ਕੋਰੋਨਾ ਵਾਇਰਸ ਦੇ ਚਲਦੇ ਆਸਟ੍ਰੇਲੀਆ ਵਿਚ ਚੀਨ ਦੇ ਵਿਦਿਆਰਥੀਆਂ ਦੀ ਐਂਟਰੀ ’ਤੇ ਲੱਗੀ ਪਾਬੰਦੀ
Published : Feb 9, 2020, 12:53 pm IST
Updated : Feb 9, 2020, 12:56 pm IST
SHARE ARTICLE
Chinese students entry in australia banned due to coronavirus
Chinese students entry in australia banned due to coronavirus

ਸੂਤਰਾਂ ਅਨੁਸਾਰ, ਆਸਟਰੇਲੀਆ ਸਰਕਾਰ ਨੇ ਹਾਲੇ ਤੱਕ...

ਜਲੰਧਰ: ਚਾਇਨਾ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਪੂਰੇ ਵਿਸ਼ਵ ਵਿਚ ਹਾਹਾਕਾਰ ਮਚੀ ਹੋਈ ਹੈ ਉੱਥੇ ਹੀ ਕੋਰੋਨਾ ਵਾਇਰਸ ਦੇ ਚਲਦੇ ਆਸਟ੍ਰੇਲੀਆ ਸਰਕਾਰ ਜਲਦ ਹੀ ਪੜ੍ਹਾਈ ਕਰਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦੇ ਸਕਦੀ ਹੈ ਫਿਲਹਾਲ ਇਸ ਗੱਲ ਦੀ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਹੋਈ, ਪਰ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਕੁੱਝ ਦਿਨਾਂ ਵਿਚ ਇਸ ਦੀ ਅਧਿਕਾਰਿਕ ਪੁਸ਼ਟੀ ਹੋ ਸਕਦੀ ਹੈ।

PhotoPhoto

ਆਸਟ੍ਰੇਲੀਆ ਸਰਕਾਰ ਭਾਰਤ ਨੂੰ 3 ਤੋਂ ਲੈਵਲ 2 ਵਿਚ ਲਿਆ ਸਕਦੀ ਹੈ ਇਸ ਨਾਲ ਭਾਰਤੀ ਵਿਦਿਆਰਥੀਆਂ ਦਾ ਪੜ੍ਹਾਈ ਦੇ ਤੌਰ ਤੇ ਜਾਣਾ ਆਸਾਨ ਹੋ ਜਾਵੇਗਾ। ਉੱਥੇ ਹੀ ਦੂਜੇ ਪਾਸੇ ਆਸਟ੍ਰੇਲੀਆ ਸਰਕਾਰ ਦੁਆਰਾ ਭਾਰਤ ਨੂੰ 3 ਤੋਂ ਲੈਵਲ 2 ’ਤੇ ਆਉਣ ਦੀ ਸੰਭਾਵਨਾਵਾਂ ਦੇ ਚਲਦੇ ਪੰਜਾਬ ਦੇ ਟ੍ਰੈਵਲ ਕਾਰੋਬਾਰੀਆਂ ਦੇ ਚਿਹਰੇ ਖੁਸ਼ੀ ਨਾਲ ਖਿੜਨੇ ਸ਼ੁਰੂ ਹੋ ਗਏ ਹਨ। ਹੋਰ ਤੇ ਹੋਰ ਕਈਆਂ ਦੇ ਦਿਲਾਂ ਵਿਚ ਹੁਣੇ ਤੋਂ ਹੀ ਕਰੋੜਾਂ ਦੀ ਕਮਾਈ ਕਰਨ ਦੀ ਉਮੀਦ ਜਾਗ ਉੱਠੀ ਹੈ।

PhotoPhoto

ਹੁਣ ਟ੍ਰੈਵਲ ਕਾਰੋਬਾਰੀਆਂ ਨੇ ਆਸਟ੍ਰੇਲੀਆ ਸਟੂਡੈਂਟਸ ਵੀਜ਼ਾ ਨੂੰ ਪ੍ਰੋਮੋਟ ਕਰਨ ਲਈ ਮੀਟਿੰਗਾਂ ਵੀ ਸ਼ੁਰੂ ਕਰ ਦਿੱਤੀਆਂ ਹਨ। ਸੂਤਰਾਂ ਅਨੁਸਾਰ ਕਈ ਵੱਡੇ ਟ੍ਰੈਵਲ ਕਾਰੋਬਾਰੀਆਂ ਆਸਟ੍ਰੇਲੀਆ ਵਿਚ ਇਕ ਇਨਟੇਕ ਨਾਲ ਕਰੋੜ ਰੁਪਏ ਦਾ ਕਾਰੋਬਾਰ ਕਰਨਗੇ। ਦਸ ਦਈਏ ਕਿ ਚਾਇਨਾ ਤੋਂ ਵੱਡੀ ਗਿਣਤੀ ਵਿਚ ਵਿਦਿਆਰਥੀ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਜਾਂਦੇ ਹਨ।

PhotoPhoto

ਪਰ ਕੋਰੋਨਾ ਵਾਇਰਸ ਦੇ ਚਲਦੇ ਆਸਟ੍ਰੇਲੀਆ ਸਰਕਾਰ ਨੇ ਚੀਨ ਦੇ ਵਿਦਿਆਰਥੀਆਂ ਅਤੇ ਹੋਰਨਾਂ ਲੋਕਾਂ ਦੇ ਆਸਟ੍ਰੇਲੀਆ ਵਿਚ ਦਾਖਲ ਹੋਣ ’ਤੇ ਪਾਬੰਦੀ  ਲਗਾ ਦਿੱਤੀ ਹੈ ਜਿਸ ਕਰ ਕੇ ਆਸਟ੍ਰੇਲੀਆ ਵਿਚ ਐਜੂਕੇਸ਼ਨ ਇੰਡਸਟ੍ਰੀ ਮੰਦੀ ਦੀ ਮਾਰ ਝੱਲ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਚਾਈਨਾ ਤੋਂ ਇੰਟਰਨੈਸ਼ਨਲ ਵਿਦਿਆਰਥੀ ਨਾ ਆਉਣ ਦੇ ਚਲਦੇ ਆਸਟ੍ਰੇਲੀਆ ਵਿਚ ਐਜੂਕੇਸ਼ਨ ਇੰਡਸਟ੍ਰੀ ਨੂੰ ਮਿਲੀਅਨ ਡਾਲਰ ਦੀ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

PhotoPhoto

ਟ੍ਰੈਵਲ ਕਾਰੋਬਾਰੀਆਂ ਦੁਆਰਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਭਾਰਤ ਨੂੰ ਪਹਿਲਾਂ ਲੈਵਲ 3 ਵਿਚ ਰੱਖਿਆ ਗਿਆ ਸੀ ਪਰ ਹੁਣ ਕੋਰੋਨਾ ਵਾਇਰਸ ਦੇ ਚਲਦੇ ਅਤੇ ਆਸਟ੍ਰੇਲੀਆ ਐਜੂਕੇਸ਼ਨ ਇੰਡਸਟ੍ਰੀ ਵਿਚ ਮਿਲੀਅਨ ਡਾਲਰ ਘਾਟੇ ਦੇ ਚਲਦੇ ਭਾਰਤ ਨੂੰ ਲੈਵਲ 2 ਵਿਚ ਲਿਆਉਣ ਦਾ ਜਲਦ ਐਲਾਨ ਕੀਤਾ ਜਾ ਸਕਦਾ ਹੈ।

ਉੱਥੇ ਹੀ ਦੂਜੇ ਪਾਸੇ ਦਸਿਆ ਜਾ ਰਿਹਾ ਹੈ ਕਿ ਲੈਵਲ 3 ਵਿਚ ਭਾਰਤੀ ਵਿਦਿਆਰਥੀਆਂ ਨੂੰ ਪਹਿਲਾਂ ਅਪਣਾ ਵੀਜ਼ਾ ਅਪਲਾਈ ਕਰਦੇ ਸਮੇਂ ਅਪਣੇ ਬੈਂਕ ਖਾਤੇ ਵਿਚ ਫੰਡ, ਆਈਲੈਟਸ ਅਤੇ ਹੋਰ ਕਈ ਤਰ੍ਹਾਂ ਦੇ ਦਸਤਾਵੇਜ਼ ਦਿਖਾਉਣੇ ਪੈਂਦੇ ਸਨ ਪਰ ਲੈਵਲ 2 ਵਿਚ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਭਾਰਤੀ ਵਿਦਿਆਰਥੀਆਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।

PhotoPhoto

ਸੂਤਰਾਂ ਅਨੁਸਾਰ, ਆਸਟਰੇਲੀਆ ਸਰਕਾਰ ਨੇ ਹਾਲੇ ਤੱਕ ਅਧਿਕਾਰਤ ਤੌਰ 'ਤੇ 3 ਤੋਂ 2 ਦੇ ਪੱਧਰ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਇਸ ਦੇ ਬਾਵਜੂਦ, ਆਸਟਰੇਲੀਆਈ ਸਰਕਾਰ ਦੁਆਰਾ ਭਾਰਤੀ ਵਿਦਿਆਰਥੀਆਂ ਦੇ ਸਕਾਰਾਤਮਕ ਨਤੀਜਿਆਂ ਨੂੰ ਵੇਖ ਕੇ ਯਾਤਰਾ ਕਰਨ ਵਾਲੇ ਵਪਾਰੀ ਵੀ ਸਖਤ ਹੋ ਗਏ ਹਨ, ਜਿਸ ਕਾਰਨ ਸੋਸ਼ਲ ਮੀਡੀਆ' ਤੇ ਯਾਤਰਾ ਵਪਾਰੀਆਂ ਨੇ ਆਸਟਰੇਲੀਆ ਨੂੰ ਉਤਸ਼ਾਹਤ ਕਰਨਾ ਸ਼ੁਰੂ ਕਰ ਦਿੱਤਾ ਹੈ।

ਉੱਥੇ ਹੀ ਵਪਾਰੀਆਂ ਨੇ ਪਹਿਲਾਂ ਆਓ, ਪਹਿਲਾਂ ਪਾਓ ਦੀ ਨੀਤੀ ਅਪਣਾਉਣੀ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਸਰਕਾਰ ਦੁਆਰਾ ਕਈ ਵਿਦਿਆਰਥੀਆਂ ਦੇ ਵੀਜ਼ੇ ਰਿਫਿਊਜ਼ ਕੀਤੇ ਜਾ ਰਹੇ ਹਨ ਜਿਸ ਕਰ ਕੇ ਟ੍ਰੈਵਲ ਕਾਰੋਬਾਰੀਆਂ ਦਾ ਕੰਮ ਵੀ ਮੰਦੀ ਵਿਚ ਚਲ ਰਿਹਾ ਹੈ। ਦੂਜੇ ਪਾਸੇ, ਆਸਟਰੇਲੀਆਈ ਸਰਕਾਰ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਰਾਹਤ ਦੇਣ ਦੀ ਗੱਲ ਨੂੰ ਵੇਖਦੇ ਹੋਏ, ਯਾਤਰਾ ਕਾਰੋਬਾਰੀਆਂ ਦੇ ਹੌਂਸਲੇ ਵੀ ਮਜ਼ਬੂਤ ਹੋਣੇ ਸ਼ੁਰੂ ਹੋ ਗਏ ਹਨ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement