ਰਿਸ਼ਭ ਪੰਤ ਨੇ ਤੋੜਿਆ ਮਹਿੰਦਰ ਸਿੰਘ ਧੋਨੀ ਦਾ ਰੀਕਾਰਡ
Published : Jun 21, 2025, 10:31 pm IST
Updated : Jun 21, 2025, 10:31 pm IST
SHARE ARTICLE
Rishabh Pant
Rishabh Pant

ਸਭ ਤੋਂ ਵੱਧ ਟੈਸਟ ਸੈਂਕੜੇ ਲਗਾਉਣ ਵਾਲੇ ਭਾਰਤੀ ਵਿਕਟਕੀਪਰ ਬਣੇ

ਲੀਡਜ਼ : ਰਿਸ਼ਭ ਪੰਤ ਨੇ ਇੰਗਲੈਂਡ ਵਿਰੁਧ ਸੀਰੀਜ਼ ਦੇ ਪਹਿਲੇ ਮੈਚ ਦੇ ਦੂਜੇ ਦਿਨ ਸਨਿਚਰਵਾਰ ਨੂੰ ਟੈਸਟ ਕ੍ਰਿਕਟ ’ਚ ਕਿਸੇ ਭਾਰਤੀ ਵਿਕਟਕੀਪਰ ਵਲੋਂ ਸੱਭ ਤੋਂ ਵੱਧ ਸੈਂਕੜੇ ਲਗਾਉਣ ਦੇ ਮਾਮਲੇ ’ਚ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿਤਾ। 

ਪੰਤ ਨੇ ਭਾਰਤ ਦੀ ਪਾਰੀ ਦੇ 100ਵੇਂ ਓਵਰ ਦੀ ਪਹਿਲੀ ਗੇਂਦ ਉਤੇ ਛੱਕਾ ਮਾਰ ਕੇ ਇਹ ਮੀਲ ਪੱਥਰ ਹਾਸਲ ਕੀਤਾ। ਸਤੰਬਰ 2024 ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਸੈਂਕੜਾ ਸੀ ਜਦੋਂ ਉਨ੍ਹਾਂ ਨੇ ਬੰਗਲਾਦੇਸ਼ ਵਿਰੁਧ 109 ਦੌੜਾਂ ਬਣਾਈਆਂ ਸਨ। 

ਧੋਨੀ ਨੇ 90 ਟੈਸਟ ਮੈਚਾਂ ’ਚ 38.09 ਦੀ ਔਸਤ ਨਾਲ 6 ਸੈਂਕੜੇ ਅਤੇ 33 ਅਰਧ ਸੈਂਕੜੇ ਦੀ ਮਦਦ ਨਾਲ 4,876 ਦੌੜਾਂ ਬਣਾਈਆਂ ਸਨ ਅਤੇ ਉਹ ਟੈਸਟ ’ਚ ਭਾਰਤੀ ਵਿਕਟਕੀਪਰ-ਬੱਲੇਬਾਜ਼ ਦੇ ਤੌਰ ਉਤੇ ਸੱਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਹੋਏ ਹਨ। 

ਇਸ ਪਾਰੀ ਦੌਰਾਨ 3,000 ਦੌੜਾਂ ਪੂਰੀਆਂ ਕਰਨ ਵਾਲੇ ਪੰਤ ਨੇ 44 ਟੈਸਟ ਮੈਚਾਂ ’ਚ 15 ਅਰਧ ਸੈਂਕੜੇ ਵੀ ਬਣਾਏ ਹਨ ਅਤੇ ਉਨ੍ਹਾਂ ਦੀ ਔਸਤ ਲਗਭਗ 44 ਹੈ। ਇਸ ਸੂਚੀ ’ਚ ਤੀਜੇ ਨੰਬਰ ਉਤੇ ਰਿਧੀਮਾਨ ਸਾਹਾ ਹਨ, ਜਦਕਿ ਸਈਦ ਕਿਰਮਾਨੀ ਅਤੇ ਫਾਰੂਖ ਇੰਜੀਨੀਅਰ ਦੋ-ਦੋ ਸੈਂਕੜੇ ਨਾਲ ਦੂਜੇ ਨੰਬਰ ਉਤੇ ਹਨ। ਨਯਨ ਮੋਂਗੀਆ ਨੇ ਵੀ ਇਕ ਸੈਂਕੜਾ ਲਗਾਇਆ।

Tags: rishabh pant

SHARE ARTICLE

ਏਜੰਸੀ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement