
ਅਨਮ ਦਾ ਪਹਿਲਾ ਨਿਕਾਹ ਹੈਦਰਾਬਾਦ ਦੇ ਬਿਜ਼ਨੈੱਸਮੈਨ ਅਕਬਰ ਰਾਸ਼ਿਦ ਨਾਲ ਹੋਇਆ ਸੀ ਪਰ 2 ਸਾਲ ਬਾਅਦ ਹੀ ਉਹ ਵੱਖ ਹੋ ਗਏ ਸਨ।
ਨਵੀਂ ਦਿੱਲੀ : ਭਾਰਤ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੀ ਭੈਣ ਅਨਮ ਮਿਰਜ਼ਾ ਬਾਰੇ ਚਰਚਾਵਾਂ ਹਨ ਕਿ ਭਾਰਤੀ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਮੁੰਡੇ ਅਸਦ ਨਾਲ ਨਿਕਾਹ ਕਰ ਸਕਦੀ ਹੈ। ਇਹ ਜੋੜਾ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਹੈ। ਅਨਮ ਨੇ ਹੁਣੇ ਜਿਹੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਕੈਪਸ਼ਨ ਵਜੋਂ ਉਸ ਨੇ 'ਹੋਣ ਵਾਲੀ ਦੁਲਹਨ' ਲਿਖਿਆ ਹੈ।
Anam Mirza
ਮੰਨਿਆ ਜਾ ਰਿਹਾ ਹੈ ਕਿ ਉਹ ਛੇਤੀ ਅਸਦ ਨਾਲ ਨਿਕਾਹ ਕਰਾ ਲਵੇਗੀ। ਉਨ੍ਹਾਂ ਦੇ ਪਰਿਵਾਰ ਵਲੋਂ ਫਿਲਹਾਲ ਇਸ ਬਾਰੇ ਕੋਈ ਬਿਆਨ ਨਹੀਂ ਦਿਤਾ ਗਿਆ। ਦੱਸ ਦਈਏ ਕਿ ਅਨਮ ਦਾ ਪਹਿਲਾ ਨਿਕਾਹ ਹੈਦਰਾਬਾਦ ਦੇ ਬਿਜ਼ਨੈੱਸਮੈਨ ਅਕਬਰ ਰਾਸ਼ਿਦ ਨਾਲ ਹੋਇਆ ਸੀ ਪਰ 2 ਸਾਲ ਬਾਅਦ ਹੀ ਉਹ ਵੱਖ ਹੋ ਗਏ ਸਨ। ਸਾਨੀਆ ਦੀ ਭੈਣ ਪੇਸ਼ੇ ਤੋਂ ਫੈਸ਼ਨ ਡਿਜ਼ਾਈਨਰ ਹੈ ਤੇ ਆਪਣਾ ਫੈਸ਼ਨ ਆਉੂਟਲੈਟ ਚਲਾਉਂਦੀ ਹੈ।
Sania and Anam Mirza