ਕਿ ਉਹ ਅਤੇ ਸ਼ੋਏਬ ਕੁੱਝ ਮਹੀਨੇ ਪਹਿਲਾਂ ਹੀ ਤਲਾਕ ਲੈ ਚੁਕੇ ਹਨ। ਉਹ ਸ਼ੋਏਬ ਨੂੰ ਉਸ ਦੀ ਨਵੀਂ ਯਾਤਰਾ ਲਈ ਸ਼ੁਭਕਾਮਨਾਵਾਂ ਦਿੰਦੀ ਹੈ।’’
ਉਨ੍ਹਾਂ ਦੀ ਜ਼ਿੰਦਗੀ ਦੇ ਇਸ ਸੰਵੇਦਨਸ਼ੀਲ ਪੜਾਅ ’ਤੇ, ਅਸੀਂ ਸਾਰੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਉਹ ਕਿਸੇ ਵੀ ਅਟਕਲਾਂ ’ਚ ਸ਼ਾਮਲ ਹੋਣ ਤੋਂ ਪਰਹੇਜ਼ ਕਰਨ ਅਤੇ ਉਨ੍ਹਾਂ ਦੀ ਨਿੱਜਤਾ ਦੀ ਜ਼ਰੂਰਤ ਦਾ ਸਨਮਾਨ ਕਰਨ।
(For more Punjabi news apart from Sania Mirza confirms divorce with Shoaib Malik, stay tuned to Rozana Spokesman)