T20 WC: ਵਿਸ਼ਵ ਚੈਂਪੀਅਨ ਦੀ ਹਾਰ, ਆਸਟ੍ਰੇਲੀਆ ‘ਤੇ ਭਾਰੀ ਪਈ ਟੀਮ ਇੰਡੀਆ
Published : Feb 21, 2020, 5:56 pm IST
Updated : Feb 21, 2020, 6:17 pm IST
SHARE ARTICLE
Australia with India
Australia with India

ਭਾਰਤੀ ਮਹਿਲਾ ਟੀਮ ਨੇ ਸ਼ੁੱਕਰਵਾਰ ਨੂੰ ਸਿਡਨੀ ਸ਼ੋਅ ਗਰਾਉਂਡ ਮੈਦਾਨ....

ਨਵੀਂ ਦਿੱਲੀ: ਭਾਰਤੀ ਮਹਿਲਾ ਟੀਮ ਨੇ ਸ਼ੁੱਕਰਵਾਰ ਨੂੰ ਸਿਡਨੀ ਸ਼ੋਅ ਗਰਾਉਂਡ ਮੈਦਾਨ ‘ਤੇ ਖੇਡੇ ਗਏ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ ‘ਚ ਮੌਜੂਦਾ ਜੇਤੂ ਆਸਟ੍ਰੇਲੀਆ ਨੂੰ 17 ਦੌੜ੍ਹਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਨਿਰਧਾਰਤ 20 ਓਵਰਾਂ ਵਿੱਚ ਚਾਰ ਵਿਕੇਟ ਦੇ ਨੁਕਸਾਨ ‘ਤੇ 132 ਰਨ ਬਣਾਏ।

Women Team IndiaWomen Team India

ਆਸਟ੍ਰੇਲੀਆਈ ਟੀਮ 19.5 ਓਵਰਾਂ ਵਿੱਚ 115 ਦੌੜ੍ਹਾਂ ਹੀ ਬਣਾ ਸਕੀ। ਭਾਰਤ ਦਾ ਅਗਲਾ ਮੈਚ 24 ਫਰਵਰੀ ਨੂੰ ਪਰਥ ਵਿੱਚ ਬੰਗਲਾਦੇਸ਼ ਦੇ ਖਿਲਾਫ ਹੈ। ਮੇਜਬਾਨ ਟੀਮ ਲਈ ਏਲਿਸਾ ਹੀਲੀ ਨੇ 35 ਗੇਂਦਾਂ ‘ਤੇ ਛੇ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 51 ਰਨਾਂ ਦੀ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਸਿਰਫ ਏਸ਼ਲੇ ਗਾਰਡਨਰ ਹੀ ਦਹਾਕੇ ਦੇ ਅੰਕੜੇ ਵਿੱਚ ਪਹੁੰਚ ਸਕੀਆਂ। ਉਨ੍ਹਾਂ ਨੇ 34 ਦੌੜ੍ਹਾਂ ਬਣਾਈਆਂ। ਭਾਰਤ ਲਈ ਲੇਗ ਸਪਿਨਰ ਪੂਨਮ ਯਾਦਵ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਚਾਰ ਓਵਰਾਂ ਵਿੱਚ 19 ਰਨ ਦੇਕੇ ਚਾਰ ਵਿਕਟਾਂ ਲਈਆਂ।

Women Team IndiaWomen Team India

ਇਸ ‘ਚ ਉਹ ਹੈਟਰਿਕ ਤੋਂ ਚੂਕ ਗਈਆਂ।  ਉਨ੍ਹਾਂ ਤੋਂ  ਇਲਾਵਾ ਸ਼ਿਖਾ ਪੰਡਿਤ ਨੇ ਤਿੰਨ, ਰਾਜੇਸ਼ਵਰੀ ਗਾਇਕਵਾੜ ਨੇ ਇੱਕ ਵਿਕੇਟ ਲਿਆ। ਇਸਤੋਂ ਪਹਿਲਾਂ ਭਾਰਤ ਨੇ ਦੀਪਤੀ ਸ਼ਰਮਾ  ਦੇ ਨਾਬਾਦ 49 ਰਨਾਂ ‘ਤੇ ਦਮ ‘ਤੇ ਸੰਮਾਨਜਨਕ ਸਕੋਰ ਖੜ੍ਹਾ ਕੀਤਾ। ਲੌਅ ਨੇ 46 ਗੇਂਦਾਂ ਦੀ ਪਾਰੀ ਵਿੱਚ ਤਿੰਨ ਚੌਕੇ ਮਾਰੇ। ਉਨ੍ਹਾਂ ਤੋਂ ਇਲਾਵਾ ਸਲਾਮੀ ਬੱਲੇਬਾਜ ਸ਼ੇਫਾਲੀ ਵਰਮਾ ਨੇ 15 ਗੇਂਦਾਂ ‘ਤੇ ਪੰਜ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 29 ਰਨਾਂ ਦੀ ਪਾਰੀ ਖੇਡੀ।

