
ਲੁਧਿਆਣਾ ਦੇ ਹਸਪਤਾਲ 'ਚ ਚੱਲ ਰਿਹਾ ਸੀ ਇਲਾਜ
ਨਵੀਂ ਦਿੱਲੀ: ਅੰਤਰਰਾਸ਼ਟਰੀ ਪਹਿਲਵਾਨ ਦਲੀਪ ਸਿੰਘ ਰਾਣਾ ਉਰਫ ਦਿ ਗ੍ਰੇਟ ਖਲੀ ( The Great Khali) ਦੀ 79 ਸਾਲਾ ਮਾਂ ਟਾਂਡੀ ਦੇਵੀ( Tandi Devi) ਦੀ ਐਤਵਾਰ ਨੂੰ ਮੌਤ ਹੋ ਗਈ। ਉਹ ਲੰਬੇ ਸਮੇਂ ਤੋਂ ਲੁਧਿਆਣਾ ਦੇ ਹਸਪਤਾਲ ਵਿਚ ਇਲਾਜ ਅਧੀਨ ਸਨ। ਟਾਂਡੀ ਦੇਵੀ( Tandi Devi) ਲੰਬੇ ਸਮੇਂ ਤੋਂ ਬਿਮਾਰ ਸਨ। ਉਹਨਾਂ ਦੀ ਮੌਤ ਨਾਲ ਸਿਰਮੌਰ ਵਿੱਚ ਸੋਗ ਦੀ ਲਹਿਰ ਹੈ। ਉਹਨਾਂ ਦਾ ਸੋਮਵਾਰ ਨੂੰ ਅੰਤਿਮ ਸਸਕਾਰ ਕੀਤਾ ਜਾਵੇਗਾ।
The mother of 'The Great Khali' has passed away at the age of 79
ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ ਫ਼ੌਜ ’ਚ ਇਕ ਹੋਰ ਦਸਤਾਰਧਾਰੀ ਸਿੱਖ ਨੌਜਵਾਨ ਮਨਸਿਮਰਤ ਸਿੰਘ ਸ਼ਾਮਲ
ਦੱਸ ਦੇਈਏ ਕਿ ਦਿ ਗ੍ਰੇਟ ਖਲੀ ਦੀ ਮਾਂ ਟਾਂਡੀ ਦੇਵੀ( Tandi Devi) ਦੀ ਸਿਹਤ ਨਾਜ਼ੁਕ ਬਣੀ ਹੋਈ ਸੀ। ਜਿਸਦੇ ਬਾਅਦ ਉਹਨਾਂ ਨੂੰ 14 ਜੂਨ ਨੂੰ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਦੀ ਕੋਰੋਨਾ ਰਿਪੋਰਟ( corona) ਨਕਾਰਾਤਮਕ ਆਈ। ਹਾਲਤ ਨਾਜ਼ੁਕ ਹੋਣ ਕਾਰਨ ਉਹਨਾਂ ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ।
The mother of 'The Great Khali' has passed away at the age of 79
ਜਾਣਕਾਰੀ ਅਨੁਸਾਰ ਜਦੋਂ 79 ਸਾਲਾ ਟਾਂਡੀ ਦੇਵੀ( Tandi Devi) ਦੀ ਹਾਲਤ ਵਿਗੜ ਗਈ ਤਾਂ ਖਲੀ ਖ਼ੁਦ ਉਹਨਾਂ ਨੂੰ ਡੀਐਮਸੀ ਹਸਪਤਾਲ ਲੈ ਕੇ ਗਏ ਸਨ। ਆਪਣੀ ਮਾਂ ਦੇ ਇਲਾਜ ਦੌਰਾਨ ਖਲੀ ਇਥੇ ਹਸਪਤਾਲ ਵਿਚ ਹੀ ਰਹੇ। ਖਲੀ ਦੇ ਵੱਡੇ ਭਰਾ ਮੰਗਲ ਰਾਣਾ ਨੇ ਦੱਸਿਆ ਕਿ ਸੋਮਵਾਰ ਨੂੰ ਮਾਤਾ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।