
ਜਸਕਰਨ ਸਿੰਘ ਧਾਲੀਵਾਲ ਨੇ ਰੈਸਲਿੰਗ ’ਚ ਜਿੱਤਿਆ ਸੋਨ ਤਮਗ਼ਾ
65 ਕਿਲੋ ਭਾਰ 'ਚ ਰੈਸਲਿੰਗ ’ਚ ਦੂਜੀ ਵਾਰ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ
ਚੰਡੀਗੜ੍ਹ : ਜਾਰਡਨ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿਚ ਪੰਜਾਬ ਦੇ ਪੁੱਤ ਨੇ ਨਾ ਸਿਰਫ ਸੂਬੇ ਸਗੋਂ ਪੂਰੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਜਸਕਰਨ ਸਿੰਘ ਧਾਲੀਵਾਲ ਨੇ ਰੈਸਲਿੰਗ ਮੁਕਾਬਲੇ ਵਿਚ ਸੋਨ ਤਮਗ਼ਾ ਹਾਸਲ ਕੀਤਾ ਹੈ।
ਦੱਸ ਦੇਈਏ ਕਿ ਜਸਕਰਨ ਸਿੰਘ ਧਾਲੀਵਾਲ ਨੇ 65 ਕਿਲੋ ਭਰ ਵਰਗ ਵਾਲੇ ਮੁਕਾਬਲੇ ਵਿਚ ਦੂਜੀ ਵਾਰ ਏਸ਼ੀਆਈ ਖੇਡਾਂ ਵਿਚੋਂ ਸੋਨ ਤਮਗ਼ਾ ਪ੍ਰਾਪਤ ਕੀਤਾ ਹੈ। ਜਸਕਰਨ ਸਿੰਘ ਪਟਿਆਲਾ ਦਿਹਾਤੀ ਹਲਕੇ ਦੇ ਸਭ ਤੋਂ ਵੱਧ ਵਸੋਂ ਵਾਲੇ ਪਿੰਡ ਮੰਡੋੜ ਦੇ ਜੰਮਪਲ ਹੈ।
ਇਹ ਵੀ ਪੜ੍ਹੋ: ਭਾਰਤੀ ਮੂਲ ਦੀ ਮੋਕਸ਼ਾ ਰਾਏ ਨੂੰ ਮਿਲਿਆ 'ਪੁਆਇੰਟਸ ਆਫ਼ ਲਾਈਟ' ਐਵਾਰਡ
ਜਸਕਰਨ ਸਿੰਘ ਪਟਿਆਲਾ ਦੇ ਨਾਮੀ ਕੇਸਰ ਸਿੰਘ ਦੇ ਰੈਸਲਿੰਗ ਅਖਾੜੇ ਵਿਚ ਅਭਿਆਸ ਕਰ ਕੇ ਇਸ ਮੁਕਾਮ ਤਕ ਪਹੁੰਚਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੰਗਰੀ ਵਿਖੇ ਹੋਈਆਂ ਏਸ਼ੀਆਈ ਖੇਡਾਂ ’ਚ ਜਸਕਰਨ ਸਿੰਘ ਨੇ ਚਾਂਦੀ ਦਾ ਤਮਗ਼ਾ ਭਾਰਤ ਦੀ ਝੋਲੀ ਪਾਇਆ ਸੀ।
ਪੁੱਤ ਦੀ ਇਸ ਪ੍ਰਾਪਤੀ 'ਤੇ ਜਸਕਰਨ ਸਿੰਘ ਧਾਲੀਵਾਲ ਦੇ ਪ੍ਰਵਾਰ ਵਿਚ ਖ਼ੁਸ਼ੀ ਦੀ ਲਹਿਰ ਹੈ ਅਤੇ ਖਿਡਾਰੀ ਦੇ ਪਿਤਾ ਰਣਜੀਤ ਸਿੰਘ ਜੀਤਾ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।