 Women Team IndiaWomen Team India

ਅਜਿਹੀ ਰਹੀ ਭਾਰਤ ਦੀ ਪਾਰੀ

ਟਾਸ ਹਾਰਕੇ ਪਹਿਲਾਂ ਬੱਲੇਬਾਜੀ ਕਰਨ ਮੈਦਾਨ ‘ਚ ਉਤਰੀ ਟੀਮ ਇੰਡੀਆ ਦੀ ਮਹਿਲਾ ਬ੍ਰਿਗੇਡ ਨੇ ਆਸਟਰੇਲੀਆਈ ਮਹਿਲਾ ਟੀਮ ਨੂੰ 133 ਰਨਾਂ ਦਾ ਟਾਰਗੇਟ ਦਿੱਤਾ। ਟੀਮ ਇੰਡੀਆ ਦੇ ਵੱਲੋਂ ਦੀਪਤੀ ਸ਼ਰਮਾ ਨੇ ਨਾਬਾਦ 49 ਰਨਾਂ ਦੀ ਪਾਰੀ ਖੇਡੀ ਅਤੇ ਸ਼ੁਰੁਆਤੀ ਝਟਕਿਆਂ ਨਾਲ ਟੀਮ ਨੂੰ ਉਭਾਰਦੇ ਹੋਏ ਬਰਾਬਰ ਸਕੋਰ ਤੱਕ ਪਹੁੰਚਾਇਆ।

Harmanpreet KaurHarmanpreet Kaur

ਮਹਿਲਾ ਟੀ-20 ਕ੍ਰਿਕੇਟ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਆਸਟ੍ਰੇਲਿਆਈ ਮਹਿਲਾ ਟੀਮ ਨੇ ਟਾਸ ਜਿੱਤਕੇ ਪਹਿਲਾਂ ਗੇਂਦਬਾਜੀ ਦਾ ਫੈਸਲਾ ਲਿਆ, ਜਿਸਤੋਂ ਬਾਅਦ ਟੀਮ ਇੰਡੀਆ ਨੇ ਨਿਰਧਾਰਤ 20 ਓਵਰ ਵਿੱਚ 4 ਵਿਕਟ ਤੋਂ ਖੁੰਝਕੇ 132 ਰਨ ਬਣਾਏ।  

ਟੀਮਾਂ - :

ਭਾਰਤੀ ਟੀਮ (ਮਹਿਲਾ) ਹਰਮਨਪ੍ਰੀਤ ਕੌਰ  (ਕਪਤਾਨ) ,  ਤਾਨਿਆ ਭਾਟਿਯਾ ,  ਰਾਜੇਸ਼ਵਰੀ ਗਾਇਆਕਵਾੜ ,  ਵੇਦਾ ਕ੍ਰਿਸ਼ਣਾਮੂਰਤੀ ,  ਸਿਮਰਤੀ ਮੰਧਾਨਾ ,  ਸ਼ਿਖਾ ਪੰਡਿਤ  ,  ਪੂਨਮ ਯਾਦਵ  ,  ਅਰੁੰਧਤੀ ਰੇੱਡੀ  ,  ਜੇਮਿਮਾਹ ਰੋਡਰਿਗੇਜ ,  ਸ਼ੇਫਾਲੀ ਵਰਮਾ ,  ਦੀਪਤੀ ਸ਼ਰਮਾ।

ਆਸਟ੍ਰੇਲੀਆ ਟੀਮ (ਮਹਿਲਾ) ਮੇਗ ਲੇਨਿੰਗ  (ਕਪਤਾਨ) ,  ਰਚੇਲ ਹਾਏਨੇਸ , ਐਸ਼ਲੇ ਗਾਰਡਨਰ ,  ਏਲਿਸਾ ਹੀਲੀ,  ਜੇਸ ਜੋਨਾਸਨ ,  ਡੇਲਿਸਾ ਕਿਮਮਿੰਸੇ,  ਬੇਥ ਮੂਨੀ ,  ਏਲਿਸ ਪੈਰੀ ,  ਏਨਾਬੇਲ ਸਦਰਲੈਂਡ ,  ਮਾਲੀ ਸਟਰਾਨੋ ,  ਮੇਗਨ ਸ਼ਟ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement