Neeraj Chopra ਬਣੇ Paris Diamond League ਦੇ ਹੀਰੋ
Published : Jun 21, 2025, 2:25 pm IST
Updated : Jun 21, 2025, 2:25 pm IST
SHARE ARTICLE
Neeraj Chopra becomes Hero of Paris Diamond League Latest News in Punjabi
Neeraj Chopra becomes Hero of Paris Diamond League Latest News in Punjabi

ਜੂਲੀਅਨ ਵੇਬਰ ਤੋਂ ਵੀ ਲਿਆ ਬਦਲਾ

Neeraj Chopra becomes Hero of Paris Diamond League Latest News in Punjabi ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਪੈਰਿਸ ਡਾਇਮੰਡ ਲੀਗ 2025 ਦੇ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ਵਿਚ ਕਮਾਲ ਕੀਤਾ। ਨੀਰਜ ਚੋਪੜਾ, ਜੋ ਪਿਛਲੇ ਦੋ ਵਾਰ ਜਰਮਨੀ ਦੇ ਜੂਲੀਅਨ ਵੇਬਰ ਤੋਂ ਪਿੱਛੇ ਰਹਿ ਗਿਆ ਸੀ, ਨੇ ਬਦਲਾ ਲਿਆ ਅਤੇ 88.16 ਮੀਟਰ ਨਾਲ ਡਾਇਮੰਡ ਲੀਗ 2025 ਦੇ ਪੈਰਿਸ ਪੜਾਅ ਨੂੰ ਜਿੱਤ ਲਿਆ। ਨੀਰਜ ਨੂੰ ਇਸ ਜਿੱਤ ਨਾਲ ਅੱਠ ਅੰਕ ਮਿਲੇ ਤੇ ਉਸ ਨੇ ਡਾਇਮੰਡ ਲੀਗ ਫ਼ਾਈਨਲ ਵਲ ਇਕ ਮਜ਼ਬੂਤ ​​ਕਦਮ ਵਧਾਇਆ ਹੈ।

ਜਿਵੇਂ ਹੀ ਨੀਰਜ ਪੈਰਿਸ ਡਾਇਮੰਡ ਲੀਗ 2025 ਲਈ ਮੈਦਾਨ ਵਿਚ ਉਤਰਿਆ, ਨੀਰਜ ਚੋਪੜਾ ਨੇ ਅਪਣਾ ਪਹਿਲਾ ਥਰੋਅ 88.16 ਮੀਟਰ ਕੀਤਾ। ਜਿਸ ਕਾਰਨ ਉਹ ਸੱਭ ਤੋਂ ਅੱਗੇ ਆਇਆ ਅਤੇ ਇਸ ਤੋਂ ਬਾਅਦ ਕੋਈ ਵੀ ਉਸ ਨੂੰ ਹਰਾ ਨਹੀਂ ਸਕਿਆ। ਨੀਰਜ ਨੇ 85.10 ਮੀਟਰ ਦਾ ਦੂਜਾ ਥਰੋਅ ਕੀਤਾ ਤੇ ਇਸ ਤੋਂ ਬਾਅਦ ਉਸ ਨੇ ਤੀਜੀ, ਚੌਥੀ ਤੇ ਪੰਜਵੀਂ ਕੋਸ਼ਿਸ਼ ਵਿਚ ਫਾਊਲ ਕੀਤਾ, ਜਦੋਂ ਕਿ ਆਖ਼ਰੀ ਤੇ ਛੇਵੀਂ ਕੋਸ਼ਿਸ਼ ਵਿਚ ਉਹ ਸਿਰਫ਼ 82.89 ਮੀਟਰ ਹੀ ਥਰੋਅ ਕਰ ਸਕਿਆ। ਜਿਸ ਕਾਰਨ ਉਸ ਨੇ ਪਹਿਲੀ ਕੋਸ਼ਿਸ਼ ਵਿਚ ਹੀ ਅਪਣਾ ਸੱਭ ਤੋਂ ਵਧੀਆ ਪ੍ਰਦਰਸ਼ਨ ਕੀਤਾ।

ਹੋਰ ਐਥਲੀਟਾਂ ਵਿਚ, ਜਰਮਨੀ ਦੇ ਜੂਲੀਅਨ ਵੇਬਰ ਨੇ 87.88 ਮੀਟਰ ਦੇ ਥਰੋਅ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਬ੍ਰਾਜ਼ੀਲ ਦੇ ਲੁਈਜ਼ ਮੌਰੀਸੀਉ ਡਾ. ਸਿਲਵਾ ਨੇ 86.62 ਮੀਟਰ ਦੇ ਥਰੋਅ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਦਾ ਦਿਨ ਮਾੜਾ ਰਿਹਾ ਤੇ ਉਹ 80.29 ਮੀਟਰ ਦੇ ਥਰੋਅ ਨਾਲ ਪੰਜਵੇਂ ਸਥਾਨ 'ਤੇ ਰਿਹਾ।

ਨੀਰਜ ਨੇ ਜੂਲੀਅਨ ਤੋਂ ਲਿਆ ਬਦਲਾ 
ਡਾਇਮੰਡ ਲੀਗ 2025 ਦੀ ਗੱਲ ਕਰੀਏ ਤਾਂ, ਨੀਰਜ ਚੋਪੜਾ ਨੇ ਦੋਹਾ ਵਿਚ ਹੋਏ ਮੈਚ ਵਿਚ ਅਪਣੇ ਕਰੀਅਰ ਵਿਚ ਪਹਿਲੀ ਵਾਰ 90 ਮੀਟਰ ਦਾ ਅੰਕੜਾ ਪਾਰ ਕੀਤਾ ਸੀ ਪਰ ਇਸ ਦੇ ਬਾਵਜੂਦ ਉਸ ਨੂੰ ਦੂਜੇ ਸਥਾਨ ਨਾਲ ਸੰਤੁਸ਼ਟ ਹੋਣਾ ਪਿਆ ਸੀ ਕਿਉਂਕਿ ਜਰਮਨੀ ਦੇ ਜੂਲੀਅਨ ਵੇਬਰ ਨੇ 91.06 ਮੀਟਰ ਦੇ ਥਰੋਅ ਨਾਲ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸ ਤੋਂ ਬਾਅਦ, ਜੂਲੀਅਨ ਪੋਲੈਂਡ ਵਿਚ ਹੋਏ ਜਾਨੁਸਜ਼ ਕੁਸੋਸਿੰਕੀ ਮੈਮੋਰੀਅਲ ਪ੍ਰੋਗਰਾਮ ਵਿਚ ਵੇਬਰ ਨੀਰਜ ਚੋਪੜਾ ਤੋਂ ਅੱਗੇ ਸੀ, ਪਰ ਹੁਣ ਨੀਰਜ ਨੇ ਉਸ ਨੂੰ ਪਿੱਛੇ ਛੱਡ ਦਿਤਾ ਹੈ।

ਡਾਇਮੰਡ ਲੀਗ 2025 ਦਾ ਫ਼ਾਈਨਲ ਕਦੋਂ ਹੈ?
ਡਾਇਮੰਡ ਲੀਗ 2025 ਵਿਚ, ਪਹਿਲੇ ਸਥਾਨ 'ਤੇ ਰਹਿਣ ਵਾਲੇ ਐਥਲੀਟ ਨੂੰ ਅੱਠ ਅੰਕ, ਦੂਜੇ ਸਥਾਨ 'ਤੇ ਰਹਿਣ ਵਾਲੇ ਨੂੰ ਸੱਤ, ਤੀਜੇ ਸਥਾਨ 'ਤੇ ਰਹਿਣ ਵਾਲੇ ਨੂੰ ਛੇ ਅਤੇ ਚੌਥੇ ਸਥਾਨ 'ਤੇ ਰਹਿਣ ਵਾਲੇ ਨੂੰ ਪੰਜ ਅੰਕ ਦਿਤੇ ਜਾਂਦੇ ਹਨ। ਦੱਸ ਦਈਏ ਕਿ ਡਾਇਮੰਡ ਲੀਗ 2025 ਦਾ ਫ਼ਾਈਨਲ 27 ਅਤੇ 28 ਸਤੰਬਰ ਨੂੰ ਜ਼ਿਊਰਿਖ ਵਿਚ ਹੋਵੇਗਾ। ਜਿਸ ਵਿਚ ਜੇਤੂ ਐਥਲੀਟ ਨੂੰ ਹੀਰੇ ਦੀ ਟਰਾਫ਼ੀ ਦਿਤੀ ਜਾਂਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